ਗੁਰੂਆਂ ਪੀਰਾਂ ਦੀ ਧਰਤੀ ਤੇ ਐਨਾ ਮਾੜਾ ਕੰਮ, ਆਪਣੀ ਹੀ ਧੀ ਨਾਲ ਪਿਓ ਨੇ

ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਇਕ ਪਿਤਾ ਉੱਤੇ ਆਪਣੀ ਹੀ 15 ਸਾਲਾ ਲੜਕੀ ਨਾਲ ਗਲਤ ਕੰਮ ਕਰਨ ਦੇ ਦੋਸ਼ ਲੱਗੇ ਹਨ। ਅਜਿਹੇ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਉਸ ਕਲਯੁਗੀ ਪਿਓ ਤੇ ਹਰ ਕੋਈ ਭੜਕ ਰਿਹਾ ਹੈ, ਜਿਸ ਨੇ ਅਜਿਹਾ ਮਾੜਾ ਕੰਮ ਕੀਤਾ। ਲੜਕੀ ਦੀ ਮਾਂ ਵੱਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। ਪੁਲੀਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਅੱਜ ਤੋਂ ਹੀ 6-7 ਮਹੀਨੇ ਪਹਿਲਾਂ ਇੱਕ ਰਾਤ ਉਸ ਦੇ ਪਤੀ ਨੇ ਦਾ-ਰੂ ਪੀਤੀ ਹੋਈ ਸੀ। ਉਹ ਸਾਰੇ ਆਪੋ ਆਪਣੇ ਕਮਰਿਆਂ ਵਿਚ ਸੌਣ ਲਈ ਚਲੇ ਗਏ ਸਨ। ਜਦੋਂ ਉਹ ਸਾਰੇ ਸੌਂ ਗਏ ਤਾਂ ਉਸ ਦੇ ਪਤੀ ਕਸ਼ਮੀਰ ਨੇ ਉਸ ਦੀ ਹੀ ਲੜਕੀ ਨਾਲ ਹੱਦਾਂ ਪਾਰ ਕਰ ਦਿੱਤੀਆਂ। ਹੁਣ ਜਦੋਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੀ ਲੜਕੀ ਦੀ ਹਾਲਤ ਠੀਕ ਨਹੀਂ ਹੈ ਤਾਂ ਉਨ੍ਹਾਂ ਨੇ ਆਪਣੇ ਪਿੰਡ ਦੀ ਇੱਕ ਨਰਸ ਨੂੰ ਉਸ ਦੀ ਜਾਂਚ ਕਰਨ ਲਈ ਕਿਹਾ ਅਤੇ ਨਰਸ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਗਰਭਵਤੀ ਹੈ।

ਉਨ੍ਹਾਂ ਨੇ ਪੁਲਿਸ ਨੂੰ ਆਪਣੇ ਬਿਆਨ ਦਰਜ ਕਰਵਾ ਦਿੱਤੇ ਗਏ ਹਨ, ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਸਾਬਕਾ ਸਰਪੰਚ ਜਗਵੰਤ ਸਿੰਘ ਨੇ ਦੱਸਿਆ ਕਿ ਲੜਕੀ ਅਤੇ ਉਸ ਦੀ ਮਾਂ ਮਟਰ ਤੋੜ ਰਹੀਆਂ ਸਨ, ਇਸ ਦੌਰਾਨ ਲੜਕੀ ਦੀ ਹਾਲਤ ਖਰਾਬ ਹੋ ਗਈ। ਜਿਸ ਤੋਂ ਬਾਅਦ ਇਹ ਸਾਰਾ ਸੱਚ ਸਾਹਮਣੇ ਆਇਆ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਕਲਜੁਗੀ ਪਿਤਾ ਵੱਲੋਂ ਅਜਿਹਾ ਗਲਤ ਕੰਮ ਕੀਤਾ ਗਿਆ, ਜੋ ਹੁਣ ਤੱਕ ਉਨ੍ਹਾਂ ਨੇ ਸੁਣਿਆ ਹੀ ਸੀ। ਉਹਨਾਂ ਦੇ ਪਿੰਡ ਵਿੱਚ ਇਹ ਸਭ ਤੋਂ ਮਾੜਾ ਕੰਮ ਹੋਇਆ ਹੈ।

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਔਰਤ ਨੇ ਆਪਣੇ ਬਿਆਨ ਦਰਜ ਕਰਵਾਏ ਸਨ ਕਿ ਉਸ ਦੇ ਪਤੀ ਨੇ ਆਪਣੀ ਹੀ 15 ਸਾਲਾ ਧੀ ਨਾਲ ਗਲਤ ਕੰਮ ਕੀਤਾ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਲੜਕੀ ਦੀ ਮਾਂ ਦਾ ਪਿਛੋਕੜ ਹਿਮਾਚਲ ਦਾ ਹੈ। ਜਿਸ ਦਾ 4-5 ਸਾਲ ਪਹਿਲਾਂ ਇਸ ਵਿਅਕਤੀ ਨਾਲ ਦੂਜਾ ਵਿਆਹ ਹੋਇਆ ਸੀ ਪਰ ਇਹ ਲੜਕੀ ਉਸ ਦੇ ਪਹਿਲੇ ਪਤੀ ਦੀ ਬੇਟੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published.