ਲਵ ਮੈਰਿਜ ਕਰਵਾਉਣ ਵਾਲੀ ਧੀ ਨੂੰ ਭਰੋਸੇ ਚ ਲੈ ਕੇ ਬੁਲਾ ਲਿਆ ਘਰ, ਫੇਰ ਅੱਧੀ ਰਾਤ ਨੂੰ ਮਾਰਕੇ ਕੀਤਾ ਸਸਕਾਰ

ਹਰਿਆਣਾ ਦੇ ਫਤਿਹਾਬਾਦ ਦੇ ਪਿੰਡ ਧਾਂਗੜ ਵਿੱਚ ਪਹੁੰਚ ਕੇ ਪੁਲਿਸ ਨੇ ਸੰ ਸ ਕਾ ਰ ਕੀਤੀ ਜਾ ਰਹੀ ਇਕ ਮ੍ਰਿਤਕ ਦੇਹ ਚਿਖਾ ਵਿੱਚੋਂ ਬਾਹਰ ਕਢਵਾ ਲਈ। ਚਿਖਾ ਦੀ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀ ਵਰਤੋਂ ਕੀਤੀ ਗਈ। ਅਸਲ ਵਿੱਚ ਲੜਕੀ ਸ਼ਿਕਸ਼ਾ ਅਤੇ ਲੜਕਾ ਅਨੂਪ ਇਕ ਹੀ ਪਿੰਡ ਦੇ ਰਹਿਣ ਵਾਲੇ ਸਨ। ਦੋਵਾਂ ਦਾ ਆਪਸ ਵਿੱਚ ਪ੍ਰੇਮ ਚੱਕਰ ਸੀ। ਇਨ੍ਹਾਂ ਦੋਵਾਂ ਨੇ ਪਿਛਲੇ ਸਾਲ ਵਿਆਹ ਕਰਵਾ ਲਿਆ ਅਤੇ ਆਪਣੇ ਆਪਣੇ ਘਰ ਰਹਿਣ ਲੱਗੇ। ਪਰਿਵਾਰ ਨੂੰ ਇਸ ਬਾਰੇ ਪਤਾ ਨਹੀਂ ਸੀ।

ਹੁਣ ਲੜਕੀ ਸ਼ਿਕਸ਼ਾ ਨੂੰ ਚੰਡੀਗੜ੍ਹ ਵਿਖੇ ਨੌਕਰੀ ਮਿਲ ਗਈ ਅਤੇ ਉਹ ਚੰਡੀਗੜ੍ਹ ਰਹਿ ਕੇ ਨੌਕਰੀ ਕਰਨ ਲੱਗੀ। ਉਸ ਦਾ ਪਤੀ ਅਨੂਪ ਵੀ ਉਸ ਦੇ ਕੋਲ ਹੀ ਰਹਿਣ ਲੱਗ ਗਿਆ। ਜਿਸ ਦਾ ਸ਼ਿਕਸ਼ਾ ਦੇ ਪਰਿਵਾਰ ਨੂੰ ਪਤਾ ਲੱਗ ਗਿਆ। ਉਨ੍ਹਾਂ ਨੇ ਬਹਾਨੇ ਨਾਲ ਸ਼ਿਕਸ਼ਾ ਨੂੰ ਇਹ ਕਹਿ ਕੇ ਘਰ ਬੁਲਾ ਲਿਆ ਕਿ ਉਨ੍ਹਾਂ ਦਾ ਵਿਆਹ ਕਰ ਦਿੱਤਾ ਜਾਵੇਗਾ। ਘਰ ਬੁਲਾ ਕੇ ਸ਼ਿਕਸ਼ਾ ਦੇ ਮਾਪਿਆਂ ਨੇ ਉਸ ਦੀ ਜਾਨ ਲੈ ਲਈ ਅਤੇ ਚੁਪਕੇ ਹੀ ਉਸ ਦਾ ਸੰ ਸ ਕਾ ਰ ਕਰ ਰਹੇ ਸਨ।

ਕਿਸੇ ਨੇ ਫੋਨ ਕਰਕੇ ਇਸ ਦੀ ਜਾਣਕਾਰੀ ਅਨੂਪ ਨੂੰ ਦੇ ਦਿੱਤੀ। ਅਨੂਪ ਨੇ ਤੁਰੰਤ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆ ਦਿੱਤਾ। ਉਸ ਨੇ ਪੁਲਿਸ ਨੂੰ ਦੱਸ ਦਿੱਤਾ ਕਿ ਉਨ੍ਹਾਂ ਦੇ ਪ੍ਰੇਮ ਵਿਆਹ ਦੇ ਕਾਰਨ ਸ਼ਿਕਸ਼ਾ ਦੇ ਮਾਤਾ ਪਿਤਾ ਅਤੇ ਚਾਚੇ ਨੇ ਉਸ ਦੀ ਜਾਨ ਲੈ ਲਈ ਹੈ। ਪੁਲਿਸ ਤੁਰੰਤ ਮੌਕੇ ਤੇ ਪਹੁੰਚੀ ਅਤੇ ਫਾਇਰ ਬ੍ਰਿਗੇਡ ਨਾਲ ਪਾਣੀ ਪਾ ਕੇ ਚਿਖਾ ਨੂੰ ਬੁਝਾ ਕੇ ਮ੍ਰਿਤਕ ਦੇਹ ਚਿਖਾ ਵਿਚੋਂ ਬਾਹਰ ਕੱਢੀ ਗਈ। ਮ੍ਰਿਤਕ ਦੇਹ ਨੂੰ ਪੋ ਸ ਟ ਮਾ ਰ ਟ ਮ ਲਈ ਭੇਜ ਦਿੱਤਾ ਗਿਆ।

ਪੁਲਿਸ ਨੇ ਸ਼ਿਕਸ਼ਾ ਦੇ ਪਤੀ ਅਨੂਪ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਕਿੰਨੇ ਹੀ ਨੌਜਵਾਨ ਮੁੰਡੇ ਕੁੜੀਆਂ ਨੂੰ ਪ੍ਰੇਮ ਵਿਆਹ ਦੇ ਕਾਰਨ ਜਾਨ ਗਵਾਉਣੀ ਪੈਂਦੀ ਹੈ। ਇਕ ਹੀ ਪਿੰਡ ਵਿਚ ਵਿਆਹ ਕਰਵਾਏ ਜਾਣ ਕਾਰਨ ਮਾਤਾ ਪਿਤਾ ਇਸ ਨੂੰ ਸਮਾਜ ਵਿੱਚ ਆਪਣੀ ਬਦਨਾਮੀ ਮੰਨਦੇ ਹਨ। ਉਹ ਆਪਣੇ ਹੱਥੀਂ ਪਾਲੀ ਹੋਈ ਧੀ ਦੀ ਜਾਨ ਲੈਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਭਾਵੇਂ ਇਸ ਲਈ ਉਨ੍ਹਾਂ ਨੂੰ ਜੇਲ੍ਹ ਹੀ ਕਿਉਂ ਨਾ ਜਾਣਾ ਪਵੇ।

Leave a Reply

Your email address will not be published.