ਜਨਮਦਿਨ ਪਾਰਟੀ ਤੇ ਮੁੰਡੇ ਨਾਲ ਜੱਗੋ ਤੇਰਵੀ, ਕੇਕ ਕੱਟਣ ਸਮੇਂ ਹੋ ਗਿਆ ਵੱਡਾ ਕਾਂਡ

ਅੰਮ੍ਰਿਤਸਰ ਦੇ ਆਨੰਦ ਵਿਹਾਰ ਵਿੱਚ ਜਨਮ ਦਿਨ ਦੀ ਪਾਰਟੀ ਤੇ ਹੁਸ਼ਿਆਰਪੁਰ ਤੋਂ ਪਹੁੰਚੇ 26 ਸਾਲਾ ਸੌਰਵ ਨਾਮ ਦੇ ਲੜਕੇ ਦੀ ਜਾਨ ਜਾਣ ਦੀ ਖਬਰ ਮਿਲੀ ਹੈ। ਪੁਲਿਸ ਨੇ 5 ਨੌਜਵਾਨਾਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੌਰਵ ਦੀ ਪਤਨੀ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਹੀ ਸੌਰਵ 3 ਦਿਨ ਪਿੱਛੋਂ ਆਪਣੇ ਘਰ ਹੁਸ਼ਿਆਰਪੁਰ ਪਹੁੰਚਿਆ ਸੀ। ਉਸ ਨੂੰ ਮਗਰ ਹੀ 2 ਵਜੇ ਫੋਨ ਆ ਗਿਆ ਕਿ ਸੌਰਵ ਦੇ ਦੋਸਤ ਦੇ ਦੋਸਤ ਦਾ ਜਨਮਦਿਨ ਹੈ।

ਇਸ ਲਈ ਉਹ ਜ਼ਰੂਰ ਪਾਰਟੀ ਤੇ ਪਹੁੰਚੇ। ਇਸ ਲਈ ਸੌਰਵ 9 ਵਜੇ ਘਰ ਤੋਂ ਤੁਰ ਪਿਆ ਅਤੇ ਰਾਤ 10:45 ਵਜੇ ਅੰਮ੍ਰਿਤਸਰ ਪਹੁੰਚ ਗਿਆ। ਸੌਰਵ ਦੀ ਪਤਨੀ ਦੇ ਦੱਸਣ ਮੁਤਾਬਕ 11:15 ਵਜੇ ਉਨ੍ਹਾਂ ਨੂੰ ਫੋਨ ਆਇਆ ਕਿ ਸੌਰਵ ਦੇ ਗੋ ਲੀ ਲੱਗਣ ਨਾਲ ਉਸ ਦੀ ਜਾਨ ਚਲੀ ਗਈ ਹੈ। ਉਨ੍ਹਾਂ ਨੂੰ ਸ਼ੱ ਕ ਹੈ ਕਿ ਜਨਮ ਦਿਨ ਦਾ ਬਹਾਨਾ ਬਣਾ ਕੇ ਸੌਰਵ ਨੂੰ ਚਾਲ ਅਧੀਨ ਬੁਲਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਨਹੀਂ ਫੜੇ ਜਾਂਦੇ,

ਉਹ ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਨਹੀਂ ਕਰਵਾਉਣਗੇ। ਮ੍ਰਿਤਕ ਦੇ ਭਰਾ ਬਿਕਰਮ ਨੇ ਦੱਸਿਆ ਹੈ ਕਿ ਇੱਥੇ ਉਹ ਹੁਸ਼ਿਆਰਪੁਰ ਤੋਂ ਜਨਮਦਿਨ ਦੀ ਪਾਰਟੀ ਤੇ ਆਏ ਸਨ। ਇੱਥੇ ਉਨ੍ਹਾਂ ਦੇ ਭਰਾ ਸੌਰਵ ਦੀ ਜਾਨ ਲੈ ਲਈ ਗਈ ਹੈ। ਉਨ੍ਹਾਂ ਨੇ ਪੁਲਿਸ ਨੂੰ 5-6 ਨਾਮ ਲਿਖਾਏ ਹਨ। ਬਿਕਰਮ ਦੇ ਦੱਸਣ ਮੁਤਾਬਕ ਵਿਨੇ ਨਾਮ ਦੇ 2 ਵਿਅਕਤੀਆਂ ਦੇ ਵੀ ਸੱ ਟ ਲੱਗੀ ਹੈ। ਬਿਕਰਮ ਨੇ ਇ ਨ ਸਾ ਫ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਇੱਥੇ ਆਨੰਦ ਵਿਹਾਰ ਕਲੋਨੀ ਦੇ ਰਹਿਣ ਵਾਲੇ ਮਨਦੀਪ ਨਾਮ ਦੇ ਲੜਕੇ ਦੇ ਜਨਮਦਿਨ ਦੀ ਪਾਰਟੀ ਸੀ।

ਮਨਦੀਪ ਟੈਕਸੀ ਚਲਾਉਂਦਾ ਹੈ। ਉਸ ਨੇ ਪਾਰਟੀ ਤੇ ਲਾਹੌਰੀ ਗੇਟ ਦੇ ਰਹਿਣ ਵਾਲੇ ਆਪਣੇ ਵਿਵੇਕ ਨਾਮ ਦੇ ਦੋਸਤ ਨੂੰ ਵੀ ਬੁਲਾਇਆ ਸੀ। ਹੁਸ਼ਿਆਰਪੁਰ ਤੋਂ ਵਿਵੇਕ ਦਾ ਦੋਸਤ ਸੌਰਵ ਵੀ ਆਇਆ ਸੀ। ਉਹ ਸਬਜ਼ੀ ਦਾ ਕੰਮ ਕਰਦਾ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦ ਰ ਖਾ ਸ ਤ ਵਿੱਚ ਲਿਖਾਇਆ ਹੈ ਕਿ ਕੇਕ ਕੱਟਣ ਤੋਂ ਬਾਅਦ ਮੁੰਡੇ ਫੈ ਰ ਕਰਨ ਲੱਗੇ। ਜਿਸ ਦੀ ਲਪੇਟ ਵਿੱਚ ਸੌਰਵ ਆ ਗਿਆ ਅਤੇ ਉਸ ਦੀ ਜਾਨ ਚਲੀ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੇ 5 ਵਿਅਕਤੀਆਂ ਤੇ ਪਰਚਾ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *