ਦੁਕਾਨ ਚ ਲੁੱਟ ਕਰਨ ਆਏ ਮੁੰਡਿਆਂ ਨਾਲ ਜੱਗੋ ਤੇਰਵੀ, ਮੌਕੇ ਤੇ ਮਿਲੀ ਮੋਤ, ਦੇਖੋ ਕਿਵੇਂ ਜਿੰਦਾ ਸੜੇ ਮੁੰਡੇ

ਆਦਮਪੁਰ ਵਿਖੇ ਇਕ ਦੁਕਾਨ ਨੂੰ ਅੱਗ ਲੱਗਣ ਦੀ ਘਟਨਾ ਨੇ ਦੁਕਾਨ ਮਾਲਕਾਂ ਸਮੇਤ ਪੁਲਿਸ ਨੂੰ ਵੀ ਚੱਕਰ ਵਿੱਚ ਪਾ ਦਿੱਤਾ। ਇਸ ਘਟਨਾ ਵਿੱਚ ਇਕ ਨੌਜਵਾਨ ਦੀ ਜਾਨ ਚਲੀ ਗਈ ਹੈ ਅਤੇ ਦੂਸਰਾ 80 ਫ਼ੀਸਦੀ ਸੜ ਗਿਆ ਹੈ। ਦੁਕਾਨ ਮਲਬੇ ਵਿੱਚ ਬਦਲ ਗਈ ਹੈ। ਦੁਕਾਨ ਮਾਲਕ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਰਾਤ ਦੇ 2 ਵਜੇ ਪਤਾ ਲੱਗਾ ਕਿ ਦੁਕਾਨ ਨੂੰ ਅੱਗ ਲੱਗੀ ਹੈ। ਉਹ ਤੁਰੰਤ ਦੁਕਾਨ ਤੇ ਪਹੁੰਚੇ ਅਤੇ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਜਲੰਧਰ ਤੋਂ ਫਾਇਰ ਬ੍ਰਿਗੇਡ ਆਈ ਅਤੇ ਸਾਢੇ ਤਿੰਨ ਵਜੇ ਤੱਕ ਅੱਗ ਬੁਝਾ ਦਿੱਤੀ ਗਈ।

ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਇੱਕ ਬੰਦਾ ਮ੍ਰਿਤਕ ਪਿਆ ਸੀ। ਇਕ ਦੌੜ ਗਿਆ ਸੀ। ਜਿਸ ਨੂੰ ਪੁਲਿਸ ਨੇ ਫੜ ਲਿਆ ਹੈ। ਉਨ੍ਹਾਂ ਦਾ 10-12 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੀ ਨਾ ਤਾਂ ਕਿਸੇ ਨਾਲ ਰੰ-ਜਿ-ਸ਼ ਹੈ ਅਤੇ ਨਾ ਹੀ ਕਿਸੇ ਉਤੇ ਸ਼ੱ-ਕ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਰਾਤ 2 ਵਜੇ ਫੋਨ ਆਇਆ ਕਿ ਦੁਕਾਨ ਤੇ ਅੱਗ ਲੱਗੀ ਹੈ। ਉਹ 10 ਮਿੰਟਾਂ ਵਿੱਚ ਪਹੁੰਚ ਗਏ। ਦੁਕਾਨ ਨੂੰ ਅੱਗ ਲੱਗੀ ਹੋਈ ਸੀ ਅਤੇ ਇਕ ਮ੍ਰਿਤਕ ਦੇਹ ਪਈ ਸੀ। ਉਨ੍ਹਾਂ ਨੂੰ ਸਾਹਮਣੇ ਘਰ ਵਾਲਿਆਂ ਨੇ ਦੱਸਿਆ ਕਿ ਇਕ ਵਿਅਕਤੀ ਦੌੜ ਗਿਆ ਹੈ।

ਉਸ ਦੇ ਪਿੱਛੇ ਪੁਲਿਸ ਗਈ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਪਤਾ ਲੱਗਾ ਹੈ ਕਿ ਜਲੰਧਰ ਤੋਂ 3 ਬੰਦੇ ਆਏ ਸਨ। ਇਨ੍ਹਾਂ ਨੇ ਦੁਕਾਨ ਦਾ ਸ਼ਟਰ ਤੋਡ਼ ਕੇ ਅੰਦਰ ਇਕ ਬੋਤਲ ਪੈਟਰੋਲ ਛਿੜਕਿਆ। ਪੈਟਰੋਲ ਦੀ ਦੂਸਰੀ ਬੋਤਲ ਇਨ੍ਹਾਂ ਕੋਲ ਬਾਕੀ ਸੀ। ਇਹ ਵਿਅਕਤੀ ਅਮਲ ਦੀ ਲੋਰ ਵਿੱਚ ਸਨ। ਇਕ ਨੇ ਅੱਗ ਲਗਾ ਦਿੱਤੀ ਅਤੇ ਦੂਸਰੇ ਨੇ ਸ਼ਟਰ ਸੁੱਟ ਦਿੱਤਾ। ਇਕ ਦੇ ਲੱਤਾਂ ਤੇ ਪੈਟਰੋਲ ਪੈਣ ਕਾਰਨ ਲੱਤਾਂ ਨੂੰ ਅੱਗ ਲੱਗ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ

ਦੂਜੀ ਬੋਤਲ ਦਾ ਧਮਾਕਾ ਹੋਣ ਕਾਰਨ ਜਲੰਧਰ ਦੇ ਇਕ ਮੁੰਡੇ ਪ੍ਰਦੀਪ ਦੀ ਜਾਨ ਚਲੀ ਗਈ ਅਤੇ ਧਮਾਕੇ ਨਾਲ ਦੁਕਾਨ ਦੀ ਛੱਤ ਵੀ ਡਿੱਗ ਪਈ। ਉਨ੍ਹਾਂ ਦਾ ਕਹਿਣਾ ਹੈ ਕਿ ਦੂਜੇ ਮੁੰਡੇ ਨੂੰ ਜੀ ਟੀ ਰੋਡ ਤੋਂ ਫੜ ਲਿਆ ਗਿਆ ਹੈ, ਜੋ 80 ਫੀਸਦੀ ਸੜ ਚੁੱਕਾ ਹੈ। ਉਸ ਨੂੰ ਇੱਥੇ ਤੋਂ ਜਲੰਧਰ ਰੈਫਰ ਕਰ ਦਿੱਤਾ ਸੀ ਅਤੇ ਹਾਲਤ ਨੂੰ ਦੇਖਦੇ ਹੋਏ ਜਲੰਧਰ ਤੋਂ ਅੰਮ੍ਰਿਤਸਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *