ਫਤਹਿਗੜ੍ਹ ਸਾਹਿਬ ਪ੍ਰਸ਼ਾਸ਼ਨ ਦਾ ਵੱਡਾ ਫੈਸਲਾ, ਸਭਾ ਤੇ ਆਉਣ ਵਾਲਿਆਂ ਲਈ ਜਰੂਰੀ ਸੂਚਨਾ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ੋਕ ਸਭਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 25, 26 ਅਤੇ 27 ਦਸੰਬਰ ਨੂੰ ਆਯੋਜਿਤ ਹੋ ਰਹੀ ਹੈ। ਇਸ ਸਮੇਂ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਹੀ ਲੋਕ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚਦੇ ਹਨ।

ਫਤਹਿਗੜ੍ਹ ਸਾਹਿਬ ਦੇ ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਪੂਨਮਦੀਪ ਕੌਰ ਨੇ ਇਸ ਸ਼ਹੀਦੀ ਸਭਾ ਦੀ ਧਾਰਮਿਕ ਪਵਿੱਤਰਤਾ ਨੂੰ ਕਾਇਮ ਰੱਖਣ ਲਈ 2 ਦਸੰਬਰ ਨੂੰ ਕੁਝ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਮੁਤਾਬਕ ਇਸ ਪਵਿੱਤਰ ਸਥਾਨ ਦੇ ਨੇੜੇ ਸਰਕਸਾਂ, ਝੂਲੇ, ਜ਼ਿੰਦਾ ਡਾਂਸ ਅਤੇ ਮਨੋਰੰਜਨ ਦੇ ਖੇਡ ਦਿਖਾਏ ਜਾਣ ਤੇ ਪੂਰਨ ਤੌਰ ਤੇ ਪਾਬੰਦੀ ਹੋਵੇਗੀ। ਇਹ ਖੇਡ ਤਮਾਸ਼ੇ ਸ਼ਰਧਾਲੂਆਂ ਦੀ ਇਕਾਗਰਤਾ ਨੂੰ ਭੰਗ ਕਰਦੇ ਹਨ। ਇਸ ਤੋਂ ਬਿਨਾਂ ਇਸ ਨਾਲ ਇੱਥੋਂ ਦੀ ਧਾਰਮਕ ਪਵਿੱਤਰਤਾ ਵੀ ਭੰਗ ਹੁੰਦੀ ਹੈ।

ਇਹ ਪਾ ਬੰ ਦੀ 31 ਦਸੰਬਰ ਤੱਕ ਲਗਾਈ ਗਈ ਹੈ। ਗੁਰਦੁਆਰਾ ਸਾਹਿਬ ਦੇ 3 ਕਿਲੋਮੀਟਰ ਦੇ ਇਲਾਕੇ ਵਿੱਚ ਲਾਊਡ ਸਪੀਕਰ ਅਤੇ ਟੇਪ ਰਿਕਾਰਡ ਵਗੈਰਾ ਨਹੀਂ ਚਲਾਏ ਜਾ ਸਕਣਗੇ। ਇਸ ਨਾਲ ਆਵਾਜ਼ ਪ੍ਰਦੂਸ਼ਣ ਫੈਲਦਾ ਹੈ ਅਤੇ ਸ਼ਰਧਾਲੂਆਂ ਤੇ ਵੀ ਗੱਲ ਦਾ ਅਸਰ ਪੈਂਦਾ ਹੈ। ਕਈ ਲੰਗਰਾਂ ਵਿੱਚ ਜਾਂ ਆਮ ਲੋਕਾਂ ਅਤੇ ਦੁਕਾਨਦਾਰਾਂ ਦੁਆਰਾ ਵੀ ਸਪੀਕਰ ਲਗਾ ਕੇ ਆਵਾਜ਼ ਪ੍ਰਦੂਸ਼ਣ ਪੈਦਾ ਕੀਤਾ ਜਾਂਦਾ ਹੈ। ਇਹ ਪਾਬੰਦੀ 31 ਜਨਵਰੀ 2022 ਤਕ ਲਾਗੂ ਰਹੇਗੀ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਇਲਾਕੇ ਵਿੱਚ ਧ ਮਾ ਕਾ ਕਰਨ ਵਾਲੀਆਂ ਚੀਜ਼ਾਂ, ਜ ਲ ਣ ਸ਼ੀ ਲ ਪਦਾਰਥ, ਤਿੱ ਖੀ ਧਾਰ ਵਾਲੀਆਂ ਚੀਜ਼ਾਂ ਜਾਂ ਕਿਸੇ ਨੂੰ ਨੁਕਸਾਨ ਪਹੁੰਚਾ ਸਕਣ ਵਾਲੀਆਂ ਚੀਜ਼ਾਂ ਲੈ ਕੇ ਚੱਲਣ ਤੇ 31 ਜਨਵਰੀ 2022 ਤੱਕ ਪਾਬੰਦੀ ਲਗਾਈ ਹੈ। ਆਰਮੀ, ਪੈਰਾਮਿਲਟਰੀ ਫੋਰਸ, ਬਾ ਵਰਦੀ ਪੁਲਿਸ ਅਤੇ ਉਹ ਵਿਅਕਤੀ ਜਿਨ੍ਹਾਂ ਨੂੰ ਕਾਨੂੰਨ ਦੁਆਰਾ ਮਾਨਤਾ ਮਿਲੀ ਹੋਈ ਹੈ, ਉਨ੍ਹਾਂ ਨੂੰ ਇਸ ਹੁਕਮ ਤੋਂ ਛੋਟ ਹੋਵੇਗੀ। ਇਸ ਤੋਂ ਬਿਨਾਂ ਗੁਰਦੁਆਰਾ ਸ੍ਰੀ ਫਤਿਹਗਡ਼੍ਹ ਸਾਹਿਬ ਅਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੇ 3 ਕਿਲੋਮੀਟਰ ਦੇ ਘੇਰੇ ਅੰਦਰ ਮਾਸ, ਮੱਛੀ, ਆਂਡੇ, ਤੰ ਬਾ ਕੂ, ਸਿ ਗ ਰ ਟ ਅਤੇ ਬੀੜੀ ਆਦਿ ਵੇਚਣ ਤੇ ਪੂਰਨ ਤੌਰ ਤੇ 31 ਦਸੰਬਰ ਤੱਕ ਪਾਬੰਦੀ ਹੋਵੇਗੀ।

Leave a Reply

Your email address will not be published.