ਰਸਤੇ ਚ ਔਰਤ ਨਾਲ ਮੋਟਰਸਾਈਕਲ ਵਾਲਿਆਂ ਕੀਤੀ ਸ਼ਰਮਨਾਕ ਹਰਕਤ, ਫੜੇ ਜਾਂਦੇ ਤਾਂ ਪੈਣੇ ਸੀ ਛਿੱਤਰ

ਔਰਤਾਂ ਤੋਂ ਮੋਬਾਈਲ, ਪਰਸ ਅਤੇ ਗਹਿਣੇ ਆਦਿ ਝਪਟਣ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਇਹ ਵਿਅਕਤੀ ਦਿਨ ਦਿਹਾੜੇ ਔਰਤਾਂ ਤੋਂ ਸਾਮਾਨ ਝਪਟ ਕੇ ਖਿਸਕ ਜਾਂਦੇ ਹਨ। ਕਈ ਵਾਰ ਤਾਂ ਹੱਥੋਪਾਈ ਕਾਰਨ ਔਰਤਾਂ ਦੇ ਸੱ ਟ ਵੀ ਲੱਗ ਜਾਂਦੀ ਹੈ। ਕਈ ਵਾਰ ਤਾਂ ਇਹ ਵਿਅਕਤੀ ਫੜੇ ਵੀ ਜਾਂਦੇ ਹਨ ਪਰ ਪੁਲਿਸ ਤੋਂ ਛਿੱਤਰ ਖਾਣ ਤੋਂ ਬਾਅਦ ਇਹ ਫੇਰ ਇਹੀ ਧੰਦਾ ਸ਼ੁਰੂ ਕਰ ਦਿੰਦੇ ਹਨ। ਅੰਮ੍ਰਿਤਸਰ ਵਿਖੇ ਮੋਟਰਸਾਈਕਲ ਸਵਾਰ 2 ਲੜਕੇ ਇਕ ਔਰਤ ਦੀਆਂ ਬਾਲ਼ੀਆਂ ਖਿੱਚ ਕੇ ਲੈ ਗਏ।

ਘਟਨਾ ਸੀ ਸੀ ਟੀ ਵੀ ਵਿੱਚ ਕੈਦ ਹੋ ਗਈ ਹੈ। ਪੁਲਿਸ ਇਨ੍ਹਾਂ ਦੀ ਭਾਲ ਕਰ ਰਹੀ ਹੈ। ਬਜ਼ੁਰਗ ਔਰਤ ਪਰਮਜੀਤ ਕੌਰ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਆਪਣੀ ਨੂੰਹ ਨਾਲ ਘਰ ਤੋਂ ਆ ਰਹੇ ਸੀ। ਪਰਮਜੀਤ ਕੌਰ ਦੇ ਦੱਸਣ ਮੁਤਾਬਕ ਜਦੋਂ ਉਹ ਗੁਰੂ ਘਰ ਕੋਲ ਪਹੁੰਚੇ ਤਾਂ ਪਿੱਛੇ ਤੋਂ ਇੱਕ ਮੁੰਡਾ ਆਇਆ ਅਤੇ ਉਨ੍ਹਾਂ ਦੇ ਕੰਨਾਂ ਦੀਆਂ ਦੋਵੇਂ ਬਾਲ਼ੀਆਂ ਖਿੱਚ ਕੇ ਲੈ ਗਿਆ। ਇਨ੍ਹਾਂ ਮੁੰਡਿਆਂ ਨੇ ਮੋਟਰਸਾਈਕਲ ਗਲੀ ਵਿਚ ਖੜਾਇਆ ਹੋਇਆ ਸੀ।

ਉਨ੍ਹਾਂ ਨੇ ਰੌਲਾ ਵੀ ਪਾਇਆ ਅਤੇ ਮੁੰਡਿਆਂ ਦੇ ਮਗਰ ਵੀ ਗਈਆਂ। ਉਸ ਸਮੇਂ ਗਲੀ ਵਿੱਚ ਕੋਈ ਆਦਮੀ ਨਹੀਂ ਸੀ, ਸਿਰਫ਼ ਔਰਤਾਂ ਹੀ ਸਨ। ਦੋਵੇਂ ਮੁੰਡੇ ਮੋਟਰਸਾਈਕਲ ਤੇ ਦੌੜ ਗਏ। ਪਰਮਜੀਤ ਕੌਰ ਦਾ ਕਹਿਣਾ ਹੈ ਕਿ ਪਰਸ ਉਨ੍ਹਾਂ ਦੀ ਨੂੰਹ ਕੋਲ ਸੀ ਅਤੇ ਬਾਲ਼ੀਆਂ ਉਨ੍ਹਾਂ ਦੇ ਕੰਨਾਂ ਵਿੱਚੋਂ ਖਿੱਚੀਆਂ ਗਈਆਂ ਹਨ। ਉਹ ਇਨ੍ਹਾਂ ਮੁੰਡਿਆਂ ਨੂੰ ਪਹਿਚਾਣ ਸਕਦੇ ਹਨ। ਘਟਨਾ ਨੂੰ ਅੰਜਾਮ ਦੇਣ ਵਾਲੇ ਮੁੰਡੇ ਨੇ ਨਾਭੀ ਰੰਗ ਦੀ ਪ੍ਰਿੰਟ ਕਮੀਜ਼ ਪਾਈ ਹੋਈ ਸੀ।

ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਹ ਥਾਣਾ ਸਦਰ ਤੋਂ ਆਏ ਹਨ। ਉਨ੍ਹਾਂ ਨੂੰ ਚੌਕ ਵਿਚ ਇਕ ਬਜ਼ੁਰਗ ਔਰਤ ਦੀਆਂ ਬਾਲ਼ੀਆਂ ਉਤਾਰੇ ਜਾਣ ਦੀ ਇਤਲਾਹ ਮਿਲੀ ਸੀ। ਉਹ ਪੁੱਛਗਿੱਛ ਕਰ ਰਹੇ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇੱਥੇ ਸੀ ਸੀ ਟੀ ਵੀ ਲੱਗੇ ਹਨ। ਉਹ ਇਸ ਪਰਿਵਾਰ ਤੋਂ ਸੀ ਸੀ ਟੀ ਵੀ ਦੀ ਫੁਟੇਜ ਲੈ ਕੇ ਮਾਮਲੇ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕਰਨਗੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *