ਸ਼ਮਸ਼ਾਨਘਾਟ ਚ ਜਿਊਂਦਾ ਹੋ ਗਿਆ ਮ੍ਰਿਤਕ ਬੱਚਾ? ਪਰਿਵਾਰ ਨੇ ਆ ਕੇ ਘੇਰ ਲਿਆ ਡਾਕਟਰ

ਜਲੰਧਰ ਦੇ ਇੱਕ ਹਸਪਤਾਲ ਵਿੱਚ ਇਕ ਪਰਿਵਾਰ ਦਾ ਹਸਪਤਾਲ ਦੇ ਸਟਾਫ਼ ਨਾਲ ਵਿਵਾਦ ਹੋ ਗਿਆ ਅਤੇ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ। ਇਸ ਪਰਿਵਾਰ ਦਾ ਇਕ ਛੋਟਾ ਬੱਚਾ ਅੱਖਾਂ ਮੀਟ ਗਿਆ ਹੈ ਅਤੇ ਪਰਿਵਾਰ ਦਾ ਦੋਸ਼ ਹੈ ਕਿ ਇਹ ਸਭ ਹਸਪਤਾਲ ਦੀ ਅਣਗਹਿਲੀ ਕਾਰਨ ਹੋਇਆ ਹੈ। ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਨਰਸ ਵੱਲੋਂ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਬੱਚੇ ਦੇ ਸਾਹ ਚੱਲ ਰਹੇ ਸਨ। ਉਨ੍ਹਾਂ ਦੇ ਦੱਸਣ ਮੁਤਾਬਕ ਡਾਕਟਰਾਂ ਨੇ ਉਨ੍ਹਾਂ ਕੋਲ ਆਪਣੀ ਗਲਤੀ ਮੰਨੀ ਹੈ।

ਦੂਜੇ ਪਾਸੇ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਬੱਚਾ 4 ਦਿਨਾਂ ਤੋਂ ਭਰਤੀ ਸੀ ਅਤੇ ਉਸ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਸੀ। ਬੱਚੇ ਦਾ ਵਜ਼ਨ ਇੱਕ ਕਿਲੋ 200 ਗਰਾਮ ਸੀ। ਬੱਚੀ ਦੀ ਸਿਹਤ ਵਿਚ ਕੋਈ ਸੁਧਾਰ ਨਹੀਂ ਸੀ ਹੋ ਰਿਹਾ। ਡਾਕਟਰ ਦਾ ਕਹਿਣਾ ਹੈ ਕਿ ਹਸਪਤਾਲ ਵੱਲੋਂ ਪਰਿਵਾਰ ਨੂੰ ਦੱਸ ਦਿੱਤਾ ਗਿਆ ਸੀ ਕਿ ਬੱਚੇ ਦੇ ਠੀਕ ਹੋਣ ਦੇ ਆਸਾਰ ਬਹੁਤ ਘੱਟ ਹਨ। ਜਿਹੜੀ ਆਕਸੀਜਨ ਘੱਟ ਤੋਂ ਘੱਟ 90-92 ਫ਼ੀਸਦੀ ਹੋਣੀ ਚਾਹੀਦੀ ਹੈ। ਉਹ ਸਿਰਫ਼ 12 ਤੋਂ 20 ਫ਼ੀਸਦੀ ਦੇ ਵਿਚਕਾਰ ਸੀ।

ਜਦੋਂ ਦੁਬਾਰਾ ਬੱਚਾ ਉਨ੍ਹਾ ਕੋਲ ਲਿਆਂਦਾ ਗਿਆ ਤਾਂ ਬੱਚੇ ਦੇ ਸਾਹ ਨਹੀਂ ਸੀ ਚੱਲ ਰਹੇ। ਡਾਕਟਰ ਦੇ ਦੱਸਣ ਮੁਤਾਬਕ ਇਸ ਵਿਚ ਹਸਪਤਾਲ ਦੀ ਕੋਈ ਅਣਗਹਿਲੀ ਨਹੀਂ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪਰਿਵਾਰ ਦੇ ਦੱਸਣ ਮੁਤਾਬਕ 5 ਵਜੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਦੋਂ ਇਹ ਬੱਚੇ ਨੂੰ ਸ਼ ਮ ਸ਼ਾ ਨ ਘਾ ਟ ਲੈ ਕੇ ਜਾ ਰਹੇ ਸਨ ਤਾਂ ਇਨ੍ਹਾਂ ਦੇ ਕਿਸੇ ਜਾਣਕਾਰ ਨੇ ਦੱਸਿਆ ਕਿ ਬੱਚੇ ਦਾ ਸਾਹ ਚੱਲ ਰਿਹਾ ਹੈ। ਜਿਸ ਕਰ ਕੇ ਪਰਿਵਾਰ ਵਾਲੇ ਬੱਚੇ ਨੂੰ ਕਿਸੇ ਨੇੜੇ ਦੇ ਹਸਪਤਾਲ ਲੈ ਗਏ।

ਉੱਥੇ ਵੀ ਉਨ੍ਹਾਂ ਨੂੰ ਡਾਕਟਰ ਨੇ ਕਿਹਾ ਕਿ ਬੱਚੇ ਦੇ ਸਾਹ ਚੱਲਦੇ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਰਿਵਾਰ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ 2-3 ਹੋਰ ਹਸਪਤਾਲਾਂ ਵਿੱਚ ਘੁੰਮਣ ਤੋਂ ਬਾਅਦ ਇੱਥੇ ਦੁਬਾਰਾ ਆਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *