ਸੋਨੇ ਦੇ ਰੇਟ ਚ ਅੱਜ ਆਈ ਵੱਡੀ ਗਿਰਾਵਟ, ਜਾਣੋ ਕਿੰਨਾ ਸਸਤਾ ਹੋਇਆ ਸੋਨਾ

ਇਹ ਖ਼ਬਰ ਮਹਿੰਗੀ ਧਾਤੂ ਸੋਨੇ ਬਾਰੇ ਹੈ। ਅਹਿਮਦਾਬਾਦ ਦੇ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ ਵਿਚ ਇਕੱਠੀ 1 ਹਜਾਰ ਰੁਪਏ ਦੀ ਗਿਰਾਵਟ ਦੇਖੀ ਗਈ। ਸੋਨੇ ਦੀ ਕੀਮਤ 50,500 ਰੁਪਏ ਪ੍ਰਤੀ 10 ਗ੍ਰਾਮ ਤੋਂ ਘਟ ਕੇ 49,500 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ ਹੈ। ਇਕ ਪਾਸੇ ਤਾਂ ਵਿਆਹਾਂ ਦਾ ਸੀਜ਼ਨ ਹੈ ਅਤੇ ਦੂਜੇ ਪਾਸੇ ਸੋਨੇ ਦੀ ਕੀਮਤ ਵਿਚ ਕਮੀ ਆਉਣ ਕਾਰਨ ਸੋਨੇ ਦੇ ਗਹਿਣਿਆਂ ਦੀ ਵਿਕਰੀ ਜ਼ੋਰਾਂ ਤੇ ਹੋ ਰਹੀ ਹੈ। ਜਿਸ ਕਾਰਨ ਜਿਊਲਰਜ਼ ਵਿੱਚ ਖੁਸ਼ੀ ਦੀ ਲਹਿਰ ਹੈ।

ਸੋਨੇ ਦੇ ਰੇਟਾਂ ਵਿੱਚ ਆਈ ਕਮੀ ਦਾ ਕਾਰਨ ਡਾਲਰ ਚ ਆਈ ਮਜ਼ਬੂਤੀ ਨੂੰ ਮੰਨਿਆ ਜਾ ਰਿਹਾ ਹੈ। 2 ਹਫ਼ਤੇ ਤੋਂ ਸੋਨੇ ਦੇ ਰੇਟਾਂ ਵਿੱਚ ਕਮੀ ਦੇਖਣ ਨੂੰ ਮਿਲ ਰਹੀ ਹੈ। ਜੇਕਰ ਵਿਸ਼ਵ ਗੋਲਡ ਕੌਂਸਲ ਦੀ ਮੰਨੀਏ ਤਾਂ ਸੋਨੇ ਦੀ ਕੀਮਤ 1805 ਡਾਲਰ ਪ੍ਰਤੀ ਔਂਸ ਚੱਲ ਰਹੀ ਹੈ। ਹਾਲਾਂਕਿ ਕੁਝ ਮਹੀਨੇ ਪਹਿਲਾਂ ਮਾਹਿਰ ਅੰਦਾਜ਼ੇ ਲਗਾ ਰਹੇ ਸਨ ਕਿ ਇਨ੍ਹਾਂ ਦਿਨਾਂ ਵਿੱਚ ਸੋਨੇ ਦੀ ਕੀਮਤ ਲਗਪਗ 60 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਜਾਵੇਗੀ।

7 ਅਗਸਤ 2020 ਨੂੰ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 56,200 ਰੁਪਏ ਤੇ ਪਹੁੰਚ ਗਈ ਸੀ। ਜਿਸ ਨੂੰ ਹੁਣ ਤੱਕ ਦਾ ਉੱਚਤਮ ਰੇਟ ਮੰਨਿਆ ਜਾ ਰਿਹਾ ਹੈ। ਇਸ ਤੋਂ ਬਾਅਦ ਸੋਨੇ ਦੇ ਰੇਟਾਂ ਵਿੱਚ ਕਮੀ ਆਉਂਦੀ ਰਹੀ। ਕੁਝ ਮਹੀਨਿਆਂ ਤੋਂ ਸੋਨੇ ਅਤੇ ਚਾਂਦੀ ਦੇ ਰੇਟਾਂ ਵਿਚ ਮਾਮੂਲੀ ਜਿਹੀ ਹਿਲਜੁੱਲ ਹੋ ਰਹੀ ਹੈ।

Leave a Reply

Your email address will not be published. Required fields are marked *