ਸਾਬਕਾ ਸਰਪੰਚ ਨੇ ਹੱਥੀਂ ਮਾਰੀ ਲਾਡਾਂ ਨਾਲ ਪਾਲੀ ਧੀ, ਧੀ ਦੀ ਮੋਤ ਤੋਂ ਬਾਅਦ ਖੁਦ ਦੀ ਵੀ ਦੇ ਦਿੱਤੀ ਜਾਨ

ਹਾਲਾਤਾਂ ਦਾ ਮੁਕਾਬਲਾ ਕਰਦਾ ਇਨਸਾਨ ਕਈ ਵਾਰ ਇਸ ਕਦਰ ਟੁੱਟ ਜਾਂਦਾ ਹੈ ਕਿ ਉਹ ਖ਼ੁਦ ਹੀ ਆਪਣੀ ਜਾਨ ਦੇ ਦਿੰਦਾ ਹੈ। ਉਸ ਨੂੰ ਜ਼ਿੰਦਗੀ ਨਾਲ ਕੋਈ ਪਿਆਰ ਹੀ ਨਹੀਂ ਰਹਿੰਦਾ। ਹਾਲਾਂਕਿ ਇਹ ਵੀ ਸਚਾਈ ਹੈ ਕਿ ਖ਼ੁਦ ਦੀ ਜਾਨ ਦੇ ਦੇਣੀ ਕਿਸੇ ਮਸਲੇ ਦਾ ਹੱਲ ਨਹੀਂ। ਸਾਨੂੰ ਹਾਲਾਤਾਂ ਦਾ ਟਾਕਰਾ ਕਰਨਾ ਚਾਹੀਦਾ ਹੈ। ਮਾਮਲਾ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਥਾਣਾ ਲੰਬੀ ਅਧੀਨ ਪੈਂਦੇ ਪਿੰਡ ਮਾਹੂਆਣਾ ਦਾ ਹੈ। ਜਿੱਥੇ ਸਾਬਕਾ ਸਰਪੰਚ ਜਗਵਿੰਦਰ ਸਿੰਘ ਨੇ ਆਪਣੇ ਲਾ-ਇ-ਸੰ-ਸੀ ਪ-ਸ-ਤੋ-ਲ ਨਾਲ ਪਹਿਲਾਂ ਆਪਣੀ ਧੀ ਦੇ ਸਿਰ ਵਿੱਚ ਨਿਸ਼ਾਨਾ ਲਗਾ ਦਿੱਤਾ

ਅਤੇ ਫੇਰ ਖ਼ੁਦ ਦੇ ਸਿਰ ਵਿੱਚ। ਸਾਬਕਾ ਸਰਪੰਚ ਦੀ ਧੀ ਵਿਸ਼ਵਜੀਤ ਕੌਰ ਦੀ ਉਮਰ ਇਸ ਸਮੇਂ 24 ਸਾਲ ਸੀ। ਜਗਵਿੰਦਰ ਸਿੰਘ ਦੀ ਭੈਣ ਅਤੇ ਭਾਣਜਾ ਅਨਮੋਲ ਸਿੰਘ ਵੀ ਇੱਥੇ ਹੀ ਸਨ ਪਰ ਉਸ ਸਮੇਂ ਉਹ ਡੰਗਰਾਂ ਵਾਲੇ ਵਾੜੇ ਵਿੱਚ ਗਏ ਹੋਏ ਸਨ। ਜਦ ਅਨਮੋਲ ਸਿੰਘ ਨੇ ਖੜਕਾ ਸੁਣਿਆ ਤਾਂ ਉਹ ਤੁਰੰਤ ਕੋਠੀ ਅੰਦਰ ਨੂੰ ਦੌੜਿਆ। ਉਸ ਨੇ ਆ ਕੇ ਦੇਖਿਆ ਕਿ ਜਗਵਿੰਦਰ ਸਿੰਘ ਅਤੇ ਵਿਸ਼ਵਦੀਪ ਕੌਰ ਬੁਰੀ ਹਾਲਤ ਪਏ ਸਨ। ਇਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।

ਜਗਵਿੰਦਰ ਸਿੰਘ ਨੂੰ ਡਾਕਟਰਾਂ ਨੇ ਬਠਿੰਡਾ ਰੈਫਰ ਕਰ ਦਿੱਤਾ ਅਤੇ ਵਿਸ਼ਵਦੀਪ ਕੌਰ ਨੂੰ ਲੁਧਿਆਣਾ ਦੇ ਹਸਪਤਾਲ ਰੈਫਰ ਕਰ ਦਿੱਤਾ। ਜਦੋਂ ਜਗਵਿੰਦਰ ਸਿੰਘ ਨੂੰ ਬਠਿੰਡਾ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿਚ ਹੀ ਉਸ ਦੇ ਸਾਹ ਮੁੱਕ ਗਏ। ਵਿਸ਼ਵਦੀਪ ਕੌਰ ਲੁਧਿਆਣਾ ਹਸਪਤਾਲ ਵਿੱਚ ਪਹੁੰਚ ਕੇ ਅੱਖਾਂ ਮੀਟ ਗਈ। ਘਟਨਾ ਦੀ ਖ਼ਬਰ ਮਿਲਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਠਿੰਡਾ ਹਸਪਤਾਲ ਵਿੱਚ ਪਹੁੰਚੇ। ਥਾਣਾ ਲੰਬੀ ਦੀ ਪੁਲਿਸ ਨੇ ਜਗਵਿੰਦਰ ਸਿੰਘ ਦੇ ਭਾਣਜੇ ਅਨਮੋਲ ਸਿੰਘ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕੀਤੀ ਹੈ।

ਮ੍ਰਿਤਕ ਦੇਹਾਂ ਦਾ ਪੋਸ ਟਮਾ ਰਟ ਮ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਮਿਲੀ ਹੈ ਕਿ 6 ਮਹੀਨੇ ਪਹਿਲਾਂ ਜਗਵਿੰਦਰ ਸਿੰਘ ਦੀ ਮਾਤਾ ਕੋਰੋਨਾ ਕਾਰਨ ਅੱਖਾਂ ਮੀਟ ਗਈ ਸੀ। ਹੁਣ ਜਗਵਿੰਦਰ ਸਿੰਘ ਦੀ ਪਤਨੀ ਨੂੰ ਕੋਰੋਨਾ ਹੋ ਗਿਆ ਸੀ ਅਤੇ 10 ਦਿਨ ਪਹਿਲਾਂ ਉਹ ਵੀ ਇਸ ਦੁਨੀਆਂ ਨੂੰ ਅਲਵਿਦਾ ਆਖ ਗਈ। ਜਿਸ ਤੋਂ ਬਾਅਦ ਜਗਵਿੰਦਰ ਸਿੰਘ ਦੀ ਹਿਮਤ ਜਵਾਬ ਦੇ ਗਈ ਅਤੇ ਉਸ ਨੇ ਇਹ ਭਾਣਾ ਵਰਤਾ ਦਿੱਤਾ। ਪਹਿਲਾਂ ਉਸ ਨੇ ਸੁੱਤੀ ਪਈ ਆਪਣੀ ਧੀ ਤੇ ਫਾ ਇ ਰ ਕੀਤਾ ਅਤੇ ਫੇਰ ਖੁਦ ਤੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *