ਕਨੇਡਾ ਦੇ ਲੁਟੇਰੇ ਵੀ ਹੋ ਗਏ ਪੰਜਾਬੀ ਲੁਟੇਰਿਆਂ ਦੇ ਫੈਨ, ਇਸ ਘਟਨਾ ਨੇ ਉੱਡਾਏ ਗੋਰਿਆਂ ਦੀ ਪੁਲਿਸ ਦੇ ਹੋਸ਼

ਆਮ ਕਰਕੇ ਕਿਹਾ ਜਾਂਦਾ ਹੈ ਕਿ ਪੰਜਾਬੀ ਲੋਕ ਹੋਰਾਂ ਦੀ ਨਕਲ ਕਰਦੇ ਹਨ ਪਰ ਹੁਣ ਤਾਂ ਕੈਨੇਡਾ ਵਾਲੇ ਵੀ ਪੰਜਾਬੀ ਲੋਕਾਂ ਦੀ ਨਕਲ ਕਰਨ ਲੱਗੇ ਹਨ। ਇੱਥੇ ਮੀਡੀਆ ਵਿੱਚ ਏ.ਟੀ.ਐਮ ਤੋੜਨ ਦੀਆਂ ਘਟਨਾਵਾਂ ਆਮ ਛਪਦੀਆਂ ਰਹਿੰਦੀਆਂ ਹਨ। ਇਹ ਖ਼ਬਰਾਂ ਅਸੀਂ ਸੁਣਦੇ ਹੀ ਰਹਿੰਦੇ ਹਾਂ ਕਿ ਏ.ਟੀ.ਐਮ ਵਿੱਚੋਂ ਚੋਰ ਪੈਸੇ ਕੱਢ ਕੇ ਲੈ ਗਏ। ਹੁਣ ਇਹ ਸਿਲਸਿਲਾ ਕੈਨੇਡਾ ਵਿੱਚ ਵੀ ਸ਼ੁਰੂ ਹੋ ਗਿਆ ਹੈ। ਇੱਥੇ ਏ.ਟੀ.ਐਮ ਨਾਲ ਸੰਬੰਧਤ ਚੋਰੀ ਦੀਆਂ 2 ਘਟਨਾਵਾਂ ਹੋਣ ਦੀ ਖਬਰ ਮਿਲੀ ਹੈ।

ਪਹਿਲੀ ਘਟਨਾ ਮਿਸੀਸਾਗਾ ਵਿੱਚ ਵਾਪਰੀ ਹੈ। ਜਿੱਥੇ ਇਕ ਪਿਕਅੱਪ ਟਰੱਕ ਦਾ ਡਰਾਈਵਰ 11 ਨਵੰਬਰ ਨੂੰ ਡਾਲਰਾਂ ਨਾਲ ਭਰੀ ਹੋਈ ਏ.ਟੀ.ਐਮ ਹੀ ਪੁੱਟ ਕੇ ਲੈ ਗਿਆ। ਸਾਰਾ ਮਾਮਲਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਿਆ ਹੈ। ਇਸ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ। ਇਹ ਬਰੈਂਪਟਨ ਦਾ ਰਹਿਣ ਵਾਲਾ ਹੈ ਅਤੇ ਇਸ ਦਾ ਨਾਮ ਕੀਥ ਬਰੂਕਸ ਹੈ। ਉਸ ਦੀ ਉਮਰ 36 ਸਾਲ ਹੈ। ਦੂਜੇ ਮਾਮਲੇ ਵਿਚ 27 ਅਕਤੂਬਰ ਨੂੰ ਇਕ ਨਕਾਬਪੋਸ਼ ਨੇ ਘਟਨਾ ਨੂੰ ਅੰਜਾਮ ਦਿੱਤਾ ਹੈ।

ਇਹ ਘਟਨਾ ਵੀ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈ ਹੈ। ਇਹ ਵਿਅਕਤੀ ਵੀ ਬਰੈਂਪਟਨ ਦਾ ਹੀ ਰਹਿਣ ਵਾਲਾ ਹੈ ਅਤੇ ਇਸ ਦੀ ਉਮਰ ਵੀ 36 ਸਾਲ ਹੀ ਹੈ। ਪੁਲਿਸ ਨੇ ਦੋਵੇਂ ਹੀ ਮਾਮਲਿਆਂ ਦੀਆਂ ਵੀਡੀਓਜ਼ ਜਨਤਕ ਕਰ ਦਿੱਤੀਆਂ ਹਨ। ਇਸ ਮਾਮਲੇ ਵਿੱਚ ਵਿਅਕਤੀ ਅਜੇ ਪੁਲਿਸ ਦੇ ਕਾਬੂ ਨਹੀਂ ਆਇਆ ਪਰ ਉਸ ਦੀ ਪਛਾਣ ਸ਼ੌਨ ਮੂਰ ਵਜੋਂ ਹੋਈ ਹੈ। ਦੋਵੇਂ ਘਟਨਾਵਾਂ ਲਈ ਜ਼ਿੰਮੇਵਾਰ ਵਿਅਕਤੀਆਂ ਤੇ ਦੋਸ਼ ਆਇਦ ਹੋ ਗਏ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ

ਕਿ ਜੇਕਰ ਕੋਈ ਇਸ ਮਾਮਲੇ ਬਾਰੇ ਜਾਣਦਾ ਹੈ ਤਾਂ ਪੁਲਿਸ ਦੀ ਸਹਾਇਤਾ ਕੀਤੀ ਜਾਵੇ। ਪੁਲਿਸ ਸ਼ੌਨ ਮੋਰ ਦੀ ਭਾਲ ਕਰ ਰਹੀ ਹੈ। ਜੋ ਕੁਝ ਅਸੀਂ ਪੰਜਾਬ ਵਿਚ ਦੇਖਦੇ ਸੁਣਦੇ ਹਾਂ, ਹੁਣ ਉਹ ਹੀ ਕੈਨੇਡਾ ਵਿੱਚ ਹੋਣ ਲੱਗ ਪਿਆ ਹੈ। ਪੁਲਿਸ ਨੇ ਤਲਾਸ਼ੀ ਵਾਰੰਟਾਂ ਦੇ ਆਧਾਰ ਤੇ 19 ਨਵੰਬਰ ਨੂੰ ਛਾਪੇਮਾਰੀ ਕੀਤੀ। ਪੁਲਿਸ ਨੂੰ ਘਟਨਾ ਦੌਰਾਨ ਵਰਤਿਆ ਗਿਆ ਸਾਮਾਨ ਬਰਾਮਦ ਹੋਇਆ ਹੈ।

Leave a Reply

Your email address will not be published. Required fields are marked *