ਦਿਨ ਦਿਹਾੜੇ ਵਿੱਚ ਬਜਾਰ, 2 ਧਿਰਾਂ ਆਹਮੋ ਸਾਹਮਣੇ, ਪੁਲਿਸ ਵਾਲੇ ਰੋਕਣ ਦੋਹਾਂ ਨੂੰ, ਲੋਕ ਦੇਖਣ ਤਮਾਸ਼ਾ

ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਜਾਇਦਾਦ ਨੂੰ ਲੈ ਕੇ 2 ਧਿਰਾਂ ਆਪਸ ਵਿੱਚ ਤੂੰ ਤੂੰ ਮੈਂ ਮੈਂ ਹੋ ਗਈਆਂ। ਇਨ੍ਹਾਂ ਵਿਚੋਂ ਇਕ ਵਿਅਕਤੀ ਨਵਜੋਤ ਸਿੱਧੂ ਦੇ ਨਜਦੀਕੀ ਕੌਂਸਲਰ ਦਾ ਪੁੱਤਰ ਤਰਨਜੀਤ ਸਿੰਘ ਬੱਬਾ ਹੈ। ਜੋ ਦੂਜੀ ਧਿਰ ਨੂੰ ਸ਼ਰ੍ਹੇਆਮ ਮੰਦਾ ਬੋਲ ਰਿਹਾ ਹੈ। ਉਹ ਪੁਲਿਸ ਵਾਲਿਆਂ ਨੂੰ ਵੀ ਪਾਸੇ ਰਹਿਣ ਲਈ ਕਹਿੰਦਾ ਹੈ। 100 ਫੁੱਟੀ ਰੋਡ ਤੇ ਕਿਸੇ ਜਾਇਦਾਦ ਨੂੰ ਲੈ ਕੇ ਵਿਵਾਦ ਹੈ। ਦੂਸਰੀ ਧਿਰ ਦੇ ਗੁਰਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਇਸ ਜਾਇਦਾਦ ਦੀ ਰਜਿਸਟਰੀ ਉਨ੍ਹਾਂ ਦੇ ਦਾਦਾ ਸੰਤੋਖ ਸਿੰਘ ਨਾਗੀ ਦੇ ਨਾਮ ਹੈ।

ਉਨ੍ਹਾਂ ਦੇ ਦਾਦੇ ਨੇ ਉਨ੍ਹਾਂ ਦੇ ਨਾਮ ਵਸੀਅਤ ਕਰ ਦਿੱਤੀ ਸੀ। ਗੁਰਪ੍ਰਤਾਪ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਪਹਿਲਾਂ ਇਹ ਜਾਇਦਾਦ ਕਿਸੇ ਤੋਂ ਖਾਲੀ ਕਰਵਾਈ ਹੈ। ਉਨ੍ਹਾਂ ਨੇ ਜਗਜੀਤ ਸਿੰਘ ਨਾਮ ਦੇ ਵਿਅਕਤੀ ਨੂੰ ਇਸ ਜਾਇਦਾਦ ਦਾ ਮੁਖਤਿਆਰਨਾਮਾ ਦੇ ਦਿੱਤਾ ਸੀ। ਜਦੋਂ ਉਨ੍ਹਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ ਤਾਂ ਉਨ੍ਹਾਂ ਨੇ ਇਹ ਮੁਖ਼ਤਿਆਰਨਾਮਾ ਰੱਦ ਕਰਵਾ ਦਿੱਤਾ। ਜਿਸ ਦੀ ਉਨ੍ਹਾਂ ਕੋਲ ਕਾਪੀ ਵੀ ਹੈ। ਉਨ੍ਹਾਂ ਦੇ ਦਾਦੇ ਦੇ ਨਾਮ ਤੋਂ ਪਹਿਲਾਂ ਰਜਿਸਟਰੀ ਉਨ੍ਹਾ ਦੇ ਨਾਮ ਹੋਵੇਗੀ, ਕਿਉਂਕਿ ਉਨ੍ਹਾਂ ਦੇ ਦਾਦੇ ਨੇ ਉਨ੍ਹਾਂ ਦੇ ਨਾਂ ਵਸੀਅਤ ਕੀਤੀ ਹੋਈ ਹੈ।

ਹੁਣ ਉਨ੍ਹਾਂ ਨੇ ਅਦਾਲਤ ਤੋਂ ਸਟੇਅ ਵੀ ਲਈ ਹੋਈ ਹੈ। ਗੁਰਪ੍ਰਤਾਪ ਦਾ ਦੋ ਸ਼ ਹੈ ਕਿ ਤਰਨਜੀਤ ਆਪਣੇ ਰਸੂਖ ਦੀ ਵਰਤੋਂ ਕਰਦੇ ਹੋਏ, ਇਹ ਜਾਇਦਾਦ ਹਥਿਆਉਣਾ ਚਾਹੁੰਦਾ ਹੈ। ਗੁਰਪ੍ਰਤਾਪ ਨੇ ਦੱਸਿਆ ਹੈ ਕਿ ਉਸ ਦਾ ਜਨਮ ਵੀ ਇਸ ਘਰ ਵਿੱਚ ਹੀ ਹੋਇਆ ਹੈ ਅਤੇ ਵਿਆਹ ਵੀ ਇਸ ਘਰ ਵਿੱਚ ਹੀ ਹੋਇਆ ਹੈ। ਉਨ੍ਹਾਂ ਦੇ ਆਪਣੇ ਬੱਚਿਆਂ ਦੇ ਜਨਮ ਵੀ ਇੱਥੇ ਹੀ ਹੋਏ ਹਨ। ਤਰਨਜੀਤ ਸਿੰਘ ਬੱਬਾ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਇਹ ਜਾਇਦਾਦ ਇਸ ਦੇ ਮਾਲਕ ਤੋਂ ਖਰੀਦ ਲਈ ਹੈ। ਗੁਰਪ੍ਰਤਾਪ ਦੀ ਪਾਵਰ ਅਟਾਰਨੀ ਵੀ ਉਨ੍ਹਾਂ ਕੋਲ ਹੈ। ਉਨ੍ਹਾਂ ਨੇ 25 ਲੱਖ ਰੁਪਏ ਦਿੱਤੇ ਹਨ,

ਜਿਸ ਦੀਆਂ ਰਸੀਦਾਂ ਉਨ੍ਹਾਂ ਕੋਲ ਮੌਜੂਦ ਹਨ। ਉਹ ਇਸ ਜਾਇਦਾਦ ਤੇ ਡੇਢ ਕਰੋੜ ਰੁਪਏ ਖਰਚ ਕਰ ਚੁੱਕੇ ਹਨ। ਤਰਨਜੀਤ ਦਾ ਕਹਿਣਾ ਹੈ ਕਿ ਉਹ ਸਾਰੇ ਸਬੂਤ ਲੈ ਕੇ ਥਾਣੇ ਪੇਸ਼ ਹੋਣਗੇ ਅਤੇ ਦੂਜੀ ਧਿਰ ਤੇ ਧਾਰਾ 452 ਲਾਉਣ ਦੀ ਮੰਗ ਕਰਨਗੇ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਜਾਇਦਾਦ ਦੇ ਅੰਦਰ ਦਾਖ਼ਲ ਹੋਣ ਨੂੰ ਲੈ ਕੇ ਵਿਵਾਦ ਹੋਇਆ ਹੈ। ਦੋਵੇਂ ਧਿਰਾਂ ਨੂੰ ਕਿਹਾ ਗਿਆ ਹੈ ਕਿ ਅਦਾਲਤੀ ਹੁਕਮ ਦਿਖਾਏ ਜਾਣ ਨਹੀਂ ਤਾਂ ਕੋਈ ਵੀ ਧਿਰ ਕੋਈ ਉਸਾਰੀ ਆਦਿ ਨਾ ਕਰੇ। ਉਨ੍ਹਾਂ ਨੇ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਦਿੱਤਾ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *