ਖੂਹ ਚੋਂ ਔਰਤ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ, ਸਾਰਾ ਪਿੰਡ ਸੋਚੇ ਕਿਸ ਪਾਪੀ ਨੇ ਕੀਤਾ ਇਹ ਕੰਮ

ਜ਼ਿਲ੍ਹਾ ਨਵਾਂਸ਼ਹਿਰ ਦੇ ਥਾਣਾ ਸਦਰ ਬੰਗਾ ਅਧੀਨ ਪੈਂਦੇ ਪਿੰਡ ਮਜਾਰਾ ਨੌ ਆਬਾਦ ਵਿਚ ਇਕ ਬੇਆਬਾਦ ਖੂਹ ਵਿੱਚੋਂ 45 ਸਾਲਾ ਇਕ ਔਰਤ ਦੀ ਮ੍ਰਿਤਕ ਦੇਹ ਮਿਲੀ ਹੈ। ਉਸ ਦਾ ਨਾਮ ਜਸਬੀਰ ਕੌਰ ਪਤਨੀ ਸੋਹਣ ਲਾਲ ਦੱਸਿਆ ਜਾ ਰਿਹਾ ਹੈ। ਮ੍ਰਿਤਕਾ ਮੂਸਾਪੁਰ ਪਿੰਡ ਦੀ ਰਹਿਣ ਵਾਲੀ ਹੈ ਪਰ ਇਸ ਖੂਹ ਦੇ ਨੇੜੇ ਹੀ ਉਹ ਆਪਣੀ ਕੋਠੀ ਬਣਵਾ ਰਹੀ ਸੀ। ਉਸ ਦਾ ਪਤੀ ਸੋਹਣ ਲਾਲ 10 ਸਾਲ ਤੋਂ ਇਟਲੀ ਵਿਚ ਗਿਆ ਹੋਇਆ ਹੈ। ਉਹ ਇੱਥੇ ਆਪਣੀ 10 ਸਾਲਾ ਬੇਟੀ ਅੰਮ੍ਰਿਤਪਾਲ ਕੌਰ ਨਾਲ ਰਹਿ ਰਹੀ ਸੀ

ਅੰਮ੍ਰਿਤਪਾਲ ਕੌਰ ਬੰਗਾ ਸ਼ਹਿਰ ਦੇ ਸਤਲੁਜ ਪਬਲਿਕ ਸਕੂਲ ਵਿੱਚ ਤੀਸਰੀ ਕਲਾਸ ਵਿਚ ਪੜ੍ਹਦੀ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਇੱਥੇ ਖੂਹ ਵਿਚ ਕਿਸੇ ਔਰਤ ਦੀ ਮਿ੍ਤਕ ਦੇਹ ਪਈ ਹੈ। ਮ੍ਰਿਤਕ ਦੇਹ ਨੂੰ ਬਾਹਰ ਕਢਵਾਇਆ ਗਿਆ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਜਸਬੀਰ ਕੌਰ ਦੀ ਉਮਰ 45 ਸਾਲ ਹੈ। ਉਹ ਇਕ ਦਿਨ ਪਹਿਲਾਂ ਆਪਣੀ ਬੱਚੀ ਨੂੰ ਬੰਗਾ ਦੇ ਸਤਲੁਜ ਪਬਲਿਕ ਸਕੂਲ ਵਿੱਚ ਛੱਡਣ ਗਈ ਸੀ।

ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਈ। ਪਰਿਵਾਰ ਰਾਤ ਤਕ ਉਸ ਦੀ ਭਾਲ ਕਰਦਾ ਰਿਹਾ। ਅੱਜ ਉਸ ਦੀ ਮ੍ਰਿਤਕ ਦੇਹ ਖੂਹ ਵਿੱਚੋਂ ਮਿਲੀ ਹੈ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਪਰਿਵਾਰ ਨੇ ਵਿਕਾਸ ਨਾਮ ਦੇ ਪ੍ਰਵਾਸੀ ਮਜ਼ਦੂਰ ਤੇ ਸ਼ੱਕ ਪ੍ਰਗਟ ਕੀਤਾ ਹੈ। ਪੁਲਿਸ ਨੂੰ ਵੀ ਇਕ ਸੀ.ਸੀ.ਟੀ.ਵੀ ਫੁਟੇਜ ਮਿਲੀ ਹੈ। ਜਿਸ ਵਿੱਚ ਵਿਕਾਸ ਮ੍ਰਿਤਕਾ ਦੀ ਕਾਇਨੇੈਟਿਕਾ ਨੂੰ ਇਕ ਗੁਰਦੁਆਰਾ ਸਾਹਿਬ ਵਿਚ ਖੜ੍ਹਾਉਣ ਜਾ ਰਿਹਾ ਹੈ। ਜਿਸ ਕਰਕੇ ਪੁਲਿਸ ਨੂੰ ਵੀ ਵਿਕਾਸ ਤੇ ਹੀ ਸ਼ੱਕ ਹੈ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਜਾਨ ਜਾਣ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਸੁਣਨ ਵਿੱਚ ਇਹ ਵੀ ਆ ਰਿਹਾ ਹੈ ਕਿ ਪੁਲਿਸ ਨੇ ਵਿਕਾਸ ਨੂੰ ਕਾਬੂ ਕਰ ਲਿਆ ਹੈ। ਮ੍ਰਿਤਕਾ ਬੜੇ ਚਾਵਾਂ ਨਾਲ ਕੋਠੀ ਬਣਵਾ ਰਹੀ ਸੀ ਪਰ ਉਹ ਨਹੀਂ ਸੀ ਜਾਣਦੀ ਕਿ ਉਸ ਨਾਲ ਕੀ ਵਾਪਰਨ ਵਾਲਾ ਹੈ? ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *