ਟਰੱਕ ਤੇ ਬੱਸ ਦੀ ਹੋਈ ਅਜਿਹੀ ਟੱਕਰ ਕਿ ਅੱਧੀ ਬੱਸ ਦਾ ਪਤਾ ਹੀ ਨੀ ਲੱਗਾ ਕਿਥੇ ਗਈ

ਜਲੰਧਰ ਹਾਈਵੇ ਤੇ ਇਕ ਟਰੱਕ ਅਤੇ ਬੱਸ ਵਿਚਕਾਰ ਟੱਕਰ ਹੋਣ ਦੀ ਜਾਣਕਾਰੀ ਹਾਸਲ ਹੋਈ ਹੈ। ਇਸ ਹਾਦਸੇ ਵਿੱਚ ਕੁਲਦੀਪ ਸਿੰਘ ਨਾਮ ਦੇ ਬੱਸ ਚਾਲਕ ਦੀ ਜਾਨ ਚਲੀ ਗਈ ਹੈ। ਇਸ ਤੋਂ ਬਿਨਾਂ 10 ਵਿਅਕਤੀਆਂ ਦੇ ਸੱ ਟਾਂ ਲੱਗੀਆਂ ਹਨ। ਇਕ ਵਿਅਕਤੀ ਦਾ ਕਹਿਣਾ ਹੈ ਕਿ ਉਹ ਬਟਾਲਾ ਨਾਲ ਸਬੰਧਤ ਹੈ ਅਤੇ ਆਪਣੇ ਘਰ ਜਾ ਰਿਹਾ ਸੀ। ਕਰਤਾਰਪੁਰ ਨੇੜੇ ਹਾਦਸਾ ਵਾਪਰ ਗਿਆ ਹੈ। ਇਕ ਹੋਰ ਵਿਅਕਤੀ ਦੇ ਦੱਸਣ ਮੁਤਾਬਕ ਉਹ ਲੁਧਿਆਣਾ ਤੋਂ ਆ ਰਿਹਾ ਹੈ ਅਤੇ ਬਟਾਲਾ ਦਾ ਰਹਿਣ ਵਾਲਾ ਹੈ।

ਉਸ ਨੇ ਅਲੀਵਾਲ ਨੇੜਲੇ ਇਕ ਪਿੰਡ ਵਿਚ ਜਾਣਾ ਸੀ। ਡੀ ਐਮ ਟੀ ਜਗਰੂਪ ਸਿੰਘ ਨੇ ਦੱਸਿਆ ਹੈ ਕਿ ਕਰਤਾਰਪੁਰ ਨੇੜੇ ਜਿੱਥੇ ਯਾਦਗਾਰ ਬਣੀ ਹੋਈ ਹੈ, ਉੱਥੇ ਹਾਦਸਾ ਵਾਪਰਿਆ ਹੈ। ਇਕ ਟਰੱਕ ਅਤੇ ਬੱਸ ਦੀ ਟੱਕਰ ਹੋਈ ਹੈ। ਦੇਖਣ ਤੋਂ ਲਗਦਾ ਹੈ ਕਿ ਟਰੱਕ ਵਾਲੇ ਦਾ ਕਸੂਰ ਹੈ। ਉਹ ਗਲਤ ਸਾਈਡ ਆ ਰਿਹਾ ਸੀ ਅਤੇ ਟੱਕਰ ਹੋ ਗਈ। ਜਗਰੂਪ ਸਿੰਘ ਦੇ ਦੱਸਣ ਮੁਤਾਬਕ ਉਹ ਇੱਕ ਵਿਅਕਤੀਆਂ ਨੂੰ ਲੈ ਕੇ ਆਏ ਹਨ। ਇਹ ਵਿਅਕਤੀ ਰਸਤੇ ਵਿੱਚ ਅੱਖਾਂ ਮੀਟ ਗਿਆ ਹੈ।

ਜਿਸ ਦਾ ਨਾਮ ਕੁਲਦੀਪ ਸਿੰਘ ਹੈ। ਉਹ ਪੀ ਆਰ ਟੀ ਸੀ ਵਿੱਚ ਡਰਾਈਵਰ ਹੈ ਅਤੇ ਪਟਿਆਲਾ ਦੇ ਸੀਲ ਪਿੰਡ ਦਾ ਰਹਿਣ ਵਾਲਾ ਹੈ। ਜਗਰੂਪ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਵੀ ਗੱਡੀਆਂ ਹਾਦਸੇ ਵਾਲੇ ਕੁਝ ਬੰਦੇ ਲੈ ਆਈਆਂ ਹਨ ਪਰ ਉਹ ਨਹੀਂ ਜਾਣਦੇ ਕਿ ਇਹ ਬੰਦੇ ਕਿੱਥੇ ਲਿਜਾਏ ਗਏ ਹਨ। ਜਗਰੂਪ ਸਿੰਘ ਨੇ ਦੱਸਿਆ ਹੈ ਕਿ ਲਗਭਗ 10 ਬੰਦਿਆਂ ਦੇ ਸੱ ਟਾਂ ਲੱਗੀਆਂ ਹਨ। ਟਰੱਕ ਵਾਲਾ ਵੀ ਇੱਥੇ ਭਰਤੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਦੇਖਣ ਤੋਂ ਲਗਦਾ ਹੈ, ਟਰੱਕ ਵਾਲੇ ਦਾ ਕਸੂਰ ਹੈ। ਉਹ ਗਲਤ ਸਾਈਡ ਆ ਰਿਹਾ ਸੀ। ਬੱਸ ਜਲੰਧਰ ਵਾਲੇ ਪਾਸੇ ਤੋਂ ਆ ਰਹੀ ਸੀ। ਸਿਵਲ ਹਸਪਤਾਲ ਜਲੰਧਰ ਵਿਖੇ ਐ ਮ ਰ ਜੈਂ ਸੀ ਵਿਭਾਗ ਵਿੱਚ ਡਿਊਟੀ ਦੇ ਰਹੇ ਡਾਕਟਰ ਨੇ ਦੱਸਿਆ ਹੈ ਕਿ ਉਨ੍ਹਾਂ ਕੋਲ 2 ਵਿਅਕਤੀ ਲਿਆਂਦੇ ਗਏ ਹਨ। ਜਿਨ੍ਹਾਂ ਵਿੱਚੋਂ ਕੁਲਦੀਪ ਸਿੰਘ ਨਾਮ ਦਾ ਵਿਅਕਤੀ ਜਾਨ ਗੁਆ ਚੁੱਕਾ ਹੈ। ਹਰਪਾਲ ਸਿੰਘ ਦੇ ਸੱ ਟ ਲੱਗੀ ਹੈ। ਉਹ ਕੁਝ ਦੱਸਣ ਦੀ ਹੈਸੀਅਤ ਵਿਚ ਨਹੀਂ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.