ਘਰਵਾਲੀ ਦਾ ਆਇਆ ਕਿਸੇ ਹੋਰ ਤੇ ਦਿਲ, ਪਤੀ ਪਹੁੰਚਿਆ ਥਾਣੇ ਕਹਿੰਦਾ, ਮੇਰੀ ਘਰਵਾਲੀ ਦਵਾਓ

ਕਈ ਵਾਰ ਪੁਲਿਸ ਕੋਲ ਵੀ ਅਜੀਬ ਕਿਸਮ ਦੇ ਮਾਮਲੇ ਆ ਜਾਂਦੇ ਹਨ ਅਤੇ ਅਜਿਹੇ ਮਾਮਲਿਆਂ ਨੂੰ ਸੁਲਝਾਉਣਾ ਸੌਖਾ ਨਹੀਂ ਹੁੰਦਾ। ਮੱਧ ਪ੍ਰਦੇਸ਼ ਦੇ ਭਿੰਡ ਵਿੱਚ ਵੀ ਕਹਾਣੀ ਕੁਝ ਇਸ ਤਰ੍ਹਾਂ ਦੀ ਹੀ ਬਣੀ ਹੋਈ ਹੈ। ਜਿੱਥੇ ਇਕ ਔਰਤ ਨੇ ਬਿਨਾਂ ਤਲਾਕ ਦਿੱਤਿਆਂ ਦੂਸਰਾ ਵਿਆਹ ਕਰਵਾ ਲਿਆ। ਮਾਮਲਾ ਭਿੰਡ ਦੇ ਮੇਹਗਾਂਵ ਦਾ ਹੈ। ਇੱਥੋਂ ਦੇ ਇਕ ਵਿਅਕਤੀ ਧਰਮਿੰਦਰ ਜਾਟਵ ਦਾ ਸਾਢੇ 4 ਸਾਲ ਪਹਿਲਾਂ ਰਾਖੀ ਨਾਲ ਵਿਆਹ ਹੋਇਆ ਸੀ। 4 ਮਾਰਚ 2017 ਨੂੰ ਹੋਏ ਵਿਆਹ ਤੋਂ ਕੁਝ ਮਹੀਨੇ ਬਾਅਦ ਕਿਸੇ ਕਾਰਨ ਧਰਮਿੰਦਰ ਜਾਟਵ ਅਤੇ ਰਾਖੀ ਅਲੱਗ ਅਲੱਗ ਰਹਿਣ ਲੱਗ ਪਏ।

ਅਲੱਗ ਅਲੱਗ ਰਹਿਣ ਦੇ ਬਾਵਜੂਦ ਵੀ ਧਰਮਿੰਦਰ ਆਪਣੀ ਪਤਨੀ ਨੂੰ ਖਰਚਾ ਭੇਜਦਾ ਰਿਹਾ। ਇਸ ਦੌਰਾਨ ਰਾਖੀ ਨੇ ਆਪਣੇ ਪਤੀ ਨਾਲ ਹੁਸ਼ਿਆਰੀ ਕੀਤੀ। ਉਹ ਆਪਣੇ ਪਤੀ ਧਰਮਿੰਦਰ ਤੋਂ ਖਰਚਾ ਤਾਂ ਲੈਂਦੀ ਰਹੀ ਪਰ ਦੂਸਰਾ ਵਿਆਹ ਕਰਵਾ ਲਿਆ। ਦੂਸਰਾ ਵਿਆਹ ਉਸ ਨੇ ਮੰਦਰ ਦੇ ਨਾਲ ਨਾਲ ਅਦਾਲਤ ਰਾਹੀਂ ਵੀ ਕਰਵਾ ਲਿਆ। ਧਰਮਿੰਦਰ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਨੇ ਦੂਜਾ ਵਿਆਹ ਕਰਵਾ ਲਿਆ ਹੈ ਅਤੇ ਆਪਣੇ ਦੂਜੇ ਪਤੀ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ।

ਇਹ ਪਤਾ ਲੱਗਣ ਤੇ ਧਰਮਿੰਦਰ ਨੂੰ ਵੱਡਾ ਝਟਕਾ ਲੱਗਾ। ਉਸ ਨੇ ਭਿੰਡ ਦੇ ਡੀ.ਐੱਸ.ਪੀ ਨੂੰ ਦਰਖਾਸਤ ਦੇ ਕੇ ਇਨਸਾਫ ਦੀ ਮੰਗ ਕੀਤੀ। ਪੁਲਿਸ ਅਫ਼ਸਰ ਨੇ ਰਾਖੀ ਅਤੇ ਉਸ ਦੇ ਦੂਸਰੇ ਪਤੀ ਨੂੰ ਆਪਣੇ ਕੋਲ ਬੁਲਾਇਆ ਅਤੇ ਰਾਖੀ ਨੂੰ ਧਰਮਿੰਦਰ ਨਾਲ ਜਾਣ ਲਈ ਕਿਹਾ ਪਰ ਰਾਖੀ ਉਸ ਨਾਲ ਜਾਣਾ ਨਹੀਂ ਮੰਨੀ। ਰਾਖੀ ਨੇ ਮੰਨਿਆ ਕਿ ਉਸ ਨੂੰ ਆਪਣਾ ਪਹਿਲਾ ਪਤੀ ਪਸੰਦ ਨਹੀਂ ਹੈ। ਇਸ ਲਈ ਉਹ ਆਪਣੇ ਦੂਸਰੇ ਪਤੀ ਨਾਲ ਹੀ ਜਾਵੇਗੀ ਪਰ ਧਰਮਿੰਦਰ ਦਾ ਤਰਕ ਹੈ ਕਿ ਉਹ ਹੁਣ ਤਕ ਆਪਣੀ ਪਤਨੀ ਨੂੰ ਖਰਚਾ ਦਿੰਦਾ ਰਿਹਾ ਹੈ।

ਇਸ ਤੋਂ ਬਿਨਾਂ ਉਨ੍ਹਾਂ ਦਾ ਤਲਾਕ ਵੀ ਨਹੀਂ ਹੋਇਆ। ਇਸ ਲਈ ਰਾਖੀ ਦਾ ਦੂਸਰਾ ਵਿਆਹ ਨਹੀਂ ਹੋ ਸਕਦਾ। ਦੂਜੇ ਪਾਸੇ ਰਾਖੀ ਦੇ ਦੂਸਰੇ ਪਤੀ ਨੇ ਦੱਸਿਆ ਹੈ ਕਿ ਉਸ ਨੂੰ ਰਾਖੀ ਅਤੇ ਧਰਮਿੰਦਰ ਦੇ ਵਿਆਹ ਬਾਰੇ ਕੋਈ ਜਾਣਕਾਰੀ ਨਹੀਂ। ਇਕ ਪਤਨੀ ਨੂੰ ਉਸ ਦੇ ਦੋਵੇਂ ਪਤੀ ਲਿਜਾਣਾ ਚਾਹੁੰਦੇ ਹਨ ਪਰ ਪਤਨੀ ਦਾ ਕਹਿਣਾ ਹੈ ਕਿ ਉਹ ਆਪਣੇ ਦੂਸਰੇ ਪਤੀ ਨਾਲ ਰਹਿਣਾ ਚਾਹੁੰਦੀ ਹੈ। ਸੀਨੀਅਰ ਪੁਲਿਸ ਅਫ਼ਸਰ ਨੇ ਅਜੇ ਤੱਕ ਕੋਈ ਫੈਸਲਾ ਨਹੀਂ ਸੁਣਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *