ਵਿਆਹ ਤੋਂ ਬਾਅਦ ਸਹੁਰੇ ਘਰ ਜਾ ਰਹੀ ਸੀ ਲਾੜੀ, ਪ੍ਰੇਮੀ ਨੇ ਰਸਤੇ ਚ ਕਰਤਾ ਵੱਡਾ ਕਾਂਡ

ਹਰਿਆਣਾ ਦੇ ਰੋਹਤਕ ਇਲਾਕੇ ਵਿੱਚ ਵਾਪਰੀ ਘਟਨਾ ਨੇ ਪੂਰੇ ਹਲਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇੱਥੇ ਵਿਆਹ ਕਰਵਾਕੇ ਸਹੁਰੇ ਜਾ ਰਹੀ ਲਾੜੀ ਦੀ 3 ਨੌਜਵਾਨਾਂ ਵੱਲੋਂ ਜਾਨ ਲੈਣ ਦੀ ਕੋਸ਼ਿਸ਼ ਕੀਤੀ ਗਈ। ਲਾੜੀ ਦੀ ਹਾਲਤ ਬਹੁਤ ਖ਼ ਰਾ ਬ ਹੈ ਅਤੇ ਉਹ ਰੋਹਤਕ ਪੀ ਜੀ ਆਈ ਦੇ ਟਰਾਮਾ ਸੈਂਟਰ ਵਿੱਚ ਭਰਤੀ ਹੈ। ਇਹ 3 ਨੌਜਵਾਨ ਲਾੜੇ ਦੇ ਭਰਾ ਦੀ ਚੇਨੀ ਵੀ ਲੈ ਗਏ, ਜਿਹੜਾ ਕਿ ਕਾਰ ਚਲਾ ਰਿਹਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਲਈ ਲਾੜੀ ਦੇ ਪ੍ਰੇਮੀ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।

ਇਹ ਘਟਨਾ ਪੁਲਿਸ ਪ੍ਰਸ਼ਾਸਨ ਤੇ ਵੀ ਕਈ ਸੁਆਲ ਖੜ੍ਹੇ ਕਰਦੀ ਹੈ। ਕੀ ਲੋਕਾਂ ਨੂੰ ਹੁਣ ਪੁਲਿਸ ਪ੍ਰਸ਼ਾਸਨ ਦੀ ਕੋਈ ਪ੍ਰਵਾਹ ਹੀ ਨਹੀਂ ਰਹੀ? ਕੀ ਸੂਬੇ ਵਿੱਚ ਜੰਗਲ ਰਾਜ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਸਾਂਪਲਾ ਦੀ ਲੜਕੀ ਦਾ ਵਿਆਹ ਪਿੰਡ ਭਾਲੀ ਆਨੰਦਪੁਰ ਦੇ ਲੜਕੇ ਨਾਲ ਹੋਇਆ। ਜਦੋਂ ਲੜਕੀ ਵਿਦਾ ਹੋ ਕੇ ਆਪਣੇ ਸਹੁਰੇ ਘਰ ਜਾ ਰਹੀ ਸੀ ਤਾਂ ਇਨੋਵਾ ਸਵਾਰ 3 ਲੜਕੇ ਡੋਲੀ ਵਾਲੀ ਕਾਰ ਦਾ ਪਿੱਛਾ ਕਰਨ ਲੱਗੇ। ਇਸ ਡੋਲੀ ਵਾਲੀ ਕਾਰ ਨੂੰ ਲਾੜੇ ਦਾ ਭਰਾ ਚਲਾ ਰਿਹਾ ਸੀ।

ਜਦੋਂ ਰਾਤ ਦੇ 12 ਵਜੇ ਡੋਲੀ ਵਾਲੀ ਕਾਰ ਲਾੜੀ ਦੇ ਸਹੁਰੇ ਪਿੰਡ ਸ਼ਿਵ ਮੰਦਰ ਕੋਲ ਪਹੁੰਚ ਗਈ ਤਾਂ ਇਨੋਵਾ ਸਵਾਰਾਂ ਨੇ ਅੱਗੇ ਲੰਘ ਕੇ ਇਨੋਵਾ ਇਨ੍ਹਾਂ ਦੀ ਕਾਰ ਅੱਗੇ ਲਗਾ ਲਈ। ਪਹਿਲਾਂ ਇਨ੍ਹਾਂ ਨੇ ਲਾੜੇ ਨੂੰ ਕਾਰ ਵਿਚੋਂ ਬਾਹਰ ਉਤਾਰਿਆ ਅਤੇ ਫਿਰ ਪ-ਸ-ਤੋ-ਲ ਦੇ 2 ਨਿ-ਸ਼ਾ-ਨੇ ਲਾੜੀ ਦੀ ਗਰਦਨ ਤੇ ਲਗਾ ਦਿੱਤੇ। ਉਹ ਡਿੱਗ ਪਈ। ਇਨ੍ਹਾਂ ਨੇ ਲਾੜੇ ਦੇ ਭਰਾ ਸੁਨੀਲ ਦੀ ਸੋਨੇ ਦੀ ਚੇਨੀ ਵੀ ਖਿੱਚ ਲਈ। ਇਨ੍ਹਾਂ ਨੇ ਉਥੇ ਕੁਝ ਹਵਾਈ ਨਿਸ਼ਾਨੇ ਵੀ ਲਗਾਏ ਅਤੇ ਮੌਕੇ ਤੋਂ ਦੌੜ ਗਏ।

ਲਾੜੀ ਨੂੰ ਰੋਹਤਕ ਦੇ ਪੀ ਜੀ ਆਈ ਦੇ ਟ-ਰੌ-ਮਾ ਸੈਂਟਰ ਵਿੱਚ ਲਿਜਾਇਆ ਗਿਆ। ਉਸ ਦੀ ਹਾਲਤ ਠੀਕ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਘ-ਟ-ਨਾ ਨੂੰ ਅੰਜਾਮ ਦੇਣ ਵਾਲਿਆਂ ਨੇ ਪਹਿਲਾਂ ਪਿੰਡ ਸਾਂਪਲਾ ਤੋਂ ਹੀ ਪ-ਸ-ਤੋ-ਲ ਦਿਖਾ ਕੇ ਭੱਠੇ ਦੇ ਇਕ ਮਾਲਕ ਤੋਂ ਉਸ ਦੀ ਇਨੋਵਾ ਖੋਹ ਲਈ ਅਤੇ ਫਿਰ ਉਸੇ ਇਨੋਵਾ ਤੇ ਸਵਾਰ ਹੋ ਕੇ ਇਹ ਕ-ਰ-ਤੂ-ਤ ਕੀਤੀ ਹੈ। ਪੁਲਿਸ ਭਰੋਸਾ ਦਿਵਾ ਰਹੀ ਹੈ ਕਿ ਮਾਮਲੇ ਵਿੱਚ ਲੋੜੀਂਦੇ ਵਿਅਕਤੀ ਜਲਦੀ ਹੀ ਕਾਬੂ ਕਰ ਲਏ ਜਾਣਗੇ।

Leave a Reply

Your email address will not be published.