ਪਹਿਲਾਂ ਛੋਟੇ ਤੇ ਹੁਣ ਵੱਡੇ ਭਰਾ ਦੀ ਮੋਤ, ਦੇਖੋ ਕਿਸ ਪਾਪੀ ਨੇ ਉਜਾੜਿਆ ਹੱਸਦਾ ਵੱਸਦਾ ਪਰਿਵਾਰ

ਕਈ ਵਾਰੀ ਇਨਸਾਨ ਉੱਤੇ ਇੱਕ ਤੋਂ ਬਾਅਦ ਇੱਕ ਦੁੱਖਾਂ ਦੇ ਪਹਾੜ ਟੁੱਟਦੇ ਹਨ ਅਤੇ ਇਨ੍ਹਾਂ ਦੁੱਖਾਂ ਕਾਰਨ ਬੰਦਾ ਬਿਲਕੁਲ ਹੀ ਟੁੱਟ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਪਰਿਵਾਰ ਦੇ 2 ਨੌਜਵਾਨਾਂ ਦੀ ਇੱਕ ਇੱਕ ਕਰਕੇ ਜਾਨ ਚਲੀ ਗਈ। ਇਸ ਪਰਿਵਾਰ ਦੀ ਕਹਾਣੀ ਸੁਣ ਕੇ ਹਰ ਇਕ ਦੇ ਅੱਖੋਂ ਹੰਝੂ ਵਗਣ ਲੱਗ ਜਾਣਗੇ। ਮ੍ਰਿਤਕਾਂ ਦੀ ਭੈਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਭਰਾ ਦਰਬੰਗਾ ਟਰੱਕ ਲੈ ਕੇ ਗਿਆ ਸੀ।

ਜੋ 1 ਵਜੇ ਦੇ ਕਰੀਬ ਇੱਕ ਢਾਬੇ ਤੇ ਚਾਹ ਪੀਣ ਲਈ ਰੁਕੇ। ਢਾਬੇ ਤੇ ਕਿਸੇ ਨੇ ਟਰੱਕ ਲੁੱਟਣ ਦੇ ਇਰਾਦੇ ਨਾਲ ਉਨ੍ਹਾਂ ਦੇ ਭਰਾ ਅਤੇ ਉਸ ਦੇ ਕੰਡਕਟਰ ਨੂੰ ਕੋਈ ਚੀਜ ਚਾਹ ਵਿਚ ਪਾ ਕੇ ਦੇ ਦਿੱਤੀ। ਜਦੋਂ ਕੰਡਕਟਰ ਨੂੰ ਚੱਕਰ ਆਉਣ ਲੱਗੇ ਤਾਂ ਉਹ ਢਾਬੇ ਤੋਂ ਟਰੱਕ ਅੱਗੇ ਲੈ ਕੇ ਚਲੇ ਗਏ। ਜਿਨ੍ਹਾਂ ਦਾ ਕੁਝ ਮੋਟਰਸਾਈਕਲ ਸਵਾਰਾਂ ਨੇ ਪਿੱਛਾ ਵੀ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਹੋਰ ਢਾਬੇ ਉੱਤੇ ਟੱਰਕ ਰੋਕਿਆ ਅਤੇ ਜਿੱਥੇ ਉਹ ਦੋਵੇਂ ਬੇ-ਹੋ-ਸ਼ ਹੋ ਗਏ। ਜਦੋਂ ਕੰਡਕਟਰ ਨੂੰ ਹੋਸ਼ ਆਇਆ

ਤਾਂ ਉਸ ਨੇ ਉਨ੍ਹਾਂ ਦੇ ਭਰਾ ਨੂੰ ਉਠਾ ਕੇ ਦੇਖਿਆ ਤਾਂ ਉਹ ਨਾ ਉੱਠਿਆ। ਫਿਰ ਕੰਡਕਟਰ ਨੇ ਢਾਬੇ ਵਾਲਿਆਂ ਦੀ ਮਦਦ ਨਾਲ ਉਨ੍ਹਾਂ ਦੇ ਭਰਾ ਨੂੰ ਟਰੱਕ ਤੋਂ ਥੱਲੇ ਉਤਾਰਿਆ ਪਰ ਉਨ੍ਹਾਂ ਦੇ ਭਰਾ ਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ। ਭੈਣ ਦਾ ਕਹਿਣਾ ਹੈ ਕਿ ਢਾਬੇ ਵਾਲਿਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਦੋਂ ਤੱਕ ਪੁਲੀਸ ਘਟਨਾ ਸਥਾਨ ਤੇ ਪਹੁੰਚੀ। ਉਦੋਂ ਤੱਕ ਉਨ੍ਹਾਂ ਦੇ ਭਰਾ ਦੀ ਜਾਨ ਜਾ ਚੁੱਕੀ ਸੀ। ਜਦੋਂ ਪੁਲਿਸ ਉਨ੍ਹਾਂ ਦੇ ਭਰਾ ਨੂੰ ਹਸਪਤਾਲ ਲੈ ਕੇ ਗਈ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਜਿਸ ਤੋਂ ਬਾਅਦ ਲੁਧਿਆਣੇ ਵਿਖੇ ਉਨ੍ਹਾਂ ਨੇ ਮ੍ਰਿਤਕ ਦੇਹ ਦਾ ਸਸਕਾਰ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ 6 ਵਿਅਕਤੀਆਂ ਤੇ ਕਾਰਵਾਈ ਕੀਤੀ ਗਈ ਹੈ ਪਰ ਪੁਲਿਸ ਉਨ੍ਹਾਂ ਨੂੰ ਅਗਲੀ ਕਾਰਵਾਈ ਲਈ ਦਰਬੰਗਾ ਬੁਲਾ ਰਹੀ ਹੈ। ਜਦ ਕਿ ਉਨ੍ਹਾਂ ਕੋਲ ਉਥੇ ਜਾਣ ਲਈ ਪੈਸੇ ਵੀ ਨਹੀਂ। ਭੈਣ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਦੇ 2 ਭਰਾ ਸਨ। ਇੱਕ ਦੀ ਪਹਿਲਾਂ ਹਾਦਸੇ ਦੌਰਾਨ ਜਾਨ ਚਲੀ ਗਈ ਸੀ ਤੇ ਦੂਜੇ ਨਾਲ ਹੁਣ ਇਹ ਕੁਝ ਹੋ ਗਿਆ। ਉਨ੍ਹਾਂ ਕੋਲ ਕੁੱਝ ਵੀ ਨਹੀਂ ਰਿਹਾ।

ਕਿਉਕਿ ਘਰ ਦਾ ਖਰਚਾ ਚਲਾਉਣ ਵਾਲਾ ਉਨ੍ਹਾਂ ਦਾ ਭਰਾ ਹੀ ਨਹੀਂ ਰਿਹਾ। ਉਨ੍ਹਾਂ ਦੀ ਮਾਂ ਅਤੇ ਉਹ ਦੋਵੇਂ ਕਰਾਏ ਦੇ ਮਕਾਨ ਵਿਚ ਰਹਿੰਦੀਆਂ ਹਨ। ਜਿਸ ਦਾ ਉਨ੍ਹਾਂ ਨੇ 3 ਮਹੀਨੇ ਤੋਂ ਕਰਾਇਆ ਵੀ ਨਹੀਂ ਦਿੱਤਾ। ਮਾਂ ਧੀ ਵੱਲੋਂ ਇਨਸਾਫ ਦੀ ਮੰਗ ਕਰਦਿਆਂ ਹੋਇਆ ਲੋਕਾਂ ਨੂੰ ਮਦਦ ਲਈ ਗੁਹਾਰ ਲਗਾਈ ਜਾ ਰਹੀ ਹੈ। ਜੋ ਵੀ ਕੋਈ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ। ਉਹ ਜਰੂਰ ਕਰੇ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *