ਮੁੰਡਾ ਮਾਰ ਕੇ ਬਲੈਰੋ ਕਾਰ ਲੁੱਟਣ ਦੇ ਮਾਮਲੇ ਚ ਪੁਲਿਸ ਨੇ ਕੀਤਾ ਵੱਡਾ ਖੁਲਾਸਾ, ਹੈਰਾਨ ਕਰਨ ਵਾਲਾ ਮੋੜ

ਚੋਰ ਇੱਕ ਕਰਤੂਤ ਨੂੰ ਛੁਪਾਉਣ ਲਈ ਦੂਸਰੀ ਕਰਦੇ ਹਨ ਅਤੇ ਉਸ ਨੂੰ ਛੁਪਾਉਣ ਲਈ ਫੇਰ ਇੱਕ ਹੋਰ ਕਰਦੇ ਹਨ ਪਰ ਫਿਰ ਵੀ ਪੁਲਿਸ ਨੂੰ ਧੋ-ਖਾ ਨਹੀਂ ਦੇ ਸਕਦੇ ਅਤੇ ਇੱਕ ਦਿਨ ਪੁਲਿਸ ਉਨ੍ਹਾਂ ਨੂੰ ਫੜ ਹੀ ਲੈਂਦੀ ਹੈ। ਪਿਛਲੇ ਦਿਨੀਂ ਕਪੂਰਥਲਾ ਵਿਖੇ ਤਰਨਤਾਰਨ ਦੇ ਇਕ ਸਰਵੇਅਰ ਬਲਵਿੰਦਰ ਸਿੰਘ ਦੀ ਜਾਨ ਲੈਣ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ 2 ਵਿਅਕਤੀ ਕਾਬੂ ਕਰ ਲਏ ਗਏ ਹਨ ਅਤੇ ਇਕ ਦੀ ਭਾਲ ਜਾਰੀ ਹੈ।

ਸੀਨੀਅਰ ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਪੁਲੀਸ ਨੇ ਦੋ ਘੰਟੇ ਵਿਚ ਹੀ ਇਨ੍ਹਾਂ ਵਿਅਕਤੀਆਂ ਦੀ ਸ਼ਨਾਖਤ ਕਰ ਲਈ ਸੀ ਅਤੇ ਭਾਲ ਕੀਤੀ ਜਾ ਰਹੀ ਸੀ। ਉਨ੍ਹਾਂ ਨੇ ਦੱਸਿਆ ਹੈ ਕਿ ਘਟਨਾ ਵਾਲੇ ਦਿਨ ਢੈਪਈ ਪਿੰਡ ਦੇ ਮੋਨੂੰ ਦੀ ਗੱਡੀ ਵਿਚ ਮੋਨੂੰ ਦੇ ਨਾਲ ਇੱਬਣ ਪਿੰਡ ਦੇ ਸੁੱਖਾ ਅਤੇ ਲਵਪ੍ਰੀਤ ਸਫ਼ਰ ਕਰ ਰਹੇ ਸਨ। ਇਨ੍ਹਾਂ ਦੀ ਗੱਡੀ ਨਾਲ ਹਾਦਸਾ ਵਾਪਰ ਗਿਆ। ਜਦੋਂ ਲੋਕ ਇਕੱਠੇ ਹੋਏ ਤਾਂ ਇਨ੍ਹਾਂ ਨੇ ਭੱਜ ਕੇ ਕਿਸੇ ਸਵੀਟ ਸ਼ਾਪ ਤੋਂ ਮੋਟਰਸਾਈਕਲ ਚੁੱਕ ਲਿਆ।

ਮੋਟਰਸਾਈਕਲ ਉਤੇ ਇਹ ਇੱਬਣ ਪਿੰਡ ਆ ਗਏ। ਜਿੱਥੇ ਮੋਨੂੰ ਅਤੇ ਸੁੱਖੇ ਨੇ ਗੋਲੀ ਨਾਲ ਸਰਵੇਅਰ ਦੀ ਜਾਨ ਲੈ ਲਈ ਅਤੇ ਉਸਦੀ ਗੱਡੀ ਲੈ ਕੇ ਭੱਜ ਗਏ। ਇਨ੍ਹਾਂ ਨੇ ਲਵਪ੍ਰੀਤ ਨੂੰ ਮੋਟਰਸਾਈਕਲ ਤੇ ਵੱਖਰਾ ਕਰ ਦਿੱਤਾ ਅਤੇ ਆਪ ਅੰਮ੍ਰਿਤਸਰ ਪਹੁੰਚ ਗਏ। ਫੇਰ ਇਕ ਥਾਂ ਹੋਰ ਗਏ। ਇਸ ਤੋਂ ਬਾਅਦ ਇਹ ਪੁਲਿਸ ਦੇ ਫੜੇ ਜਾਣ ਤੋਂ ਬਚਣ ਲਈ ਅਲੱਗ ਅਲੱਗ ਹੋ ਗਏ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਸੁੱਖੇ ਨੂੰ ਪੁਲਿਸ ਨੇ ਰਾਜਪੁਰਾ ਦੇ ਬੱਸ ਸਟੈਂਡ ਤੋਂ ਫੜ ਲਿਆ ਹੈ।

ਲਵਪ੍ਰੀਤ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਦੀਨਾਨਗਰ ਅਧੀਨ ਪੈਂਦੇ ਇਲਾਕੇ ਵਿੱਚੋਂ ਕਾਬੂ ਕੀਤਾ ਗਿਆ ਹੈ। ਇਨ੍ਹਾਂ ਨੇ ਜੋ ਮੋਟਰਸਾਇਕਲ ਹਥਿਆਇਆ ਸੀ, ਉਹ ਵੀ ਇਨ੍ਹਾਂ ਤੋਂ ਬਰਾਮਦ ਹੋ ਗਿਆ ਹੈ ਅਤੇ ਸਰਵੇਅਰ ਦਾ ਲੈਪਟਾਪ ਵੀ ਇਨ੍ਹਾਂ ਤੋਂ ਮਿਲ ਗਿਆ ਹੈ। ਜੋ ਗੱਡੀ ਹਥਿਆਈ ਗਈ ਸੀ, ਉਹ ਮੋਨੂੰ ਕੋਲ ਹੈ। ਪੁਲਿਸ ਮੋਨੂੰ ਦੀ ਭਾਲ ਕਰ ਰਹੀ ਹੈ। ਜਲਦੀ ਹੀ ਮੋਨੂੰ ਨ ਫੜ ਕੇ ਉਸ ਕੋਲੋਂ ਗੱਡੀ ਵੀ ਬਰਾਮਦ ਕੀਤੀ ਜਾਵੇਗੀ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਮੋਨੂੰ ਇਨ੍ਹਾਂ ਦਾ ਲੀਡਰ ਹੈ। ਪੁਲਿਸ ਵੱਲੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.