ਪਰਿਵਾਰ ਸੋਚਦਾ ਰਿਹਾ ਬਾਪੂ ਕਰ ਰਿਹਾ ਖੇਤਾਂ ਚ ਕੰਮ, 2 ਘੰਟੇ ਬਾਅਦ ਮੋਟਰ ਤੇ ਜਾ ਕੇ ਦੇਖਿਆ ਤਾਂ ਉੱਡ ਗਏ ਹੋਸ਼

ਜ਼ੀਰਾ ਦੇ ਪਿੰਡ ਸਨ੍ਹੇਰ ਵਿੱਚ ਇੱਕ ਕਿਸਾਨ ਦੁਆਰਾ ਆਪਣੇ ਖੇਤਾਂ ਵਿੱਚ ਜਾ ਕੇ ਕੋਈ ਗਲਤ ਦਵਾਈ ਖਾ ਕੇ ਆਪਣੀ ਜਾਨ ਦੇ ਦਿੱਤੀ ਗਈ ਹੈ। ਕਿਸਾਨ ਦਾ ਨਾਮ ਸੁਖਦੇਵ ਸਿੰਘ ਜੌਹਲ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਉਸ ਦੇ ਸਿਰ ਕਾਫ਼ੀ ਜ਼ਿਆਦਾ ਕਰਜ਼ਾ ਸੀ। ਕਰਜ਼ਾ ਨਾ ਉਤਰਦਾ ਦੇਖ ਉਸ ਨੇ ਇਹ ਗਲਤ ਕਦਮ ਚੁੱਕ ਲਿਆ। ਪਰਿਵਾਰ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਮ੍ਰਿਤਕ ਦੇ ਵੱਡੇ ਭਰਾ ਨੇ ਦੱਸਿਆ ਹੈ ਕਿ ਮਿ੍ਤਕ ਦੇ ਸਿਰ ਕਾਫ਼ੀ ਜ਼ਿਆਦਾ ਕਰਜ਼ਾ ਸੀ।

ਇਸ ਕਰਜ਼ੇ ਦਾ ਉਸ ਦੇ ਦਿਮਾਗ ਤੇ ਵਜ਼ਨ ਰਹਿੰਦਾ ਸੀ। ਉਹ ਹਰਦਮ ਇਹ ਹੀ ਕਹਿੰਦਾ ਸੀ ਕਿ ਇਹ ਕਰਜ਼ਾ ਕਿਵੇਂ ਉਤਰੇਗਾ? ਇਸ ਦਿਮਾਗੀ ਵਜ਼ਨ ਦੇ ਚੱਲਦੇ ਉਸ ਨੇ ਖੇਤਾਂ ਵਿੱਚ ਜਾ ਕੇ ਕੋਈ ਗਲਤ ਦਵਾਈ ਖਾ ਲਈ। ਮ੍ਰਿਤਕ ਦੇ ਵੱਡੇ ਭਰਾ ਦਾ ਕਹਿਣਾ ਹੈ ਕਿ ਖੇਤਾਂ ਵਿੱਚ ਉਸ ਦੀ ਮ੍ਰਿਤਕ ਦੇਹ ਦੇ ਕੋਲ ਦਵਾਈ ਵਾਲ਼ੀ ਖਾਲੀ ਸ਼ੀਸ਼ੀ ਪਈ ਸੀ। ਉਨ੍ਹਾਂ ਨੇ ਮ੍ਰਿਤਕ ਨੂੰ ਚੁੱਕ ਕੇ ਲਿਆਂਦਾ ਹੈ ਅਤੇ ਪੁਲੀਸ ਨੂੰ ਇਸ ਦੀ ਇਤਲਾਹ ਦਿੱਤੀ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ

ਕਿ ਮ੍ਰਿਤਕ ਦੇ ਸਿਰ ਜੋ ਕਰਜ਼ਾ ਸੀ। ਉਹ ਮੁਆਫ਼ ਕੀਤਾ ਜਾਵੇ ਅਤੇ ਉਸ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸੇ ਪਿੰਡ ਦੇ ਗੁਰਧਿਆਨ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਸੁਖਦੇਵ ਸਿੰਘ ਜੋਹਲ ਦੇ ਸਿਰ ਕਾਫੀ ਕਰਜ਼ਾ ਸੀ। ਇਸ ਕਰਜ਼ੇ ਕਾਰਨ ਹੀ ਉਹ ਦਿਮਾਗੀ ਤੌਰ ਤੇ ਠੀਕ ਨਹੀਂ ਸੀ ਰਹਿੰਦਾ। ਉਸ ਦੇ ਦਿਮਾਗ਼ ਵਿੱਚ ਇੱਕ ਹੀ ਗੱਲ ਸੀ ਕਿ ਇਹ ਕਰਜ਼ਾ ਕਿਵੇਂ ਉਤਰੇਗਾ? ਇਸ ਮਸਲੇ ਦੀ ਉਲਝਣ ਵਿਚ ਹੀ ਉਸ ਨੇ ਕੋਈ ਗਲਤ ਦਵਾਈ ਖਾ ਕੇ ਆਪਣੀ ਜਾਨ ਦੇ ਦਿੱਤੀ।

ਇਸ ਵਿਅਕਤੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ। ਉਸ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਗੁਰਧਿਆਨ ਸਿੰਘ ਦਾ ਕਹਿਣਾ ਹੈ ਕਿ ਕਿਸਾਨੀ ਘਾਟੇ ਵਿੱਚ ਜਾ ਰਹੀ ਹੈ। ਸਰਕਾਰ ਨੂੰ 3 ਕਾਲ਼ੇ ਖੇਤੀ ਕਾਨੂੰਨ ਰੱਦ ਕਰਨੇ ਚਾਹੀਦੇ ਹਨ। ਕਿਸੇ ਕਿਸਾਨ ਦੁਆਰਾ ਜਾਨ ਦੇਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਕਿਸਾਨ ਖ਼ੁਦ ਜਾਨ ਦੇ ਚੁੱਕੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *