4 ਦਿਨ ਤੋਂ ਲਾਪਤਾ ਮੁੰਡੇ ਨੂੰ ਲੱਭ ਰਿਹਾ ਸੀ ਪੂਰਾ ਪਿੰਡ, ਹੁਣ ਦਰਖਤ ਤੇ ਟੰਗੀ ਮਿਲੀ ਲਾਸ਼

ਹਰ ਇਨਸਾਨ ਤਰ੍ਹਾਂ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਲੰਘ ਰਿਹਾ ਹੈ। ਕਈ ਵਾਰ ਉਹ ਇਨ੍ਹਾਂ ਹਾਲਾਤਾਂ ਦਾ ਸਾਹਮਣਾ ਨਹੀਂ ਕਰ ਸਕਦਾ ਅਤੇ ਜ਼ਿੰਦਗੀ ਤੋਂ ਹੀ ਕਿਨਾਰਾ ਕਰ ਲੈਂਦਾ ਹੈ। ਹੁਸ਼ਿਆਰਪੁਰ ਦੇ ਥਾਣਾ ਬੁੱਲੋਵਾਲ ਅਧੀਨ ਪੈਂਦੇ ਪਿੰਡ ਢੱਡਾ ਫਤਿਹ ਸਿੰਘ ਦੇ ਇੱਕ ਨੌਜਵਾਨ ਕਮਲਪ੍ਰੀਤ ਸਿੰਘ ਪੁੱਤਰ ਰਾਮ ਸਰੂਪ ਦੀ ਮ੍ਰਿਤਕ ਦੇਹ ਇਕ ਦਰੱਖਤ ਨਾਲ ਲਟਕਦੀ ਮਿਲੀ ਹੈ। ਉਹ ਕਈ ਦਿਨਾਂ ਤੋਂ ਘਰ ਤੋਂ ਲਾਪਤਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਕਮਲਪ੍ਰੀਤ ਸਿੰਘ ਦੇ ਭਰਾ ਨੇ ਦੱਸਿਆ ਹੈ

ਕਿ ਮ੍ਰਿਤਕ ਹੁਸ਼ਿਆਰਪੁਰ ਦੇ ਮਾਡਲ ਟਾਊਨ ਵਿੱਚ ਸਕਿਉਰਿਟੀ ਗਾਰਡ ਵਜੋਂ ਨੌਕਰੀ ਕਰਦਾ ਸੀ। ਉਹ ਅੱਗੇ 7 ਵਜੇ ਸਵੇਰੇ ਘਰ ਪਹੁੰਚ ਜਾਂਦਾ ਸੀ ਪਰ ਸ਼ੁੱਕਰਵਾਰ ਨੂੰ ਘਰ ਨਹੀਂ ਆਇਆ। ਮ੍ਰਿਤਕ ਦੇ ਭਰਾ ਨੇ ਦੱਸਿਆ ਹੈ ਕਿ ਉਹ ਖੁਦ ਜਲੰਧਰ ਵਿਖੇ ਡਿਊਟੀ ਕਰਦਾ ਹੈ। ਉਨ੍ਹਾਂ ਦੀ ਮਾਤਾ ਸਦੀਵੀ ਵਿਛੋੜਾ ਦੇ ਚੁੱਕੀ ਹੈ। ਉਹ ਖ਼ੁਦ ਅਤੇ ਉਨ੍ਹਾਂ ਦਾ ਪਿਤਾ ਦੋਵੇਂ ਹੀ ਕਮਲਪ੍ਰੀਤ ਨੂੰ ਫੋਨ ਕਰਦੇ ਰਹੇ। ਉਸ ਨੇ ਫੋਨ ਨਹੀਂ ਸੁਣਿਆ ਅਤੇ 11:30 ਵਜੇ ਉਸ ਦਾ ਫੋਨ ਬੰਦ ਹੋ ਗਿਆ।

ਅਗਲੇ ਦਿਨ ਉਹ ਬੁੱਲ੍ਹੋਵਾਲ ਪੁਲਿਸ ਸਟੇਸ਼ਨ ਦਰਖਾਸਤ ਦੇਣ ਗਏ ਪਰ ਪੁਲਿਸ ਨੇ ਉਨ੍ਹਾਂ ਨੂੰ ਹੁਸ਼ਿਆਰਪੁਰ ਦੇ ਮਾਡਲ ਟਾਊਨ ਵਿਖੇ ਦਰਖਾਸਤ ਦੇਣ ਦੀ ਸਲਾਹ ਦਿੱਤੀ ਕਿਉਂਕਿ ਕਮਲਪ੍ਰੀਤ ਮਾਡਲ ਟਾਊਨ ਤੋਂ ਹੀ ਲਾਪਤਾ ਹੋਇਆ ਸੀ। ਮ੍ਰਿਤਕ ਦੇ ਭਰਾ ਨੇ ਦੱਸਿਆ ਹੈ ਕਿ ਕਿਸੇ ਵਿਅਕਤੀ ਨੇ ਕਮਲਪ੍ਰੀਤ ਦਾ ਮੋਟਰਸਾਈਕਲ ਖੜ੍ਹਾ ਦੇਖ ਕੇ ਪੁਲਿਸ ਨੂੰ ਫੋਨ ਕੀਤਾ। ਪੁਲੀਸ ਨੇ ਉਨ੍ਹਾਂ ਦੇ ਪਿੰਡ ਦੇ ਸਰਪੰਚ ਨੂੰ ਬੁਲਾਇਆ। ਜਦੋਂ ਉਹ ਆਪਣੇ ਪਿੰਡ ਦੇ ਸਰਪੰਚ ਦੇ ਕਹਿਣ ਤੇ ਘਟਨਾ ਸਥਾਨ ਤੇ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਮੋਟਰਸਾਈਕਲ ਉਨ੍ਹਾਂ ਦਾ ਹੀ ਸੀ।

ਹੋਰ ਅੱਗੇ ਧਿਆਨ ਨਾਲ ਦੇਖਣ ਤੇ ਉਨ੍ਹਾਂ ਨੂੰ ਆਪਣੇ ਭਰਾ ਦੀ ਲਟਕਦੀ ਮ੍ਰਿਤਕ ਦੇਹ ਮਿਲੀ। ਜਿਸ ਦੇ ਗਲ ਵਿੱਚ ਉਸ ਦਾ ਹੀ ਪਰਨਾ ਪਾਇਆ ਹੋਇਆ ਸੀ। ਉਸ ਦੇ ਦੱਸਣ ਮੁਤਾਬਕ ਮ੍ਰਿਤਕ ਅਜੇ ਕੁਆਰਾ ਸੀ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਇਕ ਮਿ੍ਤਕ ਦੇਹ ਪਈ ਹੈ। ਇਸ ਮ੍ਰਿਤਕ ਦੇਹ ਦੀ ਪਛਾਣ ਕਮਲਪ੍ਰੀਤ ਸਿੰਘ ਪੁੱਤਰ ਰਾਮ ਸਰੂਪ ਵਾਸੀ ਪਿੰਡ ਢੱਡੇ ਫਤਿਹ ਸਿੰਘ ਵਜੋਂ ਹੋਈ ਹੈ। ਉਨ੍ਹਾਂ ਵੱਲੋਂ ਮ੍ਰਿਤਕ ਦੇ ਪਿਤਾ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਹੇਠਾਂ ਦੇਖੋ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *