ਕੁੜੀਆਂ ਦੇ ਆਟੋ ਨੂੰ ਨਹਿਰ ਚ ਸੁੱਟ ਕੇ ਭੱਜ ਗਿਆ ਬੱਸ ਡਰਾਈਵਰ, ਮੌਕੇ ਤੇ ਹਾਜਰ ਲੋਕਾਂ ਨੇ ਬਚਾਈ ਕੁੜੀਆਂ ਦੀ ਜਾਨ

ਕਈ ਬੱਸ ਚਾਲਕ ਤਾਂ ਇੰਨੀ ਲਾ ਪ੍ਰ ਵਾ ਹੀ ਨਾਲ ਬੱਸ ਭਜਾਉਂਦੇ ਹਨ ਕਿ ਅੱਗੇ ਪਿੱਛੇ ਕੋਈ ਦੂਸਰਾ ਵਾਹਨ ਵੀ ਨਹੀਂ ਦੇਖਦੇ। ਇਨ੍ਹਾਂ ਦੀ ਇਸ ਲਾ ਪ੍ਰ ਵਾ ਹੀ ਕਾਰਨ ਕਈ ਵਾਰ ਵੱਡਾ ਨੁਕਸਾਨ ਵੀ ਹੋ ਜਾਂਦਾ ਹੈ। ਸਵਾਰੀਆਂ ਚੁੱਕਣ ਦੇ ਲਾਲਚ ਵਿੱਚ ਇਹ ਬੱਸਾਂ ਭਜਾਉਂਦੇ ਹਨ ਅਤੇ ਕਾਰਾ ਕਰ ਬੈਠਦੇ ਹਨ। ਜ਼ਿਲ੍ਹਾ ਗੁਰਦਾਸਪੁਰ ਵਿੱਚ ਇਕ ਬੱਸ ਦੀ ਫੇਟ ਵੱਜਣ ਕਾਰਨ ਸਕੂਲ ਵਿੱਚ ਪੜ੍ਹਦੀਆਂ ਲੜਕੀਆਂ ਦਾ ਆਟੋ ਹੀ ਲੜਕੀਆਂ ਸਮੇਤ ਨਹਿਰ ਵਿੱਚ ਜਾ ਡਿੱਗਾ।

ਮੌਕੇ ਤੇ ਹਾਜ਼ਰ ਲੋਕਾਂ ਨੇ ਸਾਰੀਆਂ ਲੜਕੀਆਂ ਨੂੰ ਸਹੀ ਸਲਾਮਤ ਨਹਿਰ ਵਿੱਚੋਂ ਕੱਢ ਲਿਆ। ਮਾਮਲਾ ਦੀਨਾਨਗਰ ਦੇ ਪਿੰਡ ਧਮਰਾਈ ਨੇਡ਼ੇ ਦਾ ਦੱਸਿਆ ਜਾਂਦਾ ਹੈ। ਜਿੱਥੇ ਨਹਿਰ ਨੇੜੇ ਇਕ ਆਟੋ ਖਡ਼੍ਹਾ ਸੀ। ਇਸ ਆਟੋ ਵਿੱਚ ਸਕੂਲ ਦੀਆਂ 7 ਵਿਦਿਆਰਥਣਾਂ ਅਤੇ ਇਕ ਔਰਤ ਸਵਾਰ ਸਨ। ਦੱਸਿਆ ਜਾਂਦਾ ਹੈ ਕਿ ਇੰਨੇ ਵਿੱਚ ਕਿਸੇ ਨਿੱਜੀ ਕੰਪਨੀ ਦੀ ਤੇਜ਼ ਰ ਫ ਤਾ ਰ ਨਾਲ ਬੱਸ ਆਈ ਜੋ ਖੜ੍ਹੇ ਆਟੋ ਨਾਲ ਟਕਰਾ ਗਈ। ਬੱਸ ਇੰਨੀ ਜ਼ੋਰ ਨਾਲ ਆਟੋ ਵਿੱਚ ਵੱਜੀ ਕਿ ਆਟੋ ਨੂੰ ਨਹਿਰ ਵਿੱਚ ਸੁੱਟ ਦਿੱਤਾ।

ਮੌਕੇ ਤੇ ਹਾਜ਼ਰ ਲੋਕਾਂ ਨੇ ਹਿੰਮਤ ਕਰਕੇ ਆਟੋ ਦੀਆਂ ਸਾਰੀਆਂ ਸਵਾਰੀਆਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ। ਇਹ ਖ਼ਬਰ ਜੰਗਲ ਦੀ ਅੱਗ ਵਾਂਗ ਇਲਾਕੇ ਵਿੱਚ ਫੈਲ ਗਈ। ਪਿੰਡਾਂ ਵਿੱਚੋਂ ਲੋਕ ਨਹਿਰ ਵੱਲ ਨੂੰ ਆਉਣੇ ਸ਼ੁਰੂ ਹੋ ਗਏ। ਲੜਕੀਆਂ ਨੂੰ ਸਹੀ ਸਲਾਮਤ ਦੇਖ ਕੇ ਹਰ ਕਿਸੇ ਦੇ ਮਨ ਨੂੰ ਤਸੱਲੀ ਹੋਈ। ਮਾਮਲੇ ਦੀ ਜਾਣਕਾਰੀ ਮਿਲਣ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਪੁਲਿਸ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਲੋਕਾਂ ਦੇ ਮੌਕੇ ਤੇ ਮੌਜੂਦ ਹੋਣ ਕਾਰਨ ਬਹੁਤ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

ਕਈ ਵਾਰ ਕਿਸੇ ਦੀ ਗ਼ਲਤੀ ਦਾ ਖਮਿਆਜਾ ਕਿਸੇ ਹੋਰ ਨੂੰ ਹੀ ਭੁਗਤਣਾ ਪੈ ਜਾਂਦਾ ਹੈ। ਇਸ ਮਾਮਲੇ ਵਿੱਚ ਵੀ ਕੁਝ ਅਜਿਹਾ ਹੀ ਹੋਣ ਲੱਗਾ ਸੀ। ਬੱਸ ਚਾਲਕ ਦੀ ਗਲਤੀ ਨੇ ਕਈ ਸਕੂਲੀ ਵਿਦਿਆਰਥਣਾਂ ਦੀ ਜਾਨ ਲੈ ਲੈਣੀ ਸੀ। ਲਾਪ੍ਰਵਾਹੀ ਨਾਲ ਡਰਾਈਵਿੰਗ ਕਰਨ ਵਾਲੇ ਅਜਿਹੇ ਵਿਅਕਤੀਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਇਕ ਬੱਸ ਚਾਲਕ ਦੇ ਹੱਥ ਵਿੱਚ ਬੱਸ ਦੀਆਂ ਸਾਰੀਆਂ ਸਵਾਰੀਆਂ ਦੀ ਜਾਨ ਹੁੰਦੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *