ਜੱਟ ਪੁੱਤ ਵਾਲੀ ਕੁੜੀ ਪਿੱਛੇ ਪਈ ਕਨੇਡਾ ਪੁਲਿਸ, ਇਸ ਕੁੜੀ ਨੇ ਦੁਖੀ ਕਰਤੇ ਕਨੇਡਾ ਦੇ ਗੋਰੇ

ਮਾੜੇ ਅਨਸਰ ਆਪਣੀਆਂ ਹਰਕਤਾਂ ਤੋਂ ਕਦੇ ਵੀ ਬਾਜ਼ ਨਹੀਂ ਆ ਸਕਦੇ, ਕਿਉੰਕਿ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂਮ ਹੀ ਨਹੀਂ ਲੈ ਰਹੀਆਂ। ਅਜਿਹੇ ਮਾਮਲੇ ਦੇਸ਼ ਵਿੱਚੋਂ ਵੀ ਨਹੀਂ ਸਗੋਂ ਵਿਦੇਸ਼ ਵਿਚੋਂ ਵੀ ਸਾਹਮਣੇ ਆਉਣ ਲੱਗੇ। ਪਹਿਲਾਂ ਤਾਂ ਪੰਜਾਬ ਵਿਚ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਪਰ ਕੈਨੇਡਾ ਤੋਂ ਵੀ ਅਜਿਹਾ ਹੀ ਲੁੱਟ ਖੋਹ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਪੂਰੇ ਬਰੈਡਫੋਰਡ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਕੈਨੇਡਾ ਪੁਲਿਸ ਵੱਲੋਂ ਦੋ ਸ਼ੀ ਦੀ ਭਾਲ ਕੀਤੀ ਜਾ ਰਹੀ ਹੈ

ਅਤੇ ਜਨਤਾ ਨੂੰ ਦੋਸ਼ੀ ਦੀ ਭਾਲ ਕਰਨ ਵਿੱਚ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਕੈਨੇਡਾ ਦੇ ਬਰੈਡਫੋਰਡ ਇਲਾਕੇ ਵਿੱਚ ਚੋਰੀ ਦੇ ਕਈ ਮਾਮਲੇ ਸਾਹਮਣੇ ਆਏ ਹਨ। ਜਿਸ ਕਾਰਨ ਕੈਨੇਡਾ ਪੁਲਿਸ ਵੱਲੋਂ “ਪੁੱਤ ਜੱਟ” ਨੰਬਰ ਪਲੇਟ ਵਾਲੀ ਗੱਡੀ ਦੀ ਭਾਲ ਕੀਤੀ ਜਾ ਰਹੀ ਹੈ, ਕਿਉਂਕਿ ਇਸ ਗੱਡੀ ਨੂੰ ਬਰੈਡਫੋਰਡ ਇਲਾਕੇ ਵਿੱਚ ਚੋਰੀ ਦੀਆਂ ਕਈ ਵਾਰਦਾਤਾਂ ਦੌਰਾਨ ਵਰਤਿਆ ਗਿਆ ਹੈ। ਜਾਣਕਾਰੀ ਮੁਤਾਬਿਕ ਸਾਊਥ ਸਿਮਕੋ ਦੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ 26 ਅਤੇ 28 ਨਵੰਬਰ ਨੂੰ ਘਰਾਂ ਦੇ ਬਾਹਰ ਪਏ ਸਮਾਨ ਦੀ ਚੋਰੀ ਦੇ ਮਾਮਲੇ ਸਾਹਮਣੇ ਆਏ ਹਨ।

ਚੋਰੀ ਨੂੰ ਅੰਜਾਮ ਦੇਣ ਵਾਲੀ ਇਕ ਔਰਤ ਹੈ। ਜਿਸ ਦੀ ਸੀ.ਸੀ.ਟੀ.ਵੀ ਫੁਟੇਜ ਪੁਲਿਸ ਵੱਲੋਂ ਜਾਰੀ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਚੋਰੀ ਕਰਨ ਵਾਲੀ ਔਰਤ ਸੀ.ਸੀ.ਟੀ.ਵੀ ਕੈਮਰੇ ਵਿੱਚ ਦਿਖਾਈ ਤਾਂ ਦੇ ਰਹੀ ਹੈ, ਪਰ ਉਸ ਦਾ ਮੂੰਹ ਬੰਨਿਆ ਹੋਇਆ ਹੈ ਅਤੇ  ਸੀ.ਸੀ.ਟੀ.ਵੀ ਫੁਟੇਜ ਵਿਚ ਦੇਖਿਆ ਗਿਆ ਹੈ ਕਿ ਔਰਤ ਇਕ ਗਰੇਅ ਰੰਗ ਦੀ ਕਾਰ ਵਿੱਚ ਸਵਾਰ ਸੀ। ਜਿਸ ਦੀ ਨੰਬਰ ਪਲੇਟ ਉੱਤੇ “ਜੱਟ ਪੁੱਤ” ਲਿਖਿਆ ਹੋਇਆ ਸੀ। ਪੁਲਿਸ ਵੱਲੋਂ ਦੋ ਸ਼ੀ ਔਰਤ ਨੂੰ ਕਾਬੂ ਕਰਨ ਲਈ ਲੋਕਾਂ ਦਾ ਸਹਿਯੋਗ ਵੀ ਮੰਗਿਆ ਗਿਆ ਤਾਂ ਜੋ ਔਰਤ ਨੂੰ ਜਲਦ ਹੀ ਫੜ ਲਿਆ ਜਾਵੇ।

Leave a Reply

Your email address will not be published. Required fields are marked *