ਜਸਵਿੰਦਰ ਭੱਲਾ ਦੇ ਪੁੱਤ ਦੇ ਵਿਆਹ ਚ ਲੱਗੀਆਂ ਰੌਣਕਾਂ, ਵੀਡੀਓ ਆਈ ਸਾਹਮਣੇ, ਦੇਖੋ ਕਿਸ ਕਿਸਨੇ ਪਾਇਆ ਭੰਗੜਾ

ਮਾਪੇ ਬੱਚਿਆਂ ਦੇ ਵਿਆਹ ਦੇ ਸੁਪਨੇ ਉਨ੍ਹਾਂ ਦੇ ਬਚਪਨ ਤੋਂ ਹੀ ਲੈਣ ਲੱਗ ਜਾਂਦੇ ਹਨ। ਪੁੱਤਰ ਦੇ ਵਿਆਹ ਸਮੇਂ ਜਿੰਨ੍ਹੀ ਖੁਸ਼ੀ ਮਾਂ ਨੂੰ ਆਪਣੀ ਨੂੰਹ ਲਿਆਉਣ ਵਿੱਚ ਹੁੰਦੀ ਹੈ। ਉਨੀ ਹੀ ਖ਼ੁਸ਼ੀ ਇਕ ਪਿਤਾ ਨੂੰ ਆਪਣੇ ਪੁੱਤਰ ਦੇ ਵਿਆਹ ਤੇ ਹੁੰਦੀ ਹੈ। ਅਜਿਹੇ ਹੀ ਅਹਿਸਾਸਾਂ ਵਿੱਚੋ ਲੰਘ ਰਹੇ ਨੇ ਕਾਮੇਡੀ ਦੇ ਬਾਦਸ਼ਾਹ ਤੇ ਪੰਜਾਬੀ ਫ਼ਿਲਮੀ ਅਦਾਕਾਰ ਜਸਵਿੰਦਰ ਭੱਲਾ। ਜਿਨ੍ਹਾਂ ਵੱਲੋਂ ਆਪਣੇ ਬੇਟੇ ਪੁਖਰਾਜ ਭੱਲਾ ਦੇ ਵਿਆਹ ਦੀ ਖੁਸ਼ੀ ਆਪਣੇ ਸ਼ੋਸ਼ਲ ਮੀਡੀਆ ਖਾਤੇ ਤੇ ਇੱਕ ਵੀਡੀਓ ਰਾਹੀਂ ਸਾਂਝੀ ਕੀਤੀ ਗਈ।

ਜਿਸ ਵੀਡੀਓ ਤੇ ਪ੍ਰਸੰਸਕਾਂ ਵੱਲੋਂ ਉਨ੍ਹਾਂ ਨੂੰ ਮੁਬਾਰਕਾਂ ਵੀ ਦਿਤੀਆਂ ਜਾ ਰਹੀਆਂ ਹਨ। ਦੱਸ ਦੇਈਏ 2-3 ਦਿਨ ਪਹਿਲਾਂ ਜਸਵਿੰਦਰ ਭੱਲਾ ਦੇ ਲੜਕੇ ਪੁਖਰਾਜ ਭੱਲਾ ਦੀ ਮੰਗਣੀ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ। ਜਿਸ ਵਿੱਚ ਪੁਖਰਾਜ ਭੱਲਾ ਅਤੇ ਉਨ੍ਹਾਂ ਦੀ ਜੀਵਨ ਸਾਥੀ ਦਿਸ਼ੂ ਸਿੱਧੂ ਦੀ ਜੋੜੀ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਬੀਤੀ ਰਾਤ ਪੁਖਰਾਜ ਭੱਲਾ ਦੀ ਸੰਗੀਤ ਸੈਰੇਮਨੀ ਸੀ। ਜਿਸ ਦੀ ਇਕ ਤਾਜ਼ਾ ਵੀਡੀਓ ਉਨ੍ਹਾਂ ਦੇ ਪਿਤਾ ਜਸਵਿੰਦਰ ਭੱਲਾ ਨੇ ਆਪਣੇ ਸ਼ੋਸ਼ਲ ਮੀਡੀਆ ਖਾਤੇ ਤੇ ਸਾਂਝੀ ਕੀਤੀ।

ਜਿਸ ਵਿੱਚ ਉਨ੍ਹਾਂ ਨੇ ਵੀਡੀਓ ਦੇ ਨਾਲ-ਨਾਲ ਮਜ਼ੇਦਾਰ ਲਾਈਨਾਂ ਵੀ ਲਿਖੀਆਂ ਹਨ। ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ “ਪੁਖਰਾਜ ਦੀ ਕਾਕਟੇਲ ਪਾਰਟੀ ਤੇ ਆਏ ਮਹਿਮਾਨ ਆਪੋ ਆਪਣੇ ਘਰਾਂ ਨੂੰ ਚਲੇ ਵੀ ਗਏ ਪਰ ਯਾਰ ਜਿਗਰੀ ਤੜਕੇ ਤੱਕ ਕਸੂਤੀਆਂ ਧਮਾਲਾਂ ਪਾਉਣ ਤੋਂ ਹੀ ਨੀ ਹਟੇ। ਜਸਵਿੰਦਰ ਭੱਲਾ ਵੱਲੋਂ ਸਾਂਝੀ  ਕੀਤੀ ਗਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੁਖਰਾਜ ਭੱਲਾ ਆਪਣੇ “ਯਾਰ ਜਿਗਰੀ ਕਸੂਤੀ ਡਿਗਰੀ” ਵਾਲੇ ਦੋਸਤਾਂ ਨਾਲ ਖੂਬ ਮਸਤੀ ਕਰ ਰਹੇ ਹਨ।

 

View this post on Instagram

 

A post shared by Jaswinder Bhalla (@jaswinderbhalla)

ਉਹਨਾਂ ਦੇ ਦੋਸਤਾਂ ਨੂੰ ਮਸਤੀ ਕਰਦੇ ਦੇਖ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਪੁਖਰਾਜ ਭੱਲਾ ਦੇ ਵਿਆਹ ਦੀ ਕਿੰਨੀ ਜਿਆਦਾ ਖੁਸ਼ੀ ਹੈ। ਜਸਵਿੰਦਰ ਭੱਲਾ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਦੇ ਪ੍ਰਸ਼ੰਸਕਾ ਦੇ ਵੱਖੋ-ਵੱਖਰੇ ਕਮੇਟ ਦੇਖਣ ਨੂੰ ਮਿਲ ਰਹੇ ਹਨ। ਲੋਕਾਂ ਵੱਲੋਂ ਜਿੱਥੇ ਪੁਖਰਾਜ ਭੱਲਾ ਅਤੇ ਦਿਸ਼ੂ ਸਿੱਧੂ ਦੀ ਜੋੜੀ ਨੂੰ ਪਸੰਦ ਕੀਤਾ ਜਾ ਰਿਹਾ ਹੈ, ਉਥੇ ਹੀ ਲੋਕ ਜਸਵਿੰਦਰ ਭੱਲਾ ਨੂੰ ਉਨ੍ਹਾਂ ਦੇ ਲੜਕੇ ਦੇ ਵਿਆਹ ਦੀਆਂ ਮੁਬਾਰਕਾਂ ਵੀ ਦੇ ਰਹੇ ਹਨ।

Leave a Reply

Your email address will not be published. Required fields are marked *