ਸੋਨਾ ਚਾਂਦੀ ਦੀਆਂ ਕੀਮਤਾਂ ਚ ਵੱਡੀ ਗਿਰਾਵਟ, ਜਾਣੋ ਅੱਜ ਦੇ ਰੇਟ

ਅੱਜ ਕੱਲ੍ਹ ਵਿਆਹਾਂ ਦਾ ਸੀਜਨ ਚੱਲ ਰਿਹਾ ਹੈ। ਜਿਸ ਕਰਕੇ ਸੋਨੇ ਦੀ ਖਰੀਦਦਾਰੀ ਜ਼ਿਆਦਾ ਹੁੰਦੀ ਹੈ। ਇਨ੍ਹਾਂ ਦਿਨਾਂ ਵਿੱਚ ਸੋਨੇ ਦੀ ਕੀਮਤ ਵਿੱਚ ਵਾਧਾ ਹੁੰਦਾ ਹੈ ਪਰ ਇਸ ਸਮੇਂ ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਮਾਮੂਲੀ ਹਿਲਜੁਲ ਹੋ ਰਹੀ ਹੈ। ਸੋਨੇ ਅਤੇ ਚਾਂਦੀ ਦੀ ਕੀਮਤ ਵਿਚ ਫੇਰ ਕੁਝ ਕਮੀ ਨਜ਼ਰ ਆਈ ਹੈ। ਅੱਜ ਮਲਟੀ ਕਮੋਡਿਟੀ ਐਕਸਚੇਂਜ (ਐਮਸੀਐਕਸ) ਤੇ ਸੋਨੇ ਦੀ ਕੀਮਤ ਵਿੱਚ ਪ੍ਰਤੀ 10 ਗ੍ਰਾਮ 286 ਰੁਪਏ ਦੀ ਕਮੀ ਦੇਖੀ ਗਈ।

ਜਿਸ ਨਾਲ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 48959 ਰੁਪਏ ਦਰਜ ਕੀਤੀ ਗਈ। ਪਿਛਲੇ ਸਾਲ 7 ਅਗਸਤ ਨੂੰ ਇਹ ਕੀਮਤ ਪੂਰੇ ਉੱਚ ਪੱਧਰ ਉੱਤੇ ਸੀ। 7 ਅਗਸਤ 2020 ਨੂੰ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 56200 ਰੁਪਏ ਸੀ। ਇਸੇ ਦਿਨ ਚਾਂਦੀ ਦੀ ਕੀਮਤ ਵੀ ਉੱਚ ਪੱਧਰ ਉੱਤੇ ਸੀ। ਇਸ ਦਿਨ ਚਾਂਦੀ ਦੀ ਕੀਮਤ ਪ੍ਰਤੀ ਕਿਲੋਗ੍ਰਾਮ 77840 ਰੁਪਏ ਸੀ। ਸੋਨੇ ਅਤੇ ਚਾਂਦੀ ਦੀ ਇਹ ਕੀਮਤ ਹੁਣ ਤਕ ਸਭ ਤੋਂ ਵੱਧ ਮੰਨੀ ਜਾਂਦੀ ਹੈ। ਅੱਜ 24 ਕੈਰੇਟ ਸੋਨੇ ਦੀ ਕੀਮਤ ਸਰਾਫ਼ਾ ਬਾਜ਼ਾਰ ਵਿੱਚ 48949 ਰੁਪਏ,

23 ਕੈਰੇਟ ਸੋਨੇ ਦੀ ਕੀਮਤ 48753 ਰੁਪਏ ਅਤੇ 22 ਕੈਰੇਟ ਸੋਨੇ ਦੀ ਕੀਮਤ 44837 ਰੁਪਏ ਪ੍ਰਤੀ 10 ਗਰਾਮ ਦੇਖਣ ਨੂੰ ਮਿਲੀ। ਇਸ ਤਰ੍ਹਾਂ ਹੀ 18 ਕੈਰੇਟ ਸੋਨੇ ਦੀ ਕੀਮਤ 36712 ਰੁਪਏ ਅਤੇ 14 ਕੈਰੇਟ ਸੋਨੇ ਦੀ ਕੀਮਤ 28635 ਰੁਪਏ ਪ੍ਰਤੀ 10 ਗਰਾਮ ਦਰਜ ਕੀਤੀ ਗਈ। ਜੇਕਰ ਚਾਂਦੀ ਦੇ ਰੇਟ ਦੀ ਗੱਲ ਕੀਤੀ ਜਾਵੇ ਤਾਂ ਅੱਜ ਚਾਂਦੀ ਪ੍ਰਤੀ ਕਿਲੋ 65727 ਰੁਪਏ ਤੇ ਆ ਗਈ। ਜੋ ਪਿਛਲੇ ਕਾਰੋਬਾਰੀ ਦਿਨ ਤੋਂ 759 ਰੁਪਏ ਘੱਟ ਹੈ।

Leave a Reply

Your email address will not be published. Required fields are marked *