ਇਸ ਮੁੰਡੇ ਕੋਲ ਹੈ ਕਮਾਲ ਦੀ ਅਨੋਖੀ ਕਲਾ, ਵੱਡੇ ਵੱਡੇ ਇਸ ਮੁੰਡੇ ਅੱਗੇ ਹੋ ਜਾਂਦੇ ਨੇ ਫੇਲ

ਕਈ ਬੱਚੇ ਬਹੁਤ ਛੋਟੀ ਉਮਰ ਵਿੱਚ ਹੀ ਵੱਡੀਆਂ ਮੱਲਾਂ ਮਾਰ ਲੈੰਦੇ ਹਨ। ਜਿੱਥੇ ਇਸ ਨਾਲ ਉਨ੍ਹਾਂ ਦੇ ਮਾਤਾ ਪਿਤਾ ਦਾ ਨਾਮ ਰੌਸ਼ਨ ਹੁੰਦਾ ਹੈ, ਉੱਥੇ ਹੀ ਸਕੂਲ ਅਤੇ ਉਨ੍ਹਾਂ ਦੇ ਅਧਿਆਪਕਾਂ ਦਾ ਵੀ ਨਾਮ ਚਮਕਦਾ ਹੈ। ਗੁਰਦਾਸਪੁਰ ਦੇ ਸਰਕਾਰੀ ਸਮਾਰਟ ਹਾਈ ਸਕੂਲ ਧਰਮਕੋਟ ਬੱਗਾ ਦੇ ਵਿਦਿਆਰਥੀ ਸਾਹਿਲ ਮਸੀਹ ਨੇ ਲਗਾਤਾਰ 4 ਵਾਰ ਸੁੰਦਰ ਲਿਖਾਈ ਵਿੱਚ ਸੂਬਾ ਪੱਧਰੀ ਇਨਾਮ ਜਿੱਤਿਆ। ਜਿਸ ਪਿੱਛੇ ਸਕੂਲ ਦੇ ਪੰਜਾਬੀ ਅਧਿਆਪਕ ਜਸਪਾਲ ਸਿੰਘ ਦਾ ਹੱਥ ਮੰਨਿਆ ਜਾ ਰਿਹਾ ਹੈ।

ਇਸ ਸਕੂਲ ਦੇ ਪੰਜਾਬੀ ਅਧਿਆਪਕ ਜਸਪਾਲ ਸਿੰਘ ਨੇ ਦੱਸਿਆ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਲਿਖੇ ਜਾਂਦੇ ਹੁਕਮਨਾਮੇ ਨੂੰ ਦੇਖ ਕੇ ਉਨ੍ਹਾਂ ਦੇ ਮਨ ਵਿੱਚ ਵੀ ਸੁੰਦਰ ਲਿਖਾਈ ਲਿਖਣ ਦਾ ਵਿਚਾਰ ਆਇਆ। ਜਿਸ ਕਰਕੇ ਉਹ ਸਕੂਲ ਵਿਚ ਅੱਜ ਦਾ ਵਿਚਾਰ ਅਤੇ ਖ਼ਬਰਾਂ ਲਿਖਣ ਲੱਗ ਪਏ। ਉਨ੍ਹਾਂ ਦੇ ਦੱਸਣ ਮੁਤਾਬਕ ਇਸ ਲਈ ਕਲਮ ਦੀ ਵਰਤੋਂ ਕੀਤੀ ਜਾਂਦੀ ਹੈ। ਕਲਮ ਦਾ ਕਾਨਾ ਸੁੱਕਾ ਹੋਣਾ ਚਾਹੀਦਾ ਹੈ। ਹਰੇ ਕਾਨੇ ਨੂੰ ਸੁੱਕਣ ਵਿੱਚ 3-4 ਸਾਲ ਲੱਗ ਜਾਂਦੇ ਹਨ।

ਵਿਦਿਆਰਥੀ ਸਾਹਿਲ ਮਸੀਹ ਨੇ ਦੱਸਿਆ ਹੈ ਕਿ ਉਹ ਦਸਵੀਂ ਜਮਾਤ ਤੱਕ ਸਰਕਾਰੀ ਹਾਈ ਸਕੂਲ ਧਰਮਕੋਟ ਬੱਗਾ ਵਿਖੇ ਪੜ੍ਹਦਾ ਰਿਹਾ ਹੈ ਅਤੇ ਹੁਣ 11ਵੀਂ ਜਮਾਤ ਵਿੱਚ ਹੋ ਗਿਆ ਹੈ। ਉਹ 2 ਭਰਾ ਹਨ ਅਤੇ ਉਨ੍ਹਾਂ ਦੀ ਇੱਕ ਭੈਣ ਹੈ। ਉਸ ਦੇ ਪਿਤਾ ਕਾਰਖਾਨੇ ਵਿਚ ਕੰਮ ਕਰਦੇ ਹਨ। ਸਾਹਿਲ ਮਸੀਹ ਦੇ ਦੱਸਣ ਮੁਤਾਬਕ ਉਹ ਅਧਿਆਪਕ ਨੂੰ ਅੱਜ ਦਾ ਵਿਚਾਰ ਅਤੇ ਖ਼ਬਰਾਂ ਲਿਖਦੇ ਹੋਏ ਦੇਖਦਾ ਸੀ। ਸੁੰਦਰ ਲਿਖਾਈ ਦੇਖ ਕੇ ਉਸ ਦੇ ਮਨ ਵਿੱਚ ਵੀ ਅਧਿਆਪਕ ਤੋਂ ਸਿੱਖਣ ਦੀ ਇੱਛਾ ਪੈਦਾ ਹੋਈ।

ਸਾਹਿਲ ਦਾ ਕਹਿਣਾ ਹੈ ਕਿ ਉਸ ਦੀ ਬੇਨਤੀ ਤੇ ਅਧਿਆਪਕ ਨੇ ਉਸ ਨੂੰ ਇਹ ਸਿੱਖਿਆ ਦਿੱਤੀ। ਲਗਾਤਾਰ ਇਕ ਸਾਲ ਦੀ ਮਿਹਨਤ ਕਰਕੇ ਉਹ ਵੀ ਲਿਖਣਾ ਸਿੱਖ ਗਿਆ। ਉਸ ਨੇ 4 ਵਾਰ ਸੂਬਾ ਪੱਧਰੀ ਇਨਾਮ ਜਿੱਤੇ ਹਨ। ਉਸ ਨੇ ਆਪਣੇ ਭਰਾ ਨੂੰ ਵੀ ਸਿਖਾ ਦਿੱਤਾ ਹੈ। ਸਾਹਿਲ ਦੇ ਦੱਸਣ ਮੁਤਾਬਕ ਭਾਵੇਂ ਪੈੱਨ ਨਾਲ ਲਿਖਣਾ ਸੌਖਾ ਹੈ ਪਰ ਪੈੱਨ ਦੀ ਕੀਮਤ 3-4 ਹਜ਼ਾਰ ਰੁਪਏ ਹੈ। ਜਿਸ ਕਰਕੇ ਉਹ ਕਲਮ ਦੀ ਹੀ ਵਰਤੋਂ ਕਰਦਾ ਹੈ।

ਉਸ ਦੇ ਦੱਸਣ ਮੁਤਾਬਕ ਉਸ ਦੀ ਸਫ਼ਲਤਾ ਦਾ ਸਿਹਰਾ ਉਸ ਦੇ ਅਧਿਆਪਕ ਨੂੰ ਹੀ ਜਾਂਦਾ ਹੈ। ਸਕੂਲ ਦੇ ਮੁੱਖ ਅਧਿਆਪਕ ਨੇ ਜਾਣਕਾਰੀ ਦਿੱਤੀ ਹੈ ਕਿ ਉਹ 3 ਸਾਲ ਤੋਂ ਇਸ ਸਕੂਲ ਵਿਚ ਡਿਊਟੀ ਕਰ ਰਹੇ ਹਨ। ਉਨ੍ਹਾਂ ਨੂੰ ਵਿਦਿਆਰਥੀ ਸਾਹਿਲ ਮਸੀਹ ਤੇ ਮਾਣ ਹੈ, ਜਿਸ ਨੇ 4 ਵਾਰ ਸੂਬਾ ਪੱਧਰੀ ਇਨਾਮ ਜਿੱਤਿਆ ਹੈ। ਮੁੱਖ ਅਧਿਆਪਕ ਦਾ ਕਹਿਣਾ ਹੈ ਕਿ ਇਹ ਸਭ ਪੰਜਾਬੀ ਅਧਿਆਪਕ ਜਸਪਾਲ ਸਿੰਘ ਦੀ ਸਿੱਖਿਆ ਸਦਕਾ ਹੀ ਸੰਭਵ ਹੋਇਆ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *