ਸਵਾਰੀਆਂ ਨੂੰ ਸਾਈਡ ਤੇ ਉਤਾਰ ਰਿਹਾ ਸੀ ਆਟੋ, ਕਾਰ ਵਾਲੇ ਨੇ ਵਿੱਚ ਲਿਆਕੇ ਮਾਰੀ ਕਾਰ

ਭੱਜ ਦੌੜ ਵਾਲੀ ਇਸ ਜ਼ਿੰਦਗੀ ਵਿੱਚ ਕਦੋਂ ਕਿਸੇ ਨਾਲ ਕੀ ਵਾਪਰ ਜਾਵੇ? ਕੋਈ ਪਤਾ ਨਹੀਂ। ਇਨਸਾਨ ਘਰੋਂ ਕੋਈ ਪ੍ਰੋਗਰਾਮ ਬਣਾ ਕੇ ਤੁਰਦਾ ਹੈ ਪਰ ਕੋਈ ਜ਼ਰੂਰੀ ਨਹੀਂ। ਇਹ ਪ੍ਰੋਗਰਾਮ ਸਿਰੇ ਚੜ੍ਹ ਜਾਵੇ। ਲੁਧਿਆਣਾ ਦੇ ਢੋਲੇਵਾਲ ਚੌਕ ਨੇੜੇ ਸਾਈਡ ਤੇ ਖਡ਼੍ਹੇ ਸਵਾਰੀਆਂ ਉਤਾਰ ਰਹੇ ਇੱਕ ਆਟੋ ਨੂੰ ਕਾਰ ਨੇ ਪਲਟਾ ਦਿੱਤਾ। ਜਿਸ ਕਾਰਨ ਆਟੋ ਚਾਲਕ ਅਤੇ ਸਵਾਰੀਆਂ ਦੇ ਸੱਟਾਂ ਲੱਗੀਆਂ ਹਨ। ਇਕ ਵਿਅਕਤੀ ਨੇ ਦੱਸਿਆ ਹੈ ਕਿ ਆਟੋ ਵਾਲਾ ਸਾਈਡ ਤੇ ਖੜ੍ਹਾ ਸਵਾਰੀਆਂ ਉਤਾਰ ਰਿਹਾ ਸੀ।

ਆਟੋ ਵਿਚ 6 ਸਵਾਰੀਆਂ ਸਨ। ਇੰਨੇ ਵਿਚ ਇਕ ਤੇਜ਼ ਰਫ਼ਤਾਰ ਕਾਰ ਆਈ ਅਤੇ ਜ਼ੋਰ ਨਾਲ ਆਟੋ ਵਿੱਚ ਵੱਜੀ। ਜਿਸ ਨਾਲ ਆਟੋ ਪਲਟ ਗਿਆ। ਇਸ ਵਿਅਕਤੀ ਦੇ ਦੱਸਣ ਮੁਤਾਬਕ ਆਟੋ ਦੀਆਂ ਸਵਾਰੀਆਂ ਦੇ ਸੱਟਾਂ ਲੱਗੀਆਂ ਹਨ। ਆਟੋ ਚਾਲਕ ਦਾ ਵੀ ਸਿਰ ਫਟ ਗਿਆ ਹੈ। ਕਾਰ ਚਾਲਕ ਨੇ ਦੱਸਿਆ ਹੈ ਕਿ ਉਹ ਅੰਮ੍ਰਿਤਸਰ ਤੋਂ ਆਇਆ ਹੈ। ਉਸ ਨੇ ਕੋਈ ਅਮਲ ਵਗੈਰਾ ਵੀ ਨਹੀਂ ਕੀਤਾ ਅਤੇ ਨਾ ਹੀ ਉਸ ਦੀ ਗੱਡੀ ਤੇਜ ਸੀ। ਕਾਰ ਚਾਲਕ ਦਾ ਕਹਿਣਾ ਹੈ ਕਿ

ਜਿਨ੍ਹਾਂ ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ। ਉਹ ਉਨ੍ਹਾਂ ਨੂੰ ਦਵਾਈ ਦਿਵਾਉਣ ਲਈ ਤਿਆਰ ਹੈ। ਉਹ ਮੌਕੇ ਤੋਂ ਭੱਜ ਵੀ ਨਹੀਂ ਰਿਹਾ। ਇਸ ਮਾਮਲੇ ਵਿੱਚ ਪੁਲੀਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਭਾਵੇਂ ਆਟੋ ਚਾਲਕ ਅਤੇ ਸਵਾਰੀਆਂ ਦੇ ਸੱਟਾਂ ਲੱਗੀਆਂ ਹਨ ਪਰ ਕਿਸੇ ਦੀ ਜਾਨ ਜਾਣ ਤੋਂ ਬਚਾ ਰਿਹਾ ਹੈ। ਸੜਕਾਂ ਤੇ ਵਧ ਰਹੀ ਭੀੜ ਅਤੇ ਡਰਾਈਵਿੰਗ ਦੌਰਾਨ ਕੀਤੀ ਜਾ ਰਹੀ, ਅਣਗਹਿਲੀ ਹਾਦਸਿਆਂ ਨੂੰ ਜਨਮ ਦਿੰਦੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *