ਰਿਸ਼ਵਤ ਲੈਂਦੀ ਫੜੀ ਗਈ ਵੱਡੀ ਥਾਣੇਦਾਰਨੀ, ਫੁੱਟ ਫੁੱਟ ਕੇ ਰੋ-ਰੋ ਮੰਗੇ ਮੁਆਫੀ

ਮੋਟੀਆਂ ਤਨਖਾਹਾਂ ਹੋਣ ਦੇ ਬਾਵਜੂਦ ਵੀ ਕਈ ਸਰਕਾਰੀ ਅਧਿਕਾਰੀ ਰਿਸ਼ਵਤ ਲੈਣ ਤੋਂ ਨਹੀਂ ਟਲਦੇ। ਰਾਜਸਥਾਨ ਦੇ ਬੂੰਦੀ ਵਿਚ ਐਂਟੀ ਕੁਰੱਪਸ਼ਨ ਬਿਊਰੋ ਦੀ ਟੀਮ ਨੇ ਮਹਿਲਾ ਥਾਣੇ ਦੇ ਇਕ ਹੌਲਦਾਰ ਨੂੰ 7 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਕਾਬੂ ਕੀਤਾ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਮਹਿਲਾ ਥਾਣਾ ਮੁਖੀ ਅੰਜਨਾ ਨੋਗੀਆ ਵੀ ਇਸ ਮਾਮਲੇ ਵਿਚ ਸ਼ਾਮਲ ਹੈ। ਜਿਸ ਕਰਕੇ ਐਂਟੀ ਕੁਰੱਪਸ਼ਨ ਬਿਊਰੋ ਏ.ਸੀ.ਬੀ. ਦੀ ਟੀਮ ਨੇ ਉਸ ਨੂੰ ਵੀ ਕਾਬੂ ਕਰ ਲਿਆ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਕੋਲ ਦਾਜ ਮੰਗਣ ਦਾ ਇੱਕ ਮਾਮਲਾ ਆਇਆ ਸੀ।

ਇਸ ਮਾਮਲੇ ਤੇ ਪਰਦਾ ਪਾਉਣ ਲਈ ਪੁਲਿਸ ਨੇ ਸਬੰਧਤ ਵਿਅਕਤੀ ਤੋਂ 10 ਹਜ਼ਾਰ ਰੁਪਏ ਦੀ ਮੰਗ ਕੀਤੀ ਅਤੇ ਇਨ੍ਹਾਂ ਦਾ 7 ਹਜ਼ਾਰ ਰੁਪਏ ਵਿੱਚ ਸੌਦਾ ਹੋ ਗਿਆ। ਸਬੰਧਤ ਵਿਅਕਤੀ ਨੇ ਇਹ ਮਾਮਲਾ ਏ.ਸੀ.ਬੀ. ਬਾਰਨ ਦੇ ਧਿਆਨ ਵਿੱਚ ਲਿਆ ਦਿੱਤਾ। ਇਸ ਤੋਂ ਬਾਅਦ ਏ.ਸੀ.ਬੀ. ਟੀਮ ਨੇ ਮਹਿਲਾ ਥਾਣੇ ਦੇ ਕਾਂਸਟੇਬਲ ਨੂੰ 7000 ਰੁਪਏ ਰਿਸ਼ਵਤ ਦੀ ਰਕਮ ਸਮੇਤ ਕਾਬੂ ਕਰ ਲਿਆ। ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਮਹਿਲਾ ਥਾਣਾ ਮੁਖੀ ਅੰਜਨਾ ਨੋਗੀਆ ਦੀ ਵੀ ਮਾਮਲੇ ਵਿੱਚ ਸ਼ਮੂਲੀਅਤ ਪਾਈ ਗਈ।

ਜਿਸ ਕਰਕੇ ਉਸ ਨੂੰ ਵੀ ਕਾਬੂ ਕਰ ਲਿਆ ਗਿਆ। ਫੜੇ ਜਾਣ ਤੇ ਮਹਿਲਾ ਥਾਣਾ ਮੁਖੀ ਫੁੱਟ ਫੁੱਟ ਕੇ ਰੋਈ। ਉਸ ਨੇ ਕੱਪੜਿਆਂ ਨਾਲ ਆਪਣਾ ਚਿਹਰਾ ਵੀ ਲੁਕਾ ਲਿਆ। ਸ਼ਾਇਦ ਉਨ੍ਹਾਂ ਨੂੰ ਇਹ ਉਮੀਦ ਨਹੀਂ ਸੀ ਕਿ ਉਹ ਇਸ ਤਰ੍ਹਾਂ ਫਸ ਜਾਣਗੇ। ਇਨ੍ਹਾਂ ਦੋਵਾਂ ਦੀ ਰਿਹਾਇਸ਼ ਤੇ ਵੀ ਪੁਲਿਸ ਨੇ ਤਲਾਸ਼ੀ ਲਈ ਹੈ। ਇਨ੍ਹਾਂ ਨੂੰ ਕੋਟਾ ਏ.ਸੀ.ਬੀ. ਵਿੱਚ ਪੇਸ਼ ਕੀਤਾ ਜਾਵੇਗਾ। ਇੰਨੀਆਂ ਤਨਖ਼ਾਹਾਂ ਹੋਣ ਦੇ ਬਾਵਜੂਦ ਵੀ ਇਹ ਲੋਕ ਰਿਸ਼ਵਤ ਦੀ ਰਕਮ ਤੇ ਨਜ਼ਰ ਰੱਖਦੇ ਹਨ।

ਇਹ ਲੋਕ ਭੁੱਲ ਜਾਂਦੇ ਹਨ ਕਿ ਇਨ੍ਹਾਂ ਦੁਆਰਾ ਕੀਤੇ ਗਏ ਕੰਮ ਦੇ ਬਦਲੇ ਸਰਕਾਰ ਇਨ੍ਹਾਂ ਨੂੰ ਤਨਖ਼ਾਹ ਦਿੰਦੀ ਹੈ ਪਰ ਇਹ ਰਿਸ਼ਵਤ ਨੂੰ ਆਪਣਾ ਹੱਕ ਸਮਝਦੇ ਹਨ। ਜਦੋਂ ਫਸਦੇ ਹਨ ਤਾਂ ਪਛਤਾਉਂਦੇ ਹਨ। ਆਪਣੀ ਪਛਾਣ ਜਨਤਕ ਹੋਣ ਤੋਂ ਬਚਣ ਲਈ ਚਿਹਰਾ ਵੀ ਛੁਪਾਉਂਦੇ ਹਨ। ਇਨ੍ਹਾਂ ਗੱਲਾਂ ਦਾ ਧਿਆਨ ਰਿਸ਼ਵਤ ਮੰਗਣ ਤੋਂ ਪਹਿਲਾਂ ਰੱਖਣਾ ਚਾਹੀਦਾ ਹੈ। ਬਾਕੀ ਰਿਸ਼ਵਤਖੋਰਾਂ ਨੂੰ ਵੀ ਆਪਣੀਆਂ ਹਰਕਤਾਂ ਛੱਡ ਕੇ ਸੁਧਰ ਜਾਣਾ ਚਾਹੀਦਾ ਹੈ। ਜਨਤਾ ਨੂੰ ਚਾਹੀਦਾ ਹੈ ਕਿ ਰਿਸ਼ਵਤ ਲੈਣ ਵਾਲਿਆਂ ਦੀ ਸ਼ਿਕਾਇਤ ਵਿਜੀਲੈਂਸ ਜਾਂ ਉੱਚ ਅਧਿਕਾਰੀਆਂ ਨੂੰ ਕੀਤੀ ਜਾਵੇ।

Leave a Reply

Your email address will not be published. Required fields are marked *