ਤਿਆਰੀ ਨਾਲ ਘਰ ਚ ਕਾਂਡ ਕਰਨ ਵਡ਼ੇ ਬੰਦੇ, ਬੱਚਿਆਂ ਨੂੰ ਗੋਦੀ ਚੁੱਕ ਜਾਨ ਬਚਾਕੇ ਭੱਜੀ ਮਾਂ

ਆਪਸੀ ਰੰ-ਜਿ-ਸ਼ ਦੇ ਚੱਲਦੇ ਕਈ ਵਿਅਕਤੀ ਦੂਜੀ ਧਿਰ ਦਾ ਮਨੋਬਲ ਡੇਗਣ ਲਈ ਤਰ੍ਹਾਂ ਤਰ੍ਹਾਂ ਦੇ ਢੰਗ ਤਰੀਕੇ ਵਰਤਦੇ ਹਨ। ਬਠਿੰਡਾ ਦੇ ਇਕ ਪਿੰਡ ਵਿਚ ਰਾਤ ਸਮੇਂ ਕੁਝ ਵਿਅਕਤੀਆਂ ਨੇ ਇਕ ਪਰਿਵਾਰ ਦੇ ਘਰ ਅੰਦਰ ਦਾਖਲ ਹੋ ਕੇ ਹੱਲਾ ਗੁੱਲਾ ਕੀਤਾ। ਪੁਲਿਸ ਨੇ 2 ਵਿਅਕਤੀਆਂ ਦੇ ਨਾਮ ਉੱਤੇ ਅਤੇ 3 ਨਾ ਮਾਲੂਮ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ। ਪੁਲਿਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਭਾਲ ਕਰ ਰਹੀ ਹੈ। ਪਰਿਵਾਰ ਦੀ ਔਰਤ ਨੇ ਦੱਸਿਆ ਹੈ ਕਿ ਉਨ੍ਹਾਂ ਨਾਲ ਕਈ ਵਾਰ ਅਜਿਹਾ ਵਾਪਰ ਚੁੱਕਾ ਹੈ।

ਪਹਿਲਾਂ 16 ਮਾਰਚ 2019 ਨੂੰ ਵੀ ਕੁਝ ਬੰਦੇ ਉਨ੍ਹਾਂ ਦੇ ਘਰ ਅੰਦਰ ਦਾਖਲ ਹੋਏ ਸਨ ਅਤੇ ਹੁਣ ਫੇਰ ਉਨ੍ਹਾਂ ਨੇ ਇਹ ਹਰਕਤ ਕੀਤੀ ਹੈ। ਉਨ੍ਹਾਂ ਦੀ ਕਿਸੇ ਨਾਲ ਕੋਈ ਰੰ-ਜਿ-ਸ਼ ਨਹੀਂ। ਫੇਰ ਵੀ ਕੋਈ ਵਿਅਕਤੀ ਵਾਰ ਵਾਰ ਉਨ੍ਹਾਂ ਦੇ ਘਰ ਬੰਦੇ ਭੇਜਦਾ ਹੈ। ਔਰਤ ਦੇ ਦੱਸਣ ਮੁਤਾਬਕ ਉਸ ਦੀਆਂ ਛੋਟੀਆਂ ਛੋਟੀਆਂ 3 ਧੀਆਂ ਹਨ ਅਤੇ ਉਸ ਦੇ ਦਿਓਰ ਦੇ ਛੋਟੇ ਛੋਟੇ 2 ਪੁੱਤਰ ਹਨ। ਜਿਨ੍ਹਾਂ ਵਿਚੋਂ ਇਕ ਦੀ ਉਮਰ 3 ਸਾਲ ਅਤੇ ਦੂਜੇ ਦੀ ਉਮਰ 4 ਸਾਲ ਹੈ। ਇਸ ਔਰਤ ਨੇ ਇਨਸਾਫ ਦੀ ਮੰਗ ਕੀਤੀ ਹੈ।

ਬਜ਼ੁਰਗ ਵਿਅਕਤੀ ਨੇ ਦੱਸਿਆ ਹੈ ਕਿ ਰਾਤ ਸਮੇਂ ਉਨ੍ਹਾਂ ਦਾ ਦਰਵਾਜ਼ਾ ਖੜਕਿਆ। ਜਦੋਂ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ 5 ਵਿਅਕਤੀ ਘਰ ਅੰਦਰ ਦਾਖ਼ਲ ਹੋਏ। ਜਿਨ੍ਹਾਂ ਨੇ ਉਸ ਨੂੰ ਧੱਕਾ ਦੇ ਕੇ ਬੇ-ਹੋ-ਸ਼ ਕਰ ਦਿੱਤਾ। ਇਸ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਅੰਦਰ ਗੋ-ਲੀ-ਆਂ ਚਲਾਈਆਂ। ਇਸ ਵਿਅਕਤੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨਾਲ ਕਿਉਂ ਇਸ ਤਰ੍ਹਾਂ ਦਾ ਸਲੂਕ ਹੋ ਰਿਹਾ ਹੈ? ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ।

ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਰਾਤ ਸਮੇਂ ਕੰਟਰੋਲ ਰੂਮ ਤੇ ਫੋਨ ਆਇਆ ਸੀ ਕਿ ਸਤਪਾਲ ਸਿੰਘ ਦੇ ਘਰ ਅੰਦਰ ਦਾਖਲ ਹੋ ਕੇ 4-5 ਵਿਅਕਤੀਆਂ ਨੇ ਗੋ-ਲੀ ਚਲਾਈ ਹੈ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਪੁਲਿਸ ਨੇ ਘਟਨਾ ਸਥਾਨ ਤੇ ਪਹੁੰਚ ਕੇ ਪੁੱਛਗਿੱਛ ਕੀਤੀ ਹੈ। ਪੁਲਿਸ ਨੇ 2 ਵਿਅਕਤੀਆਂ ਦੇ ਨਾਮ ਉੱਤੇ ਅਤੇ ਬਾਕੀ ਦੇ ਨਾਮਾਲੂਮ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *