ਕਨੇਡਾ ਜਾ ਕੇ ਕੁੜੀ ਦੇ ਬਦਲੇ ਰੰਗ, ਮੁੰਡੇ ਨੇ ਮੋਟਰ ਤੇ ਜਾ ਕੇ ਕਰ ਲਿਆ ਗਲਤ ਕੰਮ

ਕੁਝ ਮਹੀਨੇ ਪਹਿਲਾਂ ਲਵਪ੍ਰੀਤ ਸਿੰਘ ਨਾਮ ਦੇ ਲੜਕੇ ਦਾ ਮਾਮਲਾ ਮੀਡੀਆ ਵਿੱਚ ਬਹੁਤ ਚਰਚਿਤ ਰਿਹਾ ਹੈ। ਜਿਸ ਨੇ ਆਪਣੀ ਪਤਨੀ ਬੇਅੰਤ ਕੌਰ ਦੁਆਰਾ ਫੋਨ ਨਾ ਸੁਣਨ ਕਰਕੇ ਜਾਨ ਦੇ ਦਿੱਤੀ ਸੀ। ਹੁਣ ਇਸ ਤਰ੍ਹਾਂ ਦੀ ਇਕ ਹੋਰ ਘਟਨਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਵਾਪਰੀ ਹੈ। ਜਿੱਥੇ ਸੁਖਰਾਜ ਦੀਪ ਸਿੰਘ ਨਾਮ ਦੇ ਲੜਕੇ ਨੇ ਖੇਤਾਂ ਵਿੱਚ ਮੋਟਰ ਤੇ ਜਾ ਕੇ ਲਟਕ ਕੇ ਆਪਣੀ ਜਾਨ ਦੇ ਦਿੱਤੀ ਹੈ। ਮ੍ਰਿਤਕ ਦੇ ਛੋਟੇ ਭਰਾ ਨੇ ਦੱਸਿਆ ਹੈ ਕਿ ਉਸ ਦੇ ਭਰਾ ਦੀ 8 ਮਾਰਚ 2019 ਨੂੰ ਮੰਗਣੀ ਹੋਈ ਸੀ।

ਜਿਸ ਵਿੱਚ ਉਨ੍ਹਾਂ ਦਾ ਆਪਣਾ ਪਰਿਵਾਰ ਕੁੜੀ ਵਾਲਿਆਂ ਦਾ ਪਰਿਵਾਰ ਅਤੇ ਰਿਸ਼ਤੇਦਾਰ ਇਕੱਠੇ ਹੋਏ ਸਨ। ਕੈਨੇਡਾ ਜਾ ਕੇ ਕੁੜੀ ਇਕ ਸਾਲ ਤਾਂ ਮੁੰਡੇ ਨਾਲ ਫੋਨ ਤੇ ਗੱਲਬਾਤ ਕਰਦੀ ਰਹੀ ਪਰ ਇਕ ਸਾਲ ਤੋਂ ਬਾਅਦ ਉਸ ਨੇ ਫੋਨ ਕਰਨਾ ਜਾਂ ਸੁਣਨਾ ਬੰਦ ਕਰ ਦਿੱਤਾ। ਮ੍ਰਿਤਕ ਦੇ ਭਰਾ ਦੇ ਦੱਸਣ ਮੁਤਾਬਿਕ ਉਹ ਕੁੜੀ ਵਾਲਿਆਂ ਦੇ ਘਰ ਗਏ ਤਾਂ ਕੁੜੀ ਵਾਲੇ ਕਹਿਣ ਲੱਗੇ ਕਿ ਵਰਕ ਪਰਮਿਟ ਤੋਂ ਬਾਅਦ ਉਨ੍ਹਾਂ ਦੀ ਕੁੜੀ ਨੇ ਘਰ ਹੀ ਆ ਜਾਣਾ ਹੈ। ਜਦੋਂ ਉਹ ਦਿੱਤੇ ਸਮੇਂ ਤੇ ਕੁੜੀ ਵਾਲਿਆਂ ਦੇ ਘਰ ਗਏ ਤਾਂ ਕੁੜੀ ਨੇ ਵਿਆਹ ਤੋਂ ਸਾਫ਼ ਨਾਂਹ ਕਰ ਦਿੱਤੀ।

ਕੁੜੀ ਦੇ ਮਾਮੇ ਅਤੇ ਕੁੜੀ ਦੀ ਭੈਣ ਨੇ ਕੁੜੀ ਦੇ ਮੰਗੇਤਰ ਅਤੇ ਉਸ ਦੇ ਪਰਿਵਾਰ ਦੀ ਬੇ-ਇੱ-ਜ਼-ਤੀ ਕੀਤੀ। ਜਿਸ ਕਰਕੇ ਮੁੰਡਾ ਕਿਧਰੇ ਚਲਾ ਗਿਆ, ਪਰਿਵਾਰ ਉਸ ਨੂੰ ਲੱਭਦਾ ਰਿਹਾ। ਰਾਤ ਦੇ 12 ਵਜੇ ਉਸ ਦੀ ਪਿੰਡ ਦੇ ਨੇੜੇ ਹੀ ਲੋਕੇਸ਼ਨ ਸ਼ੋਅ ਹੋਈ। ਜਦੋਂ ਪਰਿਵਾਰ ਨੇ ਜਾ ਕੇ ਦੇਖਿਆ ਤਾਂ ਮੁੰਡੇ ਨੇ ਮੋਟਰ ਤੇ ਲਟਕ ਕੇ ਜਾਨ ਦੇ ਦਿੱਤੀ ਸੀ। ਪਿੰਡ ਦੀ ਔਰਤ ਨੇ ਦੱਸਿਆ ਹੈ ਕਿ ਮੁੰਡੇ ਨਾਲ ਕੁੜੀ ਨੇ ਕੈਨੇਡਾ ਲਿਜਾਣ ਦੇ ਬਹਾਨੇ ਧੋਖਾ ਕੀਤਾ ਹੈ। ਇਸ ਪਰਿਵਾਰ ਨੇ 10-12 ਲੱਖ ਰੁਪਏ ਕੁੜੀ ਨੂੰ ਕੈਨੇਡਾ ਭੇਜਣ ਲਈ ਖ਼ਰਚ ਦਿੱਤੇ ਪਰ 2 ਸਾਲ ਬਾਅਦ ਪਰਿਵਾਰ ਨਾਲ ਧੋ-ਖਾ ਹੋ ਗਿਆ।

ਕੁੜੀ ਦੇ ਮਾਮੇ ਅਤੇ ਕੁੜੀ ਨੇ ਮੁੰਡੇ ਵਾਲਿਆਂ ਨੂੰ ਗ਼-ਲ-ਤ ਸ਼ਬਦ ਬੋਲੇ। ਔਰਤ ਦੇ ਦੱਸਣ ਮੁਤਾਬਕ ਇਸ ਤੋਂ ਬਾਅਦ ਮੁੰਡੇ ਨੇ ਜਾਨ ਦੇ ਦਿੱਤੀ। ਉਨ੍ਹਾਂ ਨੇ ਕੁੜੀ ਵਾਲਿਆਂ ਤੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਸਤੌਜ ਦੇ ਗੁਰਮੇਜ ਸਿੰਘ ਦੇ ਪੁੱਤਰ ਸੁਖਰਾਜ ਦੀਪ ਸਿੰਘ ਦੀ ਮ੍ਰਿਤਕ ਦੇਹ ਮਿਲੀ ਹੈ। ਉਸ ਦੀ 2019 ਵਿੱਚ ਬਹਾਦੁਰਪੁਰ ਪਿੰਡ ਦੀ ਅਮਨਦੀਪ ਕੌਰ ਨਾਲ ਮੰਗਣੀ ਹੋਈ ਸੀ। ਕੁੜੀ ਨੇ ਆਈਲਟਸ ਕੀਤੀ ਹੋਈ ਸੀ।

ਜਿਸ ਕਰ ਕੇ ਮੁੰਡੇ ਵਾਲਿਆਂ ਨੇ 12 ਲੱਖ ਰੁਪਏ ਖਰਚ ਕੇ ਕੁੜੀ ਨੂੰ ਕੈਨੇਡਾ ਭੇਜ ਦਿੱਤਾ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ 2021 ਵਿੱਚ ਕੁੜੀ ਨੂੰ ਵਰਕ ਵੀਜ਼ਾ ਮਿਲ ਗਿਆ ਅਤੇ ਉਸ ਨੇ ਮੁੰਡੇ ਨਾਲ ਵਿਆਹ ਕਰਵਾਉਣ ਤੋਂ ਨਾਂਹ ਕਰ ਦਿੱਤੀ। ਮੁੰਡੇ ਵਾਲਿਆਂ ਨੇ ਕੁੜੀ ਵਾਲਿਆਂ ਤੇ ਧ-ਮ-ਕੀ-ਆਂ ਦੇਣ ਦੇ ਵੀ ਦੋ-ਸ਼ ਲਗਾਏ ਹਨ। ਜਿਸ ਤੋਂ ਬਾਅਦ ਮੁੰਡੇ ਨੇ ਮੋਟਰ ਤੇ ਜਾ ਕੇ ਲ-ਟ-ਕ ਕੇ ਜਾਨ ਦੇ ਦਿੱਤੀ। ਉਨ੍ਹਾਂ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ ਦਰਜ ਕੀਤੇ ਹਨ ਅਤੇ ਜਾਂਚ ਜਾਰੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *