ਟਰੱਕ ਵਾਲੇ ਦੀ ਕਰਤੂਤ ਤੋਂ ਦੁਖੀ ਹੋਇਆ ਮੁਹੱਲਾ, ਸਵੇਰੇ ਸਵੇਰੇ ਗਲੀ ਚ ਕਰ ਗਿਆ ਵੱਡਾ ਕਾਂਡ

ਜਲੰਧਰ ਦੇ ਬਸ਼ੀਰਪੁਰਾ ਵਿੱਚ ਇਕ ਟਰੱਕ ਚਾਲਕ ਦੀ ਗਲਤੀ ਕਾਰਨ ਸਾਰੇ ਮੁਹੱਲੇ ਵਿੱਚ ਬਿਜਲੀ ਦੀ ਸਪਲਾਈ ਬੰਦ ਹੋ ਗਈ। ਟਰੱਕ ਨਾਲ ਬਿਜਲੀ ਦੇ ਖੰਭੇ ਪੁੱਟੇ ਗਏ ਅਤੇ ਟਰਾਂਸਫਾਰਮਰ ਵੀ ਥੱਲੇ ਡਿੱਗ ਪਿਆ। ਟਰੱਕ ਚਾਲਕ ਟਰੱਕ ਛੱਡ ਕੇ ਮੌਕੇ ਤੋਂ ਦੌੜ ਗਿਆ ਹੈ। ਪੁਲਿਸ ਕਾਰਵਾਈ ਕਰ ਰਹੀ ਹੈ। ਵਿੱਕੀ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ 5 ਵਜੇ ਸਵੇਰੇ ਮੁਹੱਲੇ ਵਿਚ ਇਕ ਵੱਡਾ ਟਰੱਕ ਆ ਵੜਿਆ। ਜਿਸ ਨਾਲ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ। ਪੂਰੇ ਮੁਹੱਲੇ ਦੀ ਬਿਜਲੀ ਬੰਦ ਹੋਈ ਹੈ।

ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਟਰੱਕ ਵਾਲਾ ਟਰੱਕ ਛੱਡ ਕੇ ਮੌਕੇ ਤੋਂ ਦੌੜ ਗਿਆ। ਸਾਹਿਬ ਸਿੰਘ ਭੁੱਲਰ ਨੇ ਜਾਣਕਾਰੀ ਦਿੱਤੀ ਹੈ ਕਿ 5:15 ਵਜੇ ਸਵੇਰੇ ਮੁਹੱਲੇ ਵਿਚ ਇਕ ਟਰੱਕ ਨੇ ਬਿਜਲੀ ਦੀਆਂ ਤਾਰਾਂ ਤੋੜ ਦਿੱਤੀਆਂ ਅਤੇ ਟਰਾਂਸਫਾਰਮਰ ਥੱਲੇ ਸੁੱਟ ਦਿੱਤਾ। ਇਸ ਨਾਲ ਸਾਰੇ ਮੁਹੱਲੇ ਦਾ ਨੁਕਸਾਨ ਹੋਇਆ ਹੈ, ਕਿਉਂਕਿ ਸਾਰੇ ਮੁਹੱਲੇ ਦੀ ਬਿਜਲੀ ਬੰਦ ਹੋ ਗਈ ਹੈ। ਰਸ਼ਪਾਲ ਸਿੰਘ ਦੇ ਦੱਸਣ ਮੁਤਾਬਕ ਇਕ ਟਰਾਂਸਫਾਰਮਰ, 3 ਪੋਲ ਅਤੇ ਕੇਬਲ ਕੁਨੈਕਸ਼ਨਾਂ ਦਾ ਨੁਕਸਾਨ ਹੋਇਆ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਲਗਭਗ 7 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਟਰੱਕ ਚਾਲਕ ਤੇ ਮਾਮਲਾ ਦਰਜ ਕਰਵਾਇਆ ਜਾਵੇਗਾ। ਉਹ ਟਰੱਕ ਛੱਡ ਕੇ ਮੌਕੇ ਤੋਂ ਦੌੜ ਗਿਆ ਹੈ। ਘਟਨਾ ਸਥਾਨ ਤੇ ਪਹੁੰਚੇ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਗ਼ਲਤ ਰਸਤੇ ਤੇ ਇਕ ਟਰੱਕ ਆ ਜਾਣ ਕਾਰਨ ਬਿਜਲੀ ਦੇ ਖੰਬਿਆਂ ਅਤੇ ਟਰਾਂਸਫਾਰਮਰ ਨੂੰ ਨੁਕਸਾਨ ਪੁੱਜਾ ਹੈ। ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਹੈ। ਟਰੱਕ ਚਾਲਕ ਮੌਕੇ ਤੋਂ ਦੌੜ ਗਿਆ ਹੈ

ਪਰ ਟਰੱਕ ਇੱਥੇ ਹੀ ਖੜ੍ਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਈ ਵਾਰ ਰਸਤਾ ਪਤਾ ਨਾ ਹੋਣ ਕਾਰਨ ਚਾਲਕ ਗੱਡੀ ਨੂੰ ਗਲਤ ਰਸਤੇ ਪਾ ਲੈਂਦੇ ਹਨ। ਜਦੋਂ ਵੱਡੀ ਗੱਡੀ ਤੰਗ ਰਸਤੇ ਤੇ ਚੱਲਦੀ ਹੈ ਤਾਂ ਨੁਕਸਾਨ ਹੋਣਾ ਸੁਭਾਵਿਕ ਹੈ। ਅਜਿਹਾ ਹੀ ਇਸ ਮਾਮਲੇ ਵਿਚ ਹੋਇਆ ਹੈ। ਟਰੱਕ ਚਾਲਕ ਦੁਆਰਾ ਗਲਤ ਰਸਤੇ ਤੇ ਆ ਜਾਣ ਕਾਰਨ ਇਹ ਨੁਕਸਾਨ ਹੋਇਆ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *