ਏਅਰਟੈੱਲ ਉਪਭੋਗਤਾਵਾਂ ਲਈ ਬੁਰੀ ਖਬਰ, ਕੰਪਨੀ ਨੇ ਲਿਆ ਆਹ ਨਵਾਂ ਫੈਸਲਾ

ਅੱਜ ਕੱਲ੍ਹ ਮੋਬਾਈਲ ਹਰ ਇਨਸਾਨ ਦੀ ਜ਼ਰੂਰਤ ਬਣ ਗਿਆ ਹੈ। ਕਿਸੇ ਪਰਿਵਾਰ ਦੇ ਜਿੰਨੇ ਵੀ ਮੈਂਬਰ ਹਨ ਹਰ ਕਿਸੇ ਕੋਲ ਵੱਖਰਾ ਵੱਖਰਾ ਮੋਬਾਈਲ ਹੈ। ਕਈ ਵਿਅਕਤੀਆਂ ਕੋਲ ਤਾਂ ਇੱਕ ਤੋਂ ਵੱਧ ਕੁਨੈਕਸ਼ਨ ਹਨ। ਹੁਣ ਏਅਰਟੈੱਲ ਟੈਲੀਕਾਮ ਕੰਪਨੀ ਵੱਲੋਂ ਆਪਣੇ ਗਾਹਕਾਂ ਦੀ ਜੇਬ੍ਹ ਤੇ ਫਾਲਤੂ ਬੋਝ ਪਾਉਣ ਦੀ ਤਿਆਰੀ ਕਰ ਲਈ ਗਈ ਹੈ। ਏਅਰਟੈੱਲ ਕੰਪਨੀ ਵੱਲੋਂ 26 ਨਵੰਬਰ ਤੋਂ ਵਾਇਸ ਪਲਾਨ, ਅਨਲਿਮਟਿਡ ਵਾਇਸ ਬੰਡਲ ਪਲਾਨ ਅਤੇ ਡੇਟਾ ਪਲਾਨ ਦੇ ਰੇਟਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ।

ਇਹ ਵਾਧਾ 20 ਤੋਂ 25 ਫੀਸਦੀ ਤੱਕ ਕੀਤਾ ਜਾਵੇਗਾ। ਇੱਥੇ ਦੱਸਣਾ ਬਣਦਾ ਹੈ ਕਿ ਏਅਰਟੈੱਲ ਕੰਪਨੀ ਦੇ ਮੁਲਕ ਵਿੱਚ 32 ਕਰੋਡ਼ 30 ਲੱਖ ਗਾਹਕ ਹਨ। ਏਅਰਟੈੱਲ ਕੰਪਨੀ ਮੁਲਕ ਵਿੱਚ 5 ਜੀ ਲਾਂਚ ਕਰਨ ਵੱਲ ਅੱਗੇ ਵਧ ਰਹੀ ਹੈ। ਜਿਸ ਕਰਕੇ ਰੇਟਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਵਾਇਸ ਦਰਾਂ ਵਿਚ 25 ਫੀਸਦੀ ਵਾਧਾ ਕੀਤਾ ਜਾ ਰਿਹਾ ਹੈ ਜਦਕਿ ਅਨਲਿਮਟਿਡ ਵਾਇਸ ਬੰਡਲ ਪਲਾਨ ਵਿੱਚ 20 ਫੀਸਦੀ ਵਾਧਾ ਕੀਤਾ ਜਾਵੇਗਾ।

ਕੰਪਨੀ ਨੇ ਡਾਟਾ ਟਾਪ ਅੱਪ ਪਲਾਨ ਵਿੱਚ 20 ਤੋਂ 21 ਫ਼ੀਸਦੀ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਦੁਆਰਾ ਇਸ ਰੇਟ ਲਿਸਟ ਨੂੰ 26 ਨਵੰਬਰ ਤੋਂ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਇਸ ਦਿਨ ਤੋਂ ਰੀਚਾਰਜ ਕਰਵਾਉਣ ਵਾਲਿਆਂ ਨੂੰ ਨਵੇਂ ਰੇਟਾਂ ਮੁਤਾਬਕ ਖਰਚਾ ਕਰਨਾ ਪਵੇਗਾ। ਜਿੱਥੇ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੇ ਵਧੇ ਰੇਟਾਂ ਨੇ ਆਮ ਆਦਮੀ ਦੀ ਜੇਬ੍ਹ ਤੇ ਭਾਰੀ ਬੋਝ ਪਾਇਆ ਹੈ, ਉੱਥੇ ਹੀ ਹੁਣ ਇਸ ਟੈਲੀਕਾਮ ਕੰਪਨੀ ਨੇ ਵੀ ਆਪਣੇ ਗਾਹਕਾਂ ਨੂੰ ਝਟਕਾ ਦੇ ਦਿੱਤਾ ਹੈ।

Leave a Reply

Your email address will not be published. Required fields are marked *