ਲਓ ਜੀ ਆ ਗਈ ਨਾਭੇ ਵਾਲੇ ਕਾਂਡ ਦੀ ਵੀਡੀਓ, ਧਿਆਨ ਰੱਖੋ ਕਿਸੇ ਨਾਲ ਵੀ ਹੋ ਸਕਦਾ ਇਹ ਕਾਂਡ

ਅੱਜ ਕੱਲ੍ਹ ਚੋਰਾਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਉਹ ਦਿਨ ਦਿਹਾੜੇ ਹੀ ਕਾਰਵਾਈ ਨੂੰ ਅੰਜਾਮ ਦੇ ਦਿੰਦੇ ਹਨ। ਪਹਿਲਾਂ ਤਾਂ ਚੋਰ ਰਾਤ ਸਮੇਂ ਉਦੋਂ ਚੋਰੀ ਕਰਦੇ ਸਨ, ਜਦੋਂ ਲੋਕ ਸੁੱਤੇ ਹੁੰਦੇ ਸਨ। ਹੁਣ ਪਤਾ ਨਹੀਂ ਚੋਰਾਂ ਕੋਲ ਸਮਾਂ ਘੱਟ ਹੈ ਜਾਂ ਉਨ੍ਹਾਂ ਨੂੰ ਪੁਲਿਸ ਦੀ ਪ੍ਰਵਾਹ ਹੀ ਨਹੀਂ। ਉਹ ਦਿਨ ਦਿਹਾੜੇ ਹੀ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਜਾਂਦੇ ਹਨ। ਇਸ ਦੀ ਉਦਾਹਰਨ ਨਾਭਾ ਵਿੱਚ ਦੇਖੀ ਜਾ ਸਕਦੀ ਹੈ। ਜਿੱਥੇ ਇੱਕ ਦੁਕਾਨ ਅੱਗੇ ਖੜ੍ਹੀ ਰਿਕਸ਼ਾ ਰੇਹੜੀ ਵਿੱਚੋਂ ਮੋਟਰਸਾਈਕਲ ਸਵਾਰ 2 ਲੜਕੇ ਚੀਨੀ ਦਾ ਇੱਕ ਥੈਲਾ ਚੁੱਕ ਕੇ ਖਿਸਕ ਜਾਂਦੇ ਹਨ।

ਦੁਕਾਨਦਾਰ ਨੂੰ ਕਾਫੀ ਦੇਰ ਬਾਅਦ ਪਤਾ ਲੱਗਦਾ ਹੈ। ਸਾਰੀ ਘਟਨਾ ਸੀ ਸੀ ਟੀ ਵੀ ਵਿੱਚ ਕੈਦ ਹੋ ਗਈ ਹੈ। ਸੀ ਸੀ ਟੀ ਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਰੇਹੜੀ ਤੋਂ ਚੀਨੀ ਦੇ ਥੈਲੇ ਚੁੱਕ ਕੇ ਦੁਕਾਨ ਅੰਦਰ ਰੱਖ ਰਿਹਾ ਹੈ। ਕੁਝ ਫ਼ਰਕ ਨਾਲ ਇਕ ਵਿਅਕਤੀ ਖੜ੍ਹਾ ਹੈ। ਜਦੋਂ ਰੇਹੜੀ ਵਾਲਾ ਥੈਲਾ ਚੁੱਕ ਕੇ ਦੁਕਾਨ ਅੰਦਰ ਜਾਂਦਾ ਹੈ ਤਾਂ ਬਾਹਰ ਖੜ੍ਹਾ ਵਿਅਕਤੀ ਥੈਲਾ ਚੁੱਕ ਕੇ ਆਪਣੇ ਸਾਥੀ ਦੇ ਮੋਟਰਸਾਈਕਲ ਦੇ ਪਿੱਛੇ ਬੈਠ ਜਾਂਦਾ ਹੈ ਅਤੇ ਦੋਵੇਂ ਹੀ ਖਿਸਕ ਜਾਂਦੇ ਹਨ।

ਹਰ ਕੋਈ ਇਸ ਘਟਨਾ ਦੀ ਚਰਚਾ ਕਰ ਰਿਹਾ ਹੈ। ਦੁਕਾਨਦਾਰ ਨੇ ਜਾਣਕਾਰੀ ਦਿੱਤੀ ਹੈ ਕਿ ਰੇਹੜੀ ਵਾਲਾ ਲਗਭਗ 4:15 ਵਜੇ ਦੁਕਾਨ ਤੇ ਸਾਮਾਨ ਛੱਡਣ ਆਇਆ ਸੀ। ਉਨ੍ਹਾਂ ਨੇ ਚੀਨੀ ਦੇ 10 ਥੈਲੇ ਮੰਗਵਾਏ ਸਨ ਪਰ ਦੁਕਾਨ ਅੰਦਰ ਸਿਰਫ਼ 9 ਥੈਲੇ ਹੀ ਪਹੁੰਚੇ। ਜਦੋਂ ਉਨ੍ਹਾਂ ਨੇ ਸੀ ਸੀ ਟੀ ਵੀ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਮੋਟਰਸਾਈਕਲ ਤੇ ਸਵਾਰ 2 ਵਿਅਕਤੀ ਇਕ ਥੈਲਾ ਚੁੱਕ ਕੇ ਲੈ ਗਏ ਹਨ। ਦੁਕਾਨਦਾਰ ਦਾ ਕਹਿਣਾ ਹੈ ਕਿ ਪਹਿਲਾਂ ਇੱਕ ਵਿਅਕਤੀ ਖੜ੍ਹਾ ਰਿਹਾ।

ਫਿਰ ਉਸ ਨੇ ਮੋਟਰਸਾਈਕਲ ਸਵਾਰ ਆਪਣੇ ਸਾਥੀ ਨੂੰ ਇਸ਼ਾਰਾ ਕੀਤਾ। ਇਹ ਦੋਵੇਂ ਚੀਨੀ ਦਾ ਥੈਲਾ ਚੁੱਕ ਕੇ ਬਿਨਾਂ ਨੰਬਰ ਵਾਲੇ ਮੋਟਰਸਾਈਕਲ ਤੇ ਚਲੇ ਗਏ। ਦੁਕਾਨਦਾਰ ਨੇ ਪੁਲਿਸ ਨੂੰ ਕੋਈ ਦਰਖਾਸਤ ਨਹੀਂ ਦਿੱਤੀ। ਦੁਕਾਨਦਾਰ ਦੇ ਦੱਸਣ ਮੁਤਾਬਕ ਚੀਨੀ ਦੇ ਥੈਲੇ ਦੀ ਕੀਮਤ 2 ਹਜ਼ਾਰ ਰੁਪਏ ਤੋਂ ਵੱਧ ਸੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *