ਬੱਚੀ ਦੇ ਭੋਗ ਤੇ ਪਹੁੰਚੀ ਬੱਚੀ ਨੂੰ ਮਾਰਨ ਵਾਲੀ ਦੀ ਭਰਜਾਈ, ਦੇਖੋ ਫੇਰ ਉਥੇ ਜੋ ਹੋਇਆ

ਪਿਛਲੇ ਦਿਨੀਂ ਲੁਧਿਆਣਾ ਦੇ ਸ਼ਿਮਲਾਪੁਰੀ ਦੀ ਢਾਈ ਸਾਲ ਦੀ ਜਿਸ ਬੱਚੀ ਦਾ ਉਸ ਦੀ ਗੁਆਂਢਣ ਨੀਲਮ ਨੇ ਗਲਾ ਘੁੱ ਟ ਕੇ ਜ਼ਮੀਨ ਵਿੱਚ ਦੱਬ ਦਿੱਤਾ ਸੀ, ਅੱਜ ਉਸ ਮਾਸੂਮ ਬੱਚੀ ਦੀ ਆਤਮਿਕ ਸ਼ਾਂਤੀ ਲਈ ਭੋਗ ਪਾਇਆ ਗਿਆ। ਜਿਸ ਵਿੱਚ ਰਿਸ਼ਤੇਦਾਰਾਂ ਸਬੰਧੀਆਂ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਰਾਜਨੀਤਕ, ਧਾਰਮਿਕ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ਸ਼ਾਮਲ ਹੋਈਆਂ। ਇਸ ਸਮੇਂ ਘਟਨਾ ਨੂੰ ਅੰਜਾਮ ਦੇਣ ਵਾਲੀ ਨੀਲਮ ਦੀ ਭਰਜਾਈ ਅਤੇ ਭਰਜਾਈ ਦਾ ਪਿਤਾ ਵੀ ਅਰਦਾਸ ਵਿੱਚ ਸ਼ਾਮਲ ਹੋਏ।

ਨੀਲਮ ਦੀ ਭਰਜਾਈ ਨੇ ਦੱਸਿਆ ਹੈ ਕਿ ਨੀਲਮ ਬਹੁਤ ਹੀ ਖੁੰ ਦ ਕੀ ਸੁਭਾਅ ਦੀ ਔਰਤ ਹੈ। ਉਹ ਦਿਖਾਵੇ ਦੇ ਤੌਰ ਤੇ ਤਾਂ ਬੱਚੀ ਨੂੰ ਪਿਆਰ ਕਰਦੀ ਸੀ ਪਰ ਦੂਰੋਂ ਅੱਖਾਂ ਕੱਢਦੀ ਸੀ। ਭਾਵੇਂ ਦੋਵੇਂ ਪਰਿਵਾਰਾਂ ਦਾ ਮੇਲ ਜੋਲ ਸੀ ਪਰ ਨੀਲਮ ਦੇ ਦਿਲ ਵਿਚ ਰੰ ਜਿ ਸ਼ ਸੀ। ਉਸ ਨੇ ਦੱਸਿਆ ਹੈ ਕਿ ਉਸ ਦੇ ਸਹੁਰੇ ਪਰਿਵਾਰ ਨੇ ਮਿਲ ਕੇ ਉਸ ਨੂੰ ਵੀ ਕੋਈ ਗ ਲ ਤ ਦਵਾਈ ਦੇ ਦਿੱਤੀ ਸੀ। ਉਹ 6-7 ਮਹੀਨੇ ਤੋਂ ਆਪਣੇ ਪੇਕੇ ਘਰ ਰਹਿ ਰਹੀ ਹੈ। ਉਸ ਨੇ ਮੰਗ ਕੀਤੀ ਹੈ ਕਿ ਨੀਲਮ ਸਮੇਤ ਸਾਰੇ ਪਰਿਵਾਰ ਦੀ ਜਾਨ ਲਈ ਜਾਵੇ।

ਇਸ ਸਮੇਂ ਪਹੁੰਚੇ ਵਕੀਲ ਨੇ ਮੰਗ ਕੀਤੀ ਹੈ ਕਿ ਪੁਲਿਸ ਇਕ ਹਫ਼ਤੇ ਦੇ ਅੰਦਰ ਅੰਦਰ ਚਲਾਨ ਪੇਸ਼ ਕਰੇ ਅਤੇ ਨੀਲਮ ਨੂੰ ਮਿਸਾਲੀ ਸ ਜ਼ਾ ਮਿਲੇ। ਨੀਲਮ ਦੀ ਭਰਜਾਈ ਦੇ ਪਿਤਾ ਮੰਗਤ ਸਿੰਘ ਨੇ ਵੀ ਇਸ ਘਟਨਾ ਦੀ ਨਿ ਖੇ ਧੀ ਕਰਦੇ ਹੋਏ ਨੀਲਮ ਤੇ ਕਾਰਵਾਈ ਦੀ ਮੰਗ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਪਾਰਟੀ ਸੁਪਰੀਮ ਕੋਰਟ ਤਕ ਪਰਿਵਾਰ ਦਾ ਸਾਥ ਦੇਵੇਗੀ।

ਕਾਂਗਰਸ ਦੇ ਨੁਮਾਇੰਦੇ ਨੇ ਬੱਚੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਦੱਸਿਆ ਹੈ ਕਿ ਸੁਣਨ ਵਿੱਚ ਆਇਆ ਹੈ ਇਹ ਔਰਤ ਘਟਨਾ ਸਥਾਨ ਤੇ 2 ਟੋਏ ਕੱਢ ਕੇ ਆਈ ਸੀ। ਉਹ ਬੱਚੀ ਦਿਲਰੋਜ਼ ਦੇ ਭਰਾ ਨੂੰ ਵੀ ਨਾਲ ਲਿਜਾਣਾ ਚਾਹੁੰਦੀ ਸੀ ਪਰ ਉਹ ਨਾਲ ਨਹੀਂ ਗਿਆ। ਜਿਸ ਕਰਕੇ ਬੱਚੇ ਦਾ ਬਚਾਅ ਹੋ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਰਿਵਾਰ ਦਾ ਕੋਈ ਅਦਾਲਤੀ ਖ਼ਰਚਾ ਨਹੀਂ ਹੋਣ ਦੇਣਗੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *