ਕਨੇਡਾ ਚ ਪੰਜਾਬੀ ਮੁੰਡੇ ਨਾਲ ਵੱਡੀ ਜੱਗੋ ਤੇਰਵੀਂ, ਸਾਰੇ ਪੰਜਾਬ ਚ ਛਾਈ ਸੋਗ ਦੀ ਲਹਿਰ

ਪੰਜਾਬੀ ਲੋਕ ਜ਼ਿਆਦਾਤਰ ਡਰਾਇਵਰੀ ਦੇ ਕਿੱਤੇ ਨਾਲ ਜੁੜੇ ਹੋਏ ਹਨ। ਬਹੁਤੇ ਪੰਜਾਬੀ ਵਿਦੇਸ਼ਾਂ ਵਿੱਚ ਜਾ ਕੇ ਵੀ ਡਰਾਇਵਰੀ ਕਰਦੇ ਹਨ। ਡਰਾਈਵਿੰਗ ਦੌਰਾਨ ਅਨੇਕਾਂ ਹਾਦਸੇ ਵਾਪਰਦੇ ਹਨ। ਪਿਛਲੇ ਦਿਨੀਂ ਕੈਨੇਡਾ ਵਿੱਚ 2 ਟਰਾਂਸਪੋਰਟ ਟਰੱਕ ਆਪਸ ਵਿਚ ਟਕਰਾ ਗਏ ਸਨ। ਜਿਸ ਕਰਕੇ ਦੋਵੇਂ ਟਰੱਕਾਂ ਨੂੰ ਅੱਗ ਲੱਗ ਗਈ ਸੀ। ਇਹ ਹਾਦਸਾ 26 ਨਵੰਬਰ ਨੂੰ ਪ੍ਰਿੰਸਟਨ ਹਾਈਵੇ 3 ਉੱਤੇ ਵਾਪਰਿਆ ਸੀ। ਇਸ ਹਾਦਸੇ ਦੀ ਲਪੇਟ ਵਿੱਚ 3 ਵਿਅਕਤੀ ਆ ਗਏ ਸਨ

ਅਤੇ ਤਿੰਨਾਂ ਦੀ ਹੀ ਜਾਨ ਚਲੀ ਗਈ ਸੀ। ਇਨ੍ਹਾਂ ਤਿੰਨਾਂ ਵਿੱਚ 22 ਸਾਲਾ ਪੰਜਾਬੀ ਨੌਜਵਾਨ ਰਾਜਨਬੀਰ ਸਿੰਘ ਗਿੱਲ ਵੀ ਸ਼ਾਮਲ ਸੀ। ਹਾਦਸੇ ਤੋਂ ਬਾਅਦ ਉਸ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਉਸ ਦੀ ਹਾਲਤ ਠੀਕ ਨਹੀਂ ਸੀ। ਜਿਸ ਕਰਕੇ ਡਾਕਟਰੀ ਸਹਾਇਤਾ ਦਿੱਤੇ ਜਾਂਦੇ ਸਮੇਂ ਹੀ ਉਹ ਹਸਪਤਾਲ ਵਿੱਚ ਸਦਾ ਦੀ ਨੀਂਦ ਸੌਂ ਗਿਆ। ਉਹ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ। ਮਾਤਾ ਪਿਤਾ ਨੇ ਤਾਂ 2018 ਵਿੱਚ ਕੁਝ ਹੋਰ ਸੋਚ ਕੇ ਉਸ ਨੂੰ ਕੈਨੇਡਾ ਭੇਜਿਆ ਸੀ

ਪਰ ਬਣ ਕੁਝ ਹੋਰ ਹੀ ਗਿਆ। ਪਰਿਵਾਰ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ। ਉਸ ਦੀ ਮ੍ਰਿਤਕ ਦੇਹ ਭਾਰਤ ਭੇਜਣ ਲਈ ਗੋ ਫੰਡ ਮੀ ਪੇਜ ਸਥਾਪਤ ਕੀਤਾ ਗਿਆ ਹੈ। ਕਿੰਨੇ ਹੀ ਪੰਜਾਬੀ ਨੌਜਵਾਨ ਚੰਗੇ ਭਵਿੱਖ ਦੀਆਂ ਉਮੀਦਾਂ ਲੈ ਕੇ ਵਿਦੇਸ਼ ਗਏ ਪਰ ਉਹ ਆਪਣੇ ਪਰਿਵਾਰਾਂ ਨੂੰ ਦੁਬਾਰਾ ਨਹੀਂ ਮਿਲ ਸਕੇ। ਰਾਜਨਬੀਰ ਵੀ ਉਨ੍ਹਾਂ ਵਿੱਚੋਂ ਇੱਕ ਹੈ। ਜੋ ਭਰ ਜਵਾਨੀ ਵਿੱਚ ਆਪਣੇ ਮਾਤਾ ਪਿਤਾ ਨੂੰ ਸਦੀਵੀ ਵਿਛੋੜਾ ਦੇ ਗਿਆ।

Leave a Reply

Your email address will not be published.