ਰਾਤ ਨੂੰ ਸ਼ੋਅਰੂਮ ਨੂੰ ਲੱਗੀ ਜਬਰਦਸਤ ਅੱਗ, 20-25 ਗੱਡੀਆਂ ਨੇ ਪਾਇਆ ਕਾਬੂ

ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਜੇਕਰ ਸਮਾਂ ਰਹਿੰਦੇ ਅੱਗ ਤੇ ਕਾਬੂ ਨਾ ਪਾਇਆ ਜਾ ਸਕੇ ਤਾਂ ਨੇੜੇ ਤੇੜੇ ਦੇ ਇਲਾਕੇ ਨੂੰ ਵੀ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ। ਗੁਰਦਾਸਪੁਰ ਵਿੱਚ ਉਸ ਸਮੇਂ ਭਾਜੜਾਂ ਪੈ ਗਈਆਂ, ਜਦੋਂ ਇਕ ਸ਼ੋਅਰੂਮ ਵਿੱਚ ਅੱਗ ਲੱਗ ਗਈ। ਅੱਗ ਇੰਨੀ ਜ਼ਿਆਦਾ ਸੀ ਕਿ ਕਈ ਹੋਰ ਸ਼ਹਿਰਾਂ ਤੋਂ ਵੀ ਫਾ-ਇ-ਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਉਣੀਆਂ ਪਈਆਂ। ਹਲਕਾ ਵਿਧਾਇਕ ਬਰਿੰਦਰ ਸਿੰਘ ਪਾਹੜਾ ਖ਼ੁਦ ਫਾ-ਇ-ਰ ਬ੍ਰਿਗੇਡ ਦੇ ਮੁਲਾਜ਼ਮਾਂ ਨਾਲ ਅੱਗ ਬੁਝਾਉਣ ਲਈ ਅੱਗੇ ਵਧੇ।

ਸ਼ੋਅਰੂਮ ਵਾਲਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਅੱਜ ਹੀ ਨਵਾਂ ਸਾਮਾਨ ਲਿਆਂਦਾ ਸੀ, ਜੋ ਅੱਗ ਦੀ ਭੇਟ ਚੜ੍ਹ ਗਿਆ। ਗਨੀਮਤ ਇਹ ਰਹੀ ਕਿ ਕੋਈ ਜਾ-ਨੀ ਨੁਕਸਾਨ ਨਹੀਂ ਹੋਇਆ। ਹਲਕਾ ਵਿਧਾਇਕ ਬਰਿੰਦਰ ਸਿੰਘ ਪਾਹੜਾ ਨੇ ਦੱਸਿਆ ਹੈ ਕਿ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨਾਲ ਮਿਲ ਕੇ ਕਈ ਥਾਵਾਂ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਾਸਤੇ ਟੈਲੀਫੋਨ ਕੀਤਾ। ਦਸੂਹਾ, ਮੁਕੇਰੀਆਂ, ਬਟਾਲਾ ਅਤੇ ਪਠਾਨਕੋਟ ਤੋਂ ਫਾ-ਇ-ਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ।

ਇਨ੍ਹਾ ਥਾਵਾਂ ਤੋਂ ਗੱਡੀਆਂ ਆਉਣ ਵਿਚ 20-22 ਮਿੰਟ ਦਾ ਸਮਾਂ ਲੱਗ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਆਪਣੇ ਕੋਲ ਵੀ ਫਾ-ਇ-ਰ ਬ੍ਰਿਗੇਡ ਦੀਆਂ ਕਈ ਨਵੀਂਆਂ ਗੱਡੀਆਂ ਹਨ। ਅੱਗ ਬੁਝਾਉਣ ਲਈ ਪਾਣੀ ਦੀਆਂ 20 ਗੱਡੀਆਂ ਲੱਗ ਗਈਆਂ। ਜਿਸ ਨਾਲ ਸਿਰਫ਼ 90 ਫ਼ੀਸਦੀ ਅੱਗ ਤੇ ਹੀ ਕਾਬੂ ਹੋਇਆ ਗਿਆ। ਹਲਕਾ ਵਿਧਾਇਕ ਦੇ ਦੱਸਣ ਮੁਤਾਬਕ ਹੁਣ ਸਿਰਫ ਬੇਸਮੈਂਟ ਵਿਚ ਹੀ ਅੱਗ ਰਹਿ ਗਈ ਹੈ। ਉਹ ਖੁਦ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨਾਲ ਅੰਦਰ ਗਏ। ਅੰਦਰ ਆਕਸੀਜਨ ਦੀ ਕਮੀ ਹੈ।

ਜਿਸ ਕਰ ਕੇ ਹੋਰ ਪਾਸੇ ਤੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੰਦਰ ਤੋਂ ਗੈਸ ਸਿਲੰਡਰ ਬਾਹਰ ਕਢਵਾਏ ਗਏ ਹਨ ਤਾਂ ਕਿ ਸਿਲੰਡਰ ਨਾ ਫ-ਟ ਜਾਣ। ਉਨ੍ਹਾਂ ਦੇ ਦੱਸਣ ਮੁਤਾਬਕ ਪਰਿਵਾਰ ਦਾ ਬਹੁਤ ਜ਼ਿਆਦਾ ਮਾ-ਲੀ ਨੁਕਸਾਨ ਹੋਇਆ ਹੈ ਪਰ ਗਨੀਮਤ ਇਹ ਹੈ ਕਿ ਕੋਈ ਜਾ-ਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਲਕੇ ਦੀ ਨੁਮਾਇੰਦਗੀ ਕਰਦੇ ਹਨ, ਇਸ ਲਈ ਇਸ ਕੰਮ ਵਿਚ ਉਹ ਖੁਦ ਅੱਗੇ ਨਹੀਂ ਹੋਣਗੇ ਤਾਂ ਹੋਰ ਕੌਣ ਹੋਵੇਗਾ?

Leave a Reply

Your email address will not be published. Required fields are marked *