ਸੂਏ ਦੇ ਕੰਢੇ ਪਈ ਸੀ ਬੋਰੀ, ਖੋਲਕੇ ਦੇਖੀ ਤਾਂ ਕੰਬ ਗਏ ਦਿਲ, ਦੇਖੋ ਵਿਚੋਂ ਕੀ ਨਿਕਲਿਆ

ਔਰਤਾਂ ਨੂੰ ਗਹਿਣੇ ਪਹਿਨਣ ਦਾ ਸ਼ੌਕ ਹੁੰਦਾ ਹੈ ਪਰ ਕਈ ਵਾਰ ਇਹ ਗਹਿਣੇ ਹੀ ਉਨ੍ਹਾਂ ਦੀ ਜਾਨ ਜਾਣ ਦਾ ਕਾਰਨ ਵੀ ਬਣ ਜਾਂਦੇ ਹਨ। ਡੇਰਾ ਬਾਬਾ ਨਾਨਕ ਇਲਾਕੇ ਤੋਂ ਇਕ ਬਜ਼ੁਰਗ ਔਰਤ ਦੀ ਬੋਰੀ ਵਿੱਚ ਪਈ ਸੜੀ ਹੋਈ ਮ੍ਰਿਤਕ ਦੇਹ ਮਿਲੀ ਹੈ। ਪਰਿਵਾਰ ਨੂੰ ਸ਼ੱ ਕ ਹੈ ਕਿ ਉਨ੍ਹਾਂ ਦੀ ਮਾਤਾ ਦੇ ਪਾਈਆਂ ਹੋਈਆਂ ਅੰਗੂਠੀਆਂ ਅਤੇ ਸੋਨੇ ਦੀਆਂ ਬਾਲ਼ੀਆਂ ਕਾਰਨ ਹੀ ਇਹ ਭਾਣਾ ਵਾਪਰਿਆ ਹੈ। ਪਰਿਵਾਰ ਦੇ ਇਕ ਵਿਅਕਤੀ ਨੇ ਦੱਸਿਆ ਹੈ ਕਿ 28 ਤਾਰੀਖ ਨੂੰ ਦੁਪਹਿਰ 2 ਵਜੇ ਉਨ੍ਹਾਂ ਦੀ ਮਾਤਾ ਲਾਪਤਾ ਹੋ ਗਈ।

ਉਨ੍ਹਾਂ ਨੇ 7 ਵਜੇ ਪੁਲਿਸ ਚੌਕੀ ਇਤਲਾਹ ਦਿੱਤੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਵਿਅਕਤੀ ਦਾ ਕਹਿਣਾ ਹੈ ਕਿ 30 ਤਰੀਕ ਨੂੰ ਉਨ੍ਹਾਂ ਨੂੰ ਸਵੇਰੇ ਸਰਪੰਚ ਦਾ ਫੋਨ ਆਇਆ ਕਿ ਸੂਏ ਦੇ ਪੁਲ ਨੇੜੇ ਕੋਈ ਮ੍ਰਿਤਕ ਦੇਹ ਪਈ ਹੈ। ਉਨ੍ਹਾਂ ਨੇ ਪਰਿਵਾਰ ਸਮੇਤ ਜਾ ਕੇ ਬਾਂਹ ਵਿੱਚ ਪਾਏ ਕੜੇ ਤੋਂ ਆਪਣੀ ਮਾਂ ਦੀ ਪਛਾਣ ਕੀਤੀ। ਉਨ੍ਹਾ ਦੇ ਦੱਸਣ ਮੁਤਾਬਕ ਮ੍ਰਿਤਕ ਦੇਹ ਦੀ ਹਾਲਤ ਬਹੁਤ ਖ਼-ਰਾ-ਬ ਸੀ। ਕੁਝ ਕੁੱਤਿਆਂ ਨੇ ਖਾ ਲਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਾਤਾ ਦੇ ਕੰਨਾਂ ਵਿੱਚ ਸੋਨੇ ਦੀਆਂ ਬਾਲ਼ੀਆਂ ਅਤੇ ਹੱਥਾਂ ਵਿੱਚ ਸੋਨੇ ਦੀਆਂ ਅੰਗੂਠੀਆਂ ਸਨ।

ਜਿਸ ਦਾ ਵਜ਼ਨ 2 ਤੋਲੇ ਦੇ ਲਗਪਗ ਸੀ। ਮਾਤਾ ਕੋਲ ਲਗਪਗ 2 ਹਜ਼ਾਰ ਰੁਪਏ ਵੀ ਸਨ। ਉਨ੍ਹਾਂ ਨੂੰ ਆਪਣੇ ਪਿੰਡ ਦੇ ਹੀ ਅਮਲ ਕਰਨ ਵਾਲੇ ਵਿਅਕਤੀਆਂ ਤੇ ਸ਼ੱ-ਕ ਹੈ। ਇਸ ਸੰਬੰਧੀ ਉਹ ਪਹਿਲਾਂ ਵੀ ਪੁਲਿਸ ਨੂੰ ਆਖ ਚੁੱਕੇ ਹਨ। ਉਨ੍ਹਾਂ ਨੂੰ ਪੁਲਿਸ ਨਾਲ ਸ਼ਿਕਵਾ ਹੈ ਕਿ ਪੁਲਿਸ ਨੇ ਸਮੇਂ ਤੇ ਕਾਰਵਾਈ ਨਹੀਂ ਕੀਤੀ। ਇੱਕ ਨੌਜਵਾਨ ਨੇ ਦੱਸਿਆ ਹੈ ਕਿ ਉਹ ਸਵੇਰੇ ਕੰਮ ਤੇ ਜਾ ਰਹੇ ਸਨ। ਉਨ੍ਹਾਂ ਨੂੰ ਸੂਏ ਕੋਲ ਕੁੱਤੇ ਇਕੱਠੇ ਹੋਏ ਦਿਖੇ ਅਤੇ ਬੋਰੀ ਵਿਚ ਕੋਈ ਮ੍ਰਿਤਕ ਦੇਹ ਪਈ ਸੀ।

ਉਨ੍ਹਾਂ ਨੇ ਸਰਪੰਚ ਨੂੰ ਫੋਨ ਕੀਤਾ ਕਿਉਂਕਿ ਪਿੰਡ ਦੀ ਇਕ ਬਜ਼ੁਰਗ ਔਰਤ ਲਾਪਤਾ ਸੀ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮਾਤਾ ਮਹਿੰਦਰ ਕੌਰ ਦੀ ਗੁੰ ਮ ਸ਼ੁ ਦ ਗੀ ਦੀ ਪਰਿਵਾਰ ਨੇ ਪੁਲਿਸ ਨੂੰ ਇਤਲਾਹ ਕੀਤੀ ਹੋਈ ਸੀ। ਪੁਲਿਸ ਮਹਿੰਦਰ ਕੌਰ ਦੀ ਭਾਲ ਕਰ ਰਹੀ ਸੀ। 30 ਤਰੀਕ ਨੂੰ ਸਵੇਰੇ ਸੂਏ ਵਿਚੋਂ ਮਾਤਾ ਦੀ ਮ੍ਰਿਤਕ ਦੇਹ ਮਿਲੀ ਹੈ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਫੋਰੈਂਸਿਕ ਮੁਲਾਜ਼ਮਾਂ ਨੂੰ ਬੁਲਾਇਆ ਗਿਆ ਹੈ। ਇਸ ਤੋਂ ਬਿਨਾਂ ਡਾਗ ਸਕੁਆਇਡ ਵੀ ਮੰਗਵਾਏ ਗਏ ਹਨ। ਮ੍ਰਿਤਕਾ ਦੀ ਨੂੰਹ ਸਰਬਜੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.