ਪੰਜਾਬ ਦਾ ਸਭ ਤੋਂ ਵੱਡਾ ਚੋਰ ਪੁਲਿਸ ਦੇ ਕਾਬੂ, ਇੰਨੇ ਮੋਟਰਸਾਈਕਲ ਗਿਣਦੇ ਗਿਣਦੇ ਥੱਕ ਗਈ ਪੁਲਿਸ

ਜਿਸ ਵਿਅਕਤੀ ਨੂੰ ਚੋਰੀ ਕਰਨ ਦੀ ਆਦਤ ਪੈ ਜਾਵੇ, ਉਹ ਜਲਦੀ ਹਟਦੀ ਨਹੀਂ। ਅਜਿਹਾ ਬੰਦਾ ਵਾਰ ਵਾਰ ਪੁਲਿਸ ਦੇ ਧੱਕੇ ਚੜ੍ਹਦਾ ਹੈ ਪਰ ਚੋਰੀ ਦੀ ਆਦਤ ਨਹੀਂ ਛੱਡਦਾ। ਪਟਿਆਲਾ ਪੁਲਿਸ ਨੇ 2 ਵਿਅਕਤੀਆਂ ਨੂੰ ਮੋਟਰਸਾਈਕਲ ਚੋ-ਰੀ ਕਰਨ ਦੇ ਦੋਸ਼ ਵਿੱਚ ਕਾਬੂ ਕੀਤਾ ਹੈ। ਇਹ ਦੋਵੇਂ ਪਿੰਡ ਕੁਲਾਰਾਂ ਦੇ ਰਹਿਣ ਵਾਲੇ ਹਨ। ਇਨ੍ਹਾਂ ਦੀ ਪਛਾਣ ਬਬਲਾ ਸਿੰਘ ਪੁੱਤਰ ਪਰਮਾਂ ਸਿੰਘ ਅਤੇ ਹਰਦੀਪ ਸਿੰਘ ਪੁੱਤਰ ਪੂਰਨ ਸਿੰਘ ਵਜੋਂ ਹੋਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਭਵਾਨੀਗੜ੍ਹ ਦੇ ਰਹਿਣ ਵਾਲੇ ਬਬਲਾ ਸਿੰਘ ਪੁੱਤਰ ਸ਼ਾਨਾ ਰਾਮ ਦੇ ਬਿਆਨਾਂ ਦੇ ਆਧਾਰ ਤੇ ਇਕ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਦੀ ਜਾਂਚ ਦੌਰਾਨ ਉਨ੍ਹਾਂ ਨੇ ਬਬਲਾ ਸਿੰਘ ਪੁੱਤਰ ਪਰਮਾਂ ਸਿੰਘ ਵਾਸੀ ਪਿੰਡ ਕੁਲਾਰਾਂ ਅਤੇ ਹਰਦੀਪ ਸਿੰਘ ਪੁੱਤਰ ਪੂਰਨ ਸਿੰਘ ਪਿੰਡ ਕੁਲਾਰਾਂ ਨੂੰ ਕਾਬੂ ਕੀਤਾ ਹੈ। ਇਹ ਦੋਵੇਂ ਹੀ ਚੋ-ਰੀ ਕਰਨ ਦੇ ਆਦੀ ਹਨ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਬਾਬਲਾ ਸਿੰਘ ਤੇ ਪਹਿਲਾਂ ਵੀ ਮਾਮਲੇ ਦਰਜ ਹਨ।

ਇਕ ਮਾਮਲਾ ਸੰਗਰੂਰ ਵਿਖੇ ਵੂਮੈਨ ਸੈੱਲ ਵਿਚ ਦਰਜ ਹੈ। ਮੋਟਰਸਾਈਕਲ ਚੋ-ਰੀ ਕਰਨ ਵਾਲਾ ਇਹ ਤੀਸਰਾ ਗਿਰੋਹ ਹੈ। ਹੁਣ ਤੱਕ ਇਨ੍ਹਾਂ ਤੋਂ ਪੁਲਿਸ ਨੇ 8 ਮੋਟਰਸਾਈਕਲ ਬਰਾਮਦ ਕਰੇ ਹਨ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਇਨ੍ਹਾਂ ਨੇ ਹੁਣ ਤੱਕ ਜ਼ਿਲ੍ਹਾ ਕਚਹਿਰੀਆਂ ਸੰਗਰੂਰ, ਜ਼ਿਲ੍ਹਾ ਕਚਹਿਰੀਆਂ ਪਟਿਆਲਾ ਅਤੇ ਰਾਜਿੰਦਰਾ ਹਸਪਤਾਲ ਪਟਿਆਲਾ ਤੋਂ ਮੋਟਰਸਾਈਕਲ ਚੋਰੀ ਕੀਤੇ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਦੋਵੇਂ ਚੋਰ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਹਨ। ਅਸੀਂ ਹਰ ਰੋਜ਼ ਹੀ ਦੋਪਹੀਆ ਵਾਹਨ ਚੋਰੀ ਹੋਣ ਦੀਆਂ ਖ਼ਬਰਾਂ ਸੁਣਦੇ ਹਾਂ। ਅਜਿਹੇ ਵਿਅਕਤੀ ਇਨ੍ਹਾਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਹਨ। ਭਾਵੇਂ ਪੁਲਿਸ ਵੱਲੋਂ ਇਨ੍ਹਾਂ ਤੇ ਪੂਰੀ ਨਿਗਰਾਨੀ ਰੱਖੀ ਜਾਂਦੀ ਹੈ ਪਰ ਫੇਰ ਵੀ ਇਹ ਆਪਣਾ ਦਾਅ ਲਗਾ ਹੀ ਜਾਂਦੇ ਹਨ। ਜਦੋਂ ਪੁਲਿਸ ਦੇ ਧੱਕੇ ਚੜ੍ਹਦੇ ਹਨ ਤਾਂ ਤਰਲੇ ਮਿੰਨਤਾਂ ਕਰਦੇ ਹਨ। ਕਈ ਵਾਰ ਅਦਾਲਤ ਇਨ੍ਹਾਂ ਨੂੰ ਜੇ-ਲ੍ਹ ਭੇਜ ਦਿੰਦੀ ਹੈ ਪਰ ਜੇ-ਲ੍ਹ ਤੋਂ ਵਾਪਸ ਆ ਕੇ ਫੇਰ ਉਹੀ ਧੰਦਾ ਸ਼ੁਰੂ ਕਰ ਦਿੰਦੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *