ਮੁੱਖ ਮੰਤਰੀ ਸਾਹਮਣੇ ਕਾਂਗਰਸੀ ਵਿਧਾਇਕ ਹੋ ਗਿਆ ਸਿੱਧਾ, ਕਹਿੰਦਾ ਇਹ ਆਰ ਐੱਸ ਐੱਸ ਦਾ ਬੰਦਾ

ਜਿਉਂ ਜਿਉਂ ਪੰਜਾਬ ਸਰਕਾਰ ਦਾ ਕਾਰਜਕਾਲ ਪੂਰਾ ਹੁੰਦਾ ਜਾ ਰਿਹਾ ਹੈ, ਤਿਉਂ ਤਿਉਂ ਹੁਕਮਰਾਨ ਪਾਰਟੀ ਵਿੱਚ ਖਲਾਰਾ ਪੈਂਦਾ ਜਾ ਰਿਹਾ ਹੈ। ਕੋਈ ਕਿਸੇ ਨੂੰ ਠਿੱਬੀ ਲਾਉਣ ਨੂੰ ਫਿਰਦਾ ਹੈ ਅਤੇ ਕੋਈ ਕਿਸੇ ਨਾਲ ਨਾ-ਰਾ-ਜ਼-ਗੀ ਪ੍ਰਗਟ ਕਰ ਰਿਹਾ ਹੈ। ਦੂਜੇ ਪਾਸੇ ਜਨਤਾ ਦੇ ਅਨੇਕਾਂ ਮਸਲੇ ਹਨ। ਜਿਸ ਕਰਕੇ ਸਰਕਾਰ ਨਾਲ ਜਨਤਾ ਨ-ਰਾ-ਜ-ਗੀ ਦਿਖਾ ਰਹੀ ਹੈ। ਇਹ ਸਾਰਾ ਸੀਨ ਪਟਿਆਲਾ ਵਿਖੇ ਦੇਖਣ ਨੂੰ ਮਿਲਿਆ, ਜਿੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਆਏ ਸਨ।

ਇੱਥੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਨੂੰ ਆਰ ਐੱਸ ਐੱਸ ਦਾ ਬੰਦਾ ਦੱਸਦੇ ਹੋਏ ਉਨ੍ਹਾਂ ਤੇ ਯੂਨੀਵਰਸਿਟੀ ਦਾ ਮਾਹੌਲ ਖ਼-ਰਾ-ਬ ਕਰਨ ਦੇ ਦੋਸ਼ ਲਗਾਏ। ਦੂਜੇ ਪਾਸੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਬੇਰੁਜ਼ਗਾਰ ਈ ਟੀ ਟੀ ਅਧਿਆਪਕਾਂ, ਕਾਲਜ ਦੇ ਸਹਾਇਕ ਪ੍ਰੋਫ਼ੈਸਰਾਂ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਕਾਮਿਆਂ ਨੇ ਰੋਸ ਪ੍ਰਦਰਸ਼ਨ ਕੀਤਾ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਲਈ ਆਏ ਲੱਖਾ ਸਿਧਾਣਾ ਨੂੰ ਵੀ ਪੁਲਿਸ ਨੇ ਕੁਝ ਸਮੇਂ ਲਈ ਹਿਰਾਸਤ ਵਿੱਚ ਰੱਖਿਆ। ਚੋਣਾਂ ਵਿੱਚ ਸਮਾਂ ਬਹੁਤ ਥੋੜ੍ਹਾ ਰਹਿ ਗਿਆ ਹੈ ਅਤੇ ਜਨਤਾ ਸਰਕਾਰ ਤੋਂ 5 ਸਾਲਾਂ ਦੀ ਕਾਰਗੁਜ਼ਾਰੀ ਪੁੱਛ ਰਹੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਆਰਾ ਪ੍ਰੈੱਸ ਕਾਨਫਰੰਸ ਕੀਤੇ ਜਾਣ ਤੋਂ ਪਹਿਲਾਂ ਹੀ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਹਿਣਾ ਸ਼ੁਰੂ ਕਰ ਦਿੱਤਾ, ਯੂਨੀਵਰਸਿਟੀ ਦਾ ਹਾਲ ਦੇਖੋ। ਵਾਈਸ ਚਾਂਸਲਰ ਨੂੰ ਸਾਬਕਾ ਮੁੱਖ ਮੰਤਰੀ ਦੁਆਰਾ ਲਗਾਇਆ ਗਿਆ ਹੈ।

ਉਨ੍ਹਾਂ ਨੇ ਵਾਈਸ ਚਾਂਸਲਰ ਨੂੰ ਆਰ ਐੱਸ ਐੱਸ ਨਾਲ ਸਬੰਧਤ ਦੱਸਿਆ। ਵਿਧਾਇਕ ਦਾ ਕਹਿਣਾ ਸੀ ਕਿ ਵਾਈਸ ਚਾਂਸਲਰ ਨੇ ਯੂਨੀਵਰਸਿਟੀ ਅਤੇ ਪਟਿਆਲੇ ਦਾ ਮਾਹੌਲ ਖ਼-ਰਾ-ਬ ਕਰ ਦਿੱਤਾ ਹੈ। ਉਨ੍ਹਾਂ ਨੂੰ ਵਾਈਸ ਚਾਂਸਲਰ ਨਾਲ ਨਾ-ਰਾ-ਜ਼-ਗੀ ਹੈ। ਵਿਧਾਇਕ ਨੇ ਮੰਗ ਕੀਤੀ ਕਿ ਵਾਈਸ ਚਾਂਸਲਰ ਨੂੰ ਹਟਾਕੇ ਘਰ ਭੇਜਿਆ ਜਾਵੇ ਅਤੇ ਉਨ੍ਹਾਂ ਦੀ ਥਾਂ ਤੇ ਵਧੀਆ ਬੰਦੇ ਨੂੰ ਲਗਾਇਆ ਜਾਵੇ। ਵਿਧਾਇਕ ਦਾ ਕਹਿਣਾ ਸੀ ਕਿ ਉਹ ਇਸ ਸਬੰਧੀ ਮੁੱਖ ਮੰਤਰੀ ਨਾਲ ਵੀ ਗੱਲ ਕਰਨਗੇ। ਇਸ ਸਮੇਂ ਮੁੱਖ ਮੰਤਰੀ ਵੱਲੋਂ ਯੂਨੀਵਰਸਿਟੀ ਲਈ ਵਿਸ਼ੇਸ਼ ਐਲਾਨ ਕੀਤੇ ਗਏ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *