ਆਹ ਬੰਦਾ ਕਿਤੇ ਮਿਲ ਜਾਵੇ ਤਾਂ ਹੋ ਜਾਇਓ ਸਾਵਧਾਨ, ਇਹ ਕਰਦਾ ਪੰਜਾਬ ਚੋਂ ਬੱਚੇ ਚੋਰੀ

ਹਰ ਰੋਜ਼ ਹੀ ਬੱਚੇ ਚੋਰੀ ਹੋਣ ਦੀਆਂ ਘਟਨਾਵਾਂ ਮੀਡੀਆ ਦੀ ਸੁਰਖ਼ੀ ਬਣ ਰਹੀਆਂ ਹਨ। ਫੇਰ ਵੀ ਕੁਝ ਵਿਅਕਤੀ ਜਾਗਰੂਕ ਨਹੀਂ ਹੋ ਰਹੇ ਅਤੇ ਧੋ ਖਾ ਖਾਈ ਜਾ ਰਹੇ ਹਨ। ਮੋਗਾ ਦੇ ਹਸਪਤਾਲ ਵਿੱਚੋਂ 8 ਮਹੀਨੇ ਦਾ ਇੱਕ ਮੁੰਡਾ ਚੋਰੀ ਹੋ ਗਿਆ ਹੈ। ਪਰਮਜੀਤ ਕੌਰ ਨਾਮ ਦੀ ਔਰਤ ਨੇ ਦੱਸਿਆ ਹੈ ਕਿ ਉਹ ਰੌਂਤੇ ਪਿੰਡ ਦੀ ਰਹਿਣ ਵਾਲੀ ਹੈ। ਉਹ ਆਪਣੀ ਨੂੰਹ ਸਿਮਰਨ ਦਾ ਨਸਬੰਦੀ ਦਾ ਅਪਰੇਸ਼ਨ ਕਰਵਾਉਣ ਆਈ ਸੀ। ਪਰਮਜੀਤ ਕੌਰ ਦੇ ਦੱਸਣ ਮੁਤਾਬਕ ਉਸ ਦਾ ਪੁੱਤਰ ਕਰਮਜੀਤ ਸਿੰਘ ਅਤੇ ਉਸ ਦੇ ਛੋਟੇ ਛੋਟੇ 2 ਬੱਚੇ ਵੀ ਨਾਲ ਸਨ।

ਇੱਥੇ ਇਕ ਨੌਜਵਾਨ ਲੜਕਾ ਘੁੰਮ ਰਿਹਾ ਸੀ। ਉਹ ਆਪਣੇ ਆਪ ਨੂੰ ਚੜਿੱਕ ਪਿੰਡ ਦਾ ਦੱਸ ਰਿਹਾ ਸੀ। ਗੱਲਾਂ ਬਾਤਾਂ ਦੌਰਾਨ ਕਰਮਜੀਤ ਸਿੰਘ ਨਾਲ ਕਾਫ਼ੀ ਘੁਲ ਮਿਲ ਗਿਆ। ਉਹ ਇਨ੍ਹਾਂ ਲਈ ਚਾਹ ਅਤੇ ਬ੍ਰੈੱਡ ਵੀ ਲੈ ਕੇ ਆਇਆ। ਪਰਮਜੀਤ ਕੌਰ ਦਾ ਕਹਿਣਾ ਹੈ ਕਿ ਉਸ ਦੀ ਨੂੰਹ ਲੇਟ ਗਈ ਅਤੇ ਉਸ ਦਾ ਪੁੱਤਰ ਕਰਮਜੀਤ ਸਿੰਘ ਵੱਡੇ ਬੱਚੇ ਨੂੰ ਲੈ ਕੇ ਪਰੇ ਹੋ ਗਿਆ। ਅਜਨਬੀ ਨੌਜਵਾਨ ਛੋਟੇ ਬੱਚੇ ਨੂੰ ਖ਼ੁਦ ਚੁੰਘਣੀ ਨਾਲ ਦੁੱਧ ਪਿਲਾਉਣ ਲੱਗਾ। ਚੁੰਘਣੀ ਖਾਲੀ ਹੋ ਜਾਣ ਤੇ ਉਸ ਨੇ ਚੁੰਘਣੀ ਪਰਮਜੀਤ ਕੌਰ ਨੂੰ ਫੜਾ ਦਿੱਤੀ

ਅਤੇ ਖ਼ੁਦ ਬੱਚੇ ਨੂੰ ਲੈ ਕੇ ਗਾਇਬ ਹੋ ਗਿਆ। ਪਰਮਜੀਤ ਕੌਰ ਦੇ ਪੁੱਤਰ ਕਰਮਜੀਤ ਸਿੰਘ ਨੇ ਦੱਸਿਆ ਹੈ ਕਿ ਅਜਨਬੀ ਨੌਜਵਾਨ ਦੀ ਉਮਰ ਲਗਪਗ 27-28 ਸਾਲ ਜਾਪਦੀ ਸੀ। ਉਸ ਦਾ ਹਸਪਤਾਲ ਵਿੱਚ ਹੀ ਉਨ੍ਹਾਂ ਨਾਲ ਮੇਲ ਹੋਇਆ ਸੀ। ਉਹ ਆਪਣੇ ਆਪ ਨੂੰ ਚੜਿੱਕ ਪਿੰਡ ਦਾ ਦੱਸ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਉਸ ਦੀ ਭੈਣ ਹਸਪਤਾਲ ਵਿਚ ਭਰਤੀ ਹੈ। ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੇ ਵੱਡੇ ਬੱਚੇ ਨੂੰ ਬਾਥਰੂਮ ਵਿੱਚ ਲੈ ਕੇ ਗਿਆ ਤਾਂ ਇਹ ਨਾਮਲੂਮ ਵਿਅਕਤੀ ਉਸ ਦੇ 8 ਮਹੀਨੇ ਦੇ ਮੁੰਡੇ ਨੂੰ ਬੱਚੇ ਦੀ ਦਾਦੀ ਮਾਂ ਕੋਲੋਂ ਲੈ ਕੇ ਗਾਇਬ ਹੋ ਗਿਆ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ 2 ਵਜੇ ਮਾਮਲੇ ਦੀ ਇਤਲਾਹ ਮਿਲੀ ਸੀ। ਕਰਮਜੀਤ ਸਿੰਘ ਇੱਥੇ ਆਪਣੀ ਪਤਨੀ ਦਾ ਆਪ੍ਰੇਸ਼ਨ ਕਰਵਾਉਣ ਲਈ ਆਇਆ ਸੀ। ਇਥੇ ਹਸਪਤਾਲ ਵਿੱਚ ਉਸ ਦੇ ਨਾਲ ਕੋਈ ਲੜਕਾ ਘੁੰਮਦਾ ਰਿਹਾ। ਜਦੋਂ ਕਰਮਜੀਤ ਸਿੰਘ ਆਪਣੇ ਵੱਡੇ ਬੱਚੇ ਨੂੰ ਲੈ ਕੇ ਬਾਥਰੂਮ ਗਿਆ ਤਾਂ ਉਹ ਲੜਕਾ ਉਸ ਦੇ 8 ਮਹੀਨੇ ਦੇ ਬੱਚੇ ਨੂੰ ਲੈ ਗਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਹਸਪਤਾਲ ਅਤੇ ਨੇਡ਼ੇ ਤੇਡ਼ੇ ਦੇ ਸੀ.ਸੀ.ਟੀ.ਵੀ ਕੈਮਰੇ ਚੈੱਕ ਕਰ ਰਹੇ ਹਨ। ਅਜੇ ਤਕ ਤਾਂ ਉਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਲੱਗਾ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.