ਗੋਤਾਖੋਰਾਂ ਨੂੰ ਪਾਣੀ ਚੋਂ ਲੱਭੀ 2 ਸਾਲ ਪੁਰਾਣੀ ਕਾਰ, ਦੇਖੋ ਕਿਵੇਂ ਕਰੇਨ ਨਾਲ ਸੰਗਲ ਪਾ ਕੇ ਕੱਢੀ ਬਾਹਰ

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਕਸਬਾ ਸਰਹਿੰਦ ਤੋਂ ਗੋਤਾਖੋਰਾਂ ਨੂੰ ਨਹਿਰ ਵਿਚ ਪਈ ਇਕ ਸਵਿਫਟ ਕਾਰ ਮਿਲੀ ਹੈ। ਜੋ 2 ਸਾਲ ਪੁਰਾਣੀ ਦੱਸੀ ਜਾ ਰਹੀ ਹੈ। ਇਸ ਕਾਰ ਦਾ ਨੰਬਰ ਹਰਿਆਣਾ ਦਾ ਹੈ। ਕਾਰ ਨੂੰ ਬਾਹਰ ਕੱਢ ਲਿਆ ਗਿਆ ਹੈ। ਗੋਤਾਖੋਰਾਂ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਹੈ ਕਿ ਨਹਿਰ ਵਿੱਚ ਜੰਪ ਕਰਦੇ ਸਮੇਂ ਗੋਤਾਖੋਰਾਂ ਨੂੰ ਮਹਿਸੂਸ ਹੋਇਆ ਕਿ ਇੱਥੇ ਕੋਈ ਕਾਰ ਪਈ ਹੈ। ਉਨ੍ਹਾਂ ਨੇ ਇਹ ਮਾਮਲਾ ਸਰਹਿੰਦ ਤੇ ਸੀ.ਆਈ.ਏ ਇੰਚਾਰਜ ਦੇ ਧਿਆਨ ਵਿੱਚ ਲਿਆ ਦਿੱਤਾ।

ਸ਼ੰਕਰ ਭਾਰਦਵਾਜ ਦੇ ਦੱਸਣ ਮੁਤਾਬਕ ਸੀ.ਆਈ.ਏ ਇੰਚਾਰਜ ਨੇ ਤੁਰੰਤ ਗੋਤਾਖੋਰਾਂ ਨੂੰ ਬੁਲਾਇਆ ਅਤੇ ਕਾਰ ਬਾਹਰ ਕੱਢਣ ਵਾਸਤੇ ਕਿਹਾ। ਸ਼ੰਕਰ ਭਾਰਦਵਾਜ ਦਾ ਕਹਿਣਾ ਹੈ ਕਿ 2 ਸਾਲ ਪਹਿਲਾਂ ਪੁਲਿਸ ਥਾਣਾ ਮੰਡੀ ਗੋਬਿੰਦਗੜ੍ਹ ਵਿੱਚ ਇਕ ਵਿਅਕਤੀ ਦੀ ਜਾਨ ਲੈਣ ਦੇ ਸੰਬੰਧ ਵਿਚ ਪਰਚਾ ਦਰਜ ਹੋਇਆ ਸੀ। ਉਸ ਸਮੇਂ ਵੀ ਉਨ੍ਹਾਂ ਦੀ ਟੀਮ ਨੇ ਕਾਰ ਦੀ ਭਾਲ ਕੀਤੀ ਸੀ ਪਰ ਕਾਰ ਨਹੀਂ ਸੀ ਮਿਲੀ। ਜਿਸ ਵਿਅਕਤੀ ਦੀ ਜਾਨ ਲਈ ਗਈ ਸੀ। ਉਸ ਦੀ ਮ੍ਰਿਤਕ ਦੇਹ ਖਨੌਰੀ ਤੋਂ ਮਿਲ ਗਈ ਸੀ।

2 ਸਾਲ ਬਾਅਦ ਉਨ੍ਹਾਂ ਨੂੰ ਇਸ ਥਾਂ ਤੇ ਕਾਰ ਪਈ ਹੋਣ ਬਾਰੇ ਪਤਾ ਲੱਗਾ। ਉਨ੍ਹਾਂ ਨੇ ਤੁਰੰਤ ਇਸ ਦੀ ਇਤਲਾਹ ਥਾਣਾ ਸਰਹਿੰਦ ਦੇ ਸੀ.ਆਈ.ਏ ਇੰਚਾਰਜ ਨੂੰ ਦਿੱਤੀ। ਇਕ ਹੋਰ ਗੋਤਾਖੋਰ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਨਹਿਰ ਵਿੱਚ ਕਾਰ ਪਈ ਹੋਣ ਬਾਰੇ ਪਤਾ ਲੱਗਾ ਸੀ। ਉਨ੍ਹਾਂ ਨੇ ਇਸ ਬਾਰੇ ਆਪਣੇ ਪ੍ਰਧਾਨ ਸ਼ੰਕਰ ਭਾਰਦਵਾਜ ਨੂੰ ਦੱਸਿਆ। ਸ਼ੰਕਰ ਭਾਰਦਵਾਜ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ। ਉਨ੍ਹਾਂ ਦੀ ਟੀਮ ਦੇ ਸਾਰੇ ਮੈਂਬਰਾਂ ਨੇ ਮਿਲ ਕੇ ਕਾਰ ਨੂੰ ਬਾਹਰ ਕੱਢ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

ਇਸ ਗੋਤਾਖੋਰ ਦੇ ਦੱਸਣ ਮੁਤਾਬਕ ਸ਼ੰਕਰ ਭਾਰਦਵਾਜ ਪਹਿਲਾਂ ਵੀ ਅਜਿਹੇ ਮਾਮਲਿਆਂ ਵਿੱਚ ਪੁਲਿਸ ਦੀ ਮੱਦਦ ਕਰਦੇ ਰਹਿੰਦੇ ਹਨ। ਜਦੋਂ ਇਹ ਕਾਰ ਬਾਹਰ ਕੱਢੀ ਗਈ ਤਾਂ ਇਸ ਨੂੰ ਦੇਖਣ ਲਈ ਲੋਕ ਵੀ ਇਕੱਠੇ ਹੋ ਗਏ। ਇਸ ਤਰ੍ਹਾਂ 2 ਸਾਲ ਬਾਅਦ ਨਹਿਰ ਵਿਚ ਪਈ ਕਾਰ ਦਾ ਪਤਾ ਲੱਗ ਗਿਆ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.