ਖੇਤੀ ਕਾਨੂੰਨ ਰੱਦ ਹੋਣ ਦੀ ਖੁਸ਼ੀ ਚ ਜਿਨ੍ਹਾਂ ਵੰਡੇ ਸੀ ਲੱਡੂ, ਆਹ ਦੇਖਲੋ ਆ ਗਈ ਨਵੀਂ ਮਾੜੀ ਖਬਰ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਅਹਿਮ ਐਲਾਨ ਕੀਤਾ, ਜਿਸ ਅਧੀਨ ਉਨ੍ਹਾਂ ਨੇ ਉਹ 3 ਖੇਤੀ ਕਾ-ਨੂੰ-ਨ ਵਾਪਸ ਲੈਣ ਦਾ ਭਰੋਸਾ ਦਿੱਤਾ, ਜਿਨ੍ਹਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਇਕ ਸਾਲ ਤੋਂ ਦਿੱਲੀ ਵਿੱਚ ਧਰਨਾ ਦੇ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਇਸੇ ਮਹੀਨੇ ਦੇ ਵਿਚ ਇਹ ਖੇਤੀ ਕਾ-ਨੂੰ-ਨ ਪਾਰਲੀਮੈਂਟ ਵਿਚ ਰੱਦ ਕਰ ਦਿੱਤੇ ਜਾਣਗੇ।

ਪ੍ਰਧਾਨ ਮੰਤਰੀ ਦੇ ਇਸ ਐਲਾਨ ਤੇ ਕਿਸਾਨਾਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ। ਇਸ ਖ਼ੁਸ਼ੀ ਵਿੱਚ ਕਿਸਾਨਾਂ ਵੱਲੋਂ ਲੱਡੂ ਵੰਡੇ ਗਏ। ਮੁਲਕ ਭਰ ਵਿਚ ਜਸ਼ਨ ਮਨਾਏ ਗਏ। ਕਿਸਾਨ ਜਥੇਬੰਦੀਆਂ ਨੇ ਇਹ ਫ਼ੈਸਲਾ ਕੀਤਾ ਕਿ ਜਿੰਨੀ ਦੇਰ ਇਨ੍ਹਾਂ ਕਾ-ਨੂੰ-ਨਾਂ ਨੂੰ ਪਾਰਲੀਮੈਂਟ ਵਿੱਚ ਰੱਦ ਨਹੀਂ ਕੀਤਾ ਜਾਂਦਾ ਅਤੇ ਸਰਕਾਰ ਐਮ ਐਸ ਪੀ ਤੇ ਕਾ-ਨੂੰ-ਨ ਨਹੀਂ ਬਣਾਉਂਦੀ, ਉਨੀ ਦੇਰ ਕਿਸਾਨ ਮੋਰਚੇ ਤੇ ਡਟੇ ਰਹਿਣਗੇ। ਹੁਣ ਰਾਜਸਥਾਨ ਦੇ ਗਵਰਨਰ ਕਲਰਾਜ ਮਿਸ਼ਰਾ ਦਾ ਇਕ ਵਿ-ਵਾ-ਦ ਪੂਰਨ ਬਿਆਨ ਸਾਹਮਣੇ ਆਇਆ ਹੈ।

ਕਲਰਾਜ ਮਿਸ਼ਰਾ ਕਹਿ ਰਹੇ ਹਨ ਕਿ ਕਿਸਾਨਾਂ ਨੂੰ ਇਨ੍ਹਾਂ ਖੇਤੀ ਕਾ-ਨੂੰ-ਨਾਂ ਬਾਰੇ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਕਿ ਇਹ ਕਿਸਾਨਾਂ ਦੇ ਭਲੇ ਲਈ ਹਨ ਪਰ ਕਿਸਾਨ ਨਹੀਂ ਮੰਨੇ ਅਤੇ ਇਨ੍ਹਾਂ ਖੇਤੀ ਕਾ-ਨੂੰ-ਨਾਂ ਨੂੰ ਵਾਪਸ ਕਰਵਾਉਣ ਲਈ ਅੜੇ ਰਹੇ। ਅਖੀਰ ਸਰਕਾਰ ਨੂੰ ਲੱਗਾ ਕਿ ਕਾ-ਨੂੰ-ਨ ਵਾਪਸ ਲੈ ਲਏ ਜਾਣ ਅਤੇ ਜਦੋਂ ਕਦੇ ਲੋੜ ਪਈ ਤਾਂ ਫੇਰ ਦੁਬਾਰਾ ਇਨ੍ਹਾਂ ਕਾ-ਨੂੰ-ਨਾਂ ਨੂੰ ਹੋਂਦ ਵਿੱਚ ਲਿਆਂਦਾ ਜਾ ਸਕਦਾ ਹੈ। ਹਾਲ ਦੀ ਘੜੀ ਸਰਕਾਰ ਨੇ ਇਹ ਕਾ-ਨੂੰ-ਨ ਵਾਪਸ ਲੈ ਲਏ ਹਨ।

ਸਰਕਾਰ ਨੇ ਇਹ ਵਧੀਆ ਕਦਮ ਚੁੱਕਿਆ ਹੈ। ਕਲਰਾਜ ਮਿਸ਼ਰਾ ਦੇ ਇਸ ਬਿਆਨ ਤੋਂ ਕੀ ਸਮਝਿਆ ਜਾਵੇ? ਕੀ ਇਹ ਖੇਤੀ ਕਾ-ਨੂੰ-ਨ ਕੁਝ ਸਮੇਂ ਲਈ ਹੀ ਵਾਪਸ ਲਏ ਗਏ ਹਨ? ਕੀ ਕੇਂਦਰ ਸਰਕਾਰ ਇਨ੍ਹਾਂ ਕਾ-ਨੂੰ-ਨਾਂ ਨੂੰ ਦੁਬਾਰਾ ਹੋਂਦ ਵਿੱਚ ਲਿਆਵੇਗੀ? ਕਿਸਾਨਾਂ ਵੱਲੋਂ ਐੱਮ ਐੱਸ ਪੀ ਦੀ ਕੀਤੀ ਜਾ ਰਹੀ ਮੰਗ ਤੇ ਸਰਕਾਰ ਦਾ ਕੀ ਪ੍ਰਤੀਕਰਮ ਹੋਵੇਗਾ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕਿਸਾਨ ਅਜੇ ਵੀ ਦਿੱਲੀ ਵਿਖੇ ਮੋਰਚੇ ਤੇ ਅੜੇ ਬੈਠੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *