ਇਸ ਬੈਂਕ ਚ ਸੀ ਤੁਹਾਡਾ ਵੀ ਖਾਤਾ ਤਾਂ ਚੰਗੀ ਤਰ੍ਹਾਂ ਪੜ੍ਹ ਲਵੋ ਹੁਣੇ ਹੁਣੇ ਆਈ ਆਹ ਮਾੜੀ ਖਬਰ

ਲੋਕ ਬੈਂਕਾਂ ਉੱਤੇ ਵਿਸ਼ਵਾਸ ਕਰਦੇ ਹਨ। ਜਿਸ ਕਾਰਨ ਉਹ ਬਿਨਾਂ ਸੋਚੇ ਸਮਝੇ ਆਪਣੀ ਸਾਰੀ ਪੂੰਜੀ ਬੈਂਕਾਂ ਵਿੱਚ ਜਮ੍ਹਾਂ ਕਰਵਾ ਦਿੰਦੇ ਹਨ ਅਤੇ ਉਹ ਇਹ ਵੀ ਨਹੀਂ ਸੋਚਦੇ ਕਿ ਉਨ੍ਹਾਂ ਨਾਲ ਕੋਈ ਧੋ-ਖਾ ਵੀ ਹੋ ਸਕਦਾ ਹੈ। ਅਜਿਹਾ ਹੀ ਇਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿੱਥੇ ਬਸਤੀ ਸ਼ੇਖ ਅੱਡੇ ਦੇ ਨੇੜੇ ਸਥਿਤ ਜੀਵਨ ਪ੍ਰਭਾ ਨਿਧੀ ਲਿਮਿਟਡ ਬੈਂਕ ਵਿਚ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ, ਜਦੋਂ ਲੋਕਾਂ ਨੂੰ ਇਹ ਪਤਾ ਲੱਗਾ ਕਿ ਬੈਂਕ ਅਧਿਕਾਰੀ ਬੈਂਕ ਬੰਦ ਕਰਕੇ ਉਥੋਂ ਭੱਜ ਗਏ ਹਨ।

ਇਥੇ ਮੌਜੂਦ ਲੋਕਾਂ ਨੇ ਇਕ ਮਹਿਲਾ ਸਮੇਤ 2 ਅਧਿਕਾਰੀਆਂ ਨੂੰ ਕਾਬੂ ਕਰਕੇ ਪੁਲੀਸ ਦੇ ਹਵਾਲੇ ਵੀ ਕਰ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬੈਂਕ ਵਿੱਚ ਖਾਤਾ ਖਲਵਾਉਣ ਸਮੇਂ ਦੱਸਿਆ ਗਿਆ ਸੀ ਕਿ 1 ਹਜ਼ਾਰ ਰੁਪਏ ਵਿੱਚ ਖਾਤਾ ਖੋਲ੍ਹਿਆ ਜਾਵੇਗਾ। ਜਿਸ ਤੋਂ ਬਾਅਦ 3 ਮਹੀਨੇ ਵਿੱਚ 1-1 ਹਜਾਰ ਰੁਪਏ ਜਮਾਂ ਕਰਵਾਉਣੇ ਹਨ। ਜਿਸ ਦੇ ਅਧਾਰ ਤੇ ਬੈਂਕ ਉਨ੍ਹਾਂ ਨੂੰ 30 ਹਜ਼ਾਰ ਰੁਪਏ ਲੋਨ ਕਰਵਾ ਦੇਵੇਗਾ। ਜਿਸ ਦਾ ਵਿਆਜ ਵੀ ਜ਼ਿਆਦਾ ਨਹੀਂ ਹੋਵੇਗਾ।

ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਿੰਨੇ ਹੀ ਲੋਕ ਇਨਾਂ ਦੇ ਝਾਂ ਸੇ ਵਿੱਚ ਆ ਗਏ। ਜਿਸ ਕਾਰਨ ਕਿਸੇ ਨੂੰ ਲੱਖ, 20 ਲੱਖ ਅਤੇ ਕਿਸੇ ਨੂੰ 50 ਲੱਖ ਦਾ ਚੂਨਾ ਲੱਗ ਗਿਆ। ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਹੁਣ ਤੱਕ ਜਿੰਨੀਆਂ ਵੀ ਕਿਸ਼ਤਾਂ ਜਮ੍ਹਾਂ ਕਰਵਾਈਆਂ ਸਨ। ਉਨ੍ਹਾਂ ਦੀ ਐੱਫ ਡੀ ਪੂਰੀ ਹੋ ਚੁੱਕੀ ਸੀ। ਜਿਸ ਕਾਰਨ ਉਹਨਾਂ ਨੂੰ ਪੈਸੇ ਮਿਲਣ ਵਾਲੇ ਸਨ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ, ਕਦੋਂ ਉਨ੍ਹਾਂ ਨਾਲ ਅਤੇ ਬਾਕੀ ਹੋਰ ਲੋਕਾਂ ਨਾਲ ਕਰੋੜਾਂ ਦੀ ਠੱ ਗੀ ਹੋ ਗਈ।

ਲੋਕਾਂ ਵੱਲੋਂ ਦੀਪਕ ਯਾਦਵ ਅਤੇ ਉਸ ਦੀ ਪਤਨੀ ਪ੍ਰਭਾ ਉੱਤੇ ਦੋ ਸ਼ ਲਗਾਏ ਜਾ ਰਹੇ ਹਨ ਕਿ ਇਹ ਠੱ ਗੀ ਦੋਨੋਂ ਪਤੀ-ਪਤਨੀ ਵੱਲੋਂ ਮਿਲ ਕੇ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਇਹਨਾਂ ਉੱਤੇ ਪਹਿਲਾਂ ਵੀ ਧੋ ਖਾ ਧ ੜੀ ਦਾ ਪਰਚਾ ਦਰਜ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਵੇਗੀ। ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਉਹਨਾਂ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਸ ਬੂ ਤ ਸਮੇਤ ਸੀਨੀਅਰ ਅਧਿਕਾਰੀਆਂ ਨੂੰ ਦਰਖਾਸਤ ਦੇਣ। ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *