ਹਸਪਤਾਲ ਚ ਮਹਿਲਾ ਡਾਕਟਰ ਨਾਲ ਪੰਗਾ ਲੈਣਾ ਤੇ ਵੀਡੀਓ ਬਣਾਉਣੀ, ਥਾਣੇਦਾਰ ਨੂੰ ਪਈ ਮਹਿੰਗੀ

ਪੰਜਾਬ ਪੁਲਿਸ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਹੈ ਪਰ ਪੰਜਾਬ ਪੁਲਿਸ ਦੇ ਕੁਝ ਇਸ ਤਰ੍ਹਾਂ ਦੇ ਵੀ ਮੁਲਾਜ਼ਮ ਹਨ। ਜੋ ਕਿਸੇ ਦੀ ਜਾਨ ਬਚਾਉਣ ਦੀ ਬਜਾਏ ਜਾਨ ਲੈਣ ਦੀਆਂ ਧਮਕੀਆਂ ਦਿੰਦੇ ਹਨ। ਘਟਨਾ ਸਮਰਾਲਾ ਦੇ ਸਿਵਲ ਹਸਪਤਾਲ ਦੀ ਹੈ। ਜਿੱਥੇ ਪੰਜਾਬ ਪੁਲਿਸ ਦੇ ਇਕ ਏ.ਐਸ.ਆਈ ਨੇ ਰਾਤ ਸਮੇਂ ਦਾ ਰੂ ਦੀ ਲੋਰ ਵਿੱਚ ਹੰਗਾਮਾ ਕੀਤਾ। ਹਸਪਤਾਲ ਦਾ ਸਟਾਫ ਇਨਸਾਫ ਦੀ ਮੰਗ ਕਰ ਰਿਹਾ ਹੈ। ਇਹ ਵਿਅਕਤੀ ਵੀਡੀਓ ਵਿੱਚ ਸਟਾਫ ਨੂੰ ਧਮਕੀਆਂ ਦਿੰਦਾ ਨਜ਼ਰ ਆਉਂਦਾ ਹੈ।

ਉਹ ਖੁਦ ਵੀ ਵੀਡਿਓ ਬਣਾਉਂਦਾ ਹੈ ਅਤੇ ਸਟਾਫ ਨੂੰ ਕਹਿੰਦਾ ਹੈ ਕਿ ਇਹ ਵੀਡੀਓ ਮੁੱਖ ਮੰਤਰੀ ਅਤੇ ਡੀ.ਜੀ.ਪੀ ਨੂੰ ਭੇਜੀ ਜਾਵੇਗੀ। ਉਹ ਆਪਣਾ ਨਾਮ ਪਰਮਿੰਦਰ ਸਿੰਘ ਢਿੱਲੋਂ ਦੱਸਦਾ ਹੈ। ਮਹਿਲਾ ਡਾਕਟਰ ਨੇ ਦੱਸਿਆ ਹੈ ਕਿ ਰਾਤ ਦੇ ਲਗਭਗ 12 ਵਜੇ ਇਕ ਵਿਅਕਤੀ ਅਮਲ ਦੀ ਲੋਰ ਵਿਚ ਹਸਪਤਾਲ ਵਿਚ ਆਇਆ। ਉਹ ਆਪਣਾ ਨਾਮ ਪਰਮਿੰਦਰ ਸਿੰਘ ਢਿੱਲੋਂ ਦੱਸ ਰਿਹਾ ਸੀ ਅਤੇ ਪੀ.ਏ.ਯੂ ਲੁਧਿਆਣਾ ਵਿੱਚ ਤਾਇਨਾਤ ਦੱਸਦਾ ਸੀ। ਉਹ ਸਟਾਫ ਦੀ ਵੀਡਿਓ ਬਣਾਉਣ ਲੱਗਾ। ਮਹਿਲਾ ਡਾਕਟਰ ਦਾ ਕਹਿਣਾ ਹੈ ਕਿ ਉਸ ਨੇ ਸਟਾਫ ਮੈਂਬਰਾਂ ਦੀ ਜਾਨ ਲੈਣ ਦੀ ਵੀ ਧਮਕੀ ਦਿੱਤੀ

ਅਤੇ ਸਟਾਫ਼ ਨਾਲ ਬ ਦ ਤ ਮੀ ਜ਼ੀ ਕੀਤੀ। ਇਤਲਾਹ ਕਰਨ ਤੇ ਪੁਲਿਸ ਆ ਗਈ। ਜਦੋਂ ਉਸ ਨੂੰ ਗੱਡੀ ਵਿਚ ਬਿਠਾਇਆ ਜਾ ਰਿਹਾ ਸੀ ਤਾਂ ਉਸ ਨੇ ਹਸਪਤਾਲ ਦੇ ਦਰਵਾਜ਼ੇ ਦਾ ਕੁੰਡਾ ਤੋੜ ਦਿੱਤਾ। ਉਹ ਮੁਲਾਜ਼ਮਾਂ ਦੇ ਕਾਬੂ ਨਹੀਂ ਸੀ ਆ ਰਿਹਾ। ਇਸ ਕਰਕੇ ਹੋਰ ਪੁਲਿਸ ਬੁਲਾਉਣੀ ਪਈ। ਮਹਿਲਾ ਡਾਕਟਰ ਦੇ ਦੱਸਣ ਮੁਤਾਬਕ ਇਸ ਵਿਅਕਤੀ ਦਾ ਡਾਕਟਰੀ ਮੁਆਇਨਾ ਕਰਨ ਲਈ ਸੈਂਪਲ ਲਏ ਗਏ ਹਨ। ਉਨ੍ਹਾਂ ਨੇ ਇਸ ਵਿਅਕਤੀ ਤੇ ਪਰਚਾ ਦਰਜ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਇਸ ਵਿਅਕਤੀ ਤੇ ਕਾਰਵਾਈ ਨਹੀਂ ਹੁੰਦੀ। ਸਟਾਫ ਵੱਲੋਂ ਸੇਵਾਵਾਂ ਠੱਪ ਰੱਖੀਆਂ ਜਾਣਗੀਆਂ।

ਉਨ੍ਹਾਂ ਨੇ ਇਸ ਵਿਅਕਤੀ ਦੀ ਕਰਤੂਤ ਐੱਸ.ਐੱਸ.ਪੀ ਅਤੇ ਐਸ.ਐਮ.ਓ ਦੇ ਧਿਆਨ ਵਿੱਚ ਲਿਆ ਦਿੱਤੀ ਹੈ। ਲਵਪ੍ਰੀਤ ਕੌਰ ਨਾਮ ਦੀ ਵਾਰਡ ਅਟੈਂਡੈਂਟ ਨੇ ਵੀ ਦੱਸਿਆ ਹੈ ਕਿ ਇਸ ਵਿਅਕਤੀ ਨੇ ਲਗਪਗ ਡੇਢ ਘੰਟਾ ਹਸਪਤਾਲ ਵਿਚ ਬਹੁਤ ਜ਼ਿਆਦਾ ਗਾਹ ਪਾਇਆ ਅਤੇ ਸਟਾਫ ਦੀ ਜਾਨ ਲੈਣ ਤੱਕ ਦੀ ਧਮਕੀ ਵੀ ਦਿੱਤੀ। ਉਹ ਅਮਲ ਦੀ ਲੋਰ ਵਿੱਚ ਸੀ। ਉਹ ਇਸ ਤੋਂ ਪਹਿਲਾਂ ਵੀ ਇੱਕ ਦੋ ਵਾਰ ਹਸਪਤਾਲ ਵਿਚ ਆਇਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਰਾਤ ਸਮੇਂ ਉਨ੍ਹਾਂ ਨੂੰ ਸਿਵਲ ਹਸਪਤਾਲ ਤੋਂ ਫੋਨ ਆਇਆ ਸੀ। ਜਿਸ ਕਰਕੇ ਉਥੇ ਪੁਲਿਸ ਗਈ ਸੀ।

ਪੁਲਿਸ ਨੇ ਪਰਮਿੰਦਰ ਸਿੰਘ ਨਾਮ ਦੇ ਵਿਅਕਤੀ ਨੂੰ ਫੜ ਕੇ ਲਿਆਂਦਾ ਹੈ। ਪਰਮਿੰਦਰ ਸਿੰਘ ਲੁਧਿਆਣਾ ਵਿਖੇ ਪੀ.ਏ.ਯੂ ਵਿੱਚ ਏ.ਐੱਸ.ਆਈ ਵਜੋਂ ਤਾਇਨਾਤ ਹੈ। ਇਸ ਵਿਅਕਤੀ ਨੇ ਦਾਰੂ ਪੀਤੀ ਹੋਈ ਸੀ। ਜਿਸ ਕਰਕੇ ਉਸ ਦਾ ਮੈਡੀਕਲ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਡਾਕਟਰਾਂ ਦੁਆਰਾ ਦਿੱਤੇ ਗਏ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *