ਰਸਤੇ ਚੋਂ ਲੰਘ ਰਹੇ ਚੰਨੀ ਜਾ ਪਹੁੰਚੇ ਗਰੀਬ ਦੇ ਘਰ, ਜਦੋਂ ਨਿਕਲੇ ਬਾਹਰ ਤਾਂ ਦੇਖੋ ਲੋਕਾਂ ਨੇ ਕੀ ਕੀਤਾ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਮੁੱਖ ਮੰਤਰੀ ਕਿਸੇ ਪਿੰਡ ਵਿਚ ਜਾਂਦੇ ਹਨ। ਪਿੰਡ ਦੇ ਲੋਕ ਉਨ੍ਹਾਂ ਨੂੰ ਬਹੁਤ ਹੀ ਮਾਣ ਸਤਿਕਾਰ ਨਾਲ ਮਿਲਦੇ ਹਨ। ਉਹ ਇੱਕ ਘਰ ਵਿੱਚ ਜਾਂਦੇ ਹਨ। ਇੱਥੇ ਇਕ ਵਿਅਕਤੀ ਦੇ ਕੁੱਛੜ ਬੱਚਾ ਚੁੱਕਿਆ ਹੁੰਦਾ ਹੈ। ਮੁੱਖ ਮੰਤਰੀ ਉਸ ਤੋਂ ਬੱਚਾ ਫੜ ਲੈਂਦੇ ਹਨ। ਘਰ ਦਾ ਮਾਲਕ ਮੁੱਖ ਮੰਤਰੀ ਦੇ ਪੁੱਛਣ ਤੇ ਦੱਸਦਾ ਹੈ ਕਿ ਉਹ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਹੈ। ਉਸ ਨੂੰ ਪਤਾ ਸੀ ਕਿ ਅੱਜ ਮੁੱਖ ਮੰਤਰੀ ਨੇ ਇੱਥੋਂ ਦੀ ਲੰਘਣਾ ਹੈ।

ਇਸ ਖੁਸ਼ੀ ਵਿਚ ਹੀ ਉਹ ਅੱਜ ਕੰਮ ਤੇ ਨਹੀਂ ਗਿਆ। ਮੁੱਖ ਮੰਤਰੀ ਇਸ ਘਰ ਵਿੱਚ ਪਾਣੀ ਪੀਂਦੇ ਹਨ ਅਤੇ ਘਰ ਵਿੱਚ 2 ਬੱਚਿਆਂ ਨੂੰ ਕੁਝ ਪੈਸੇ ਦੇ ਕੇ ਬਾਹਰ ਆ ਜਾਂਦੇ ਹਨ। ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਕੁਝ ਸਹਾਇਕ ਅਤੇ ਸਰਕਾਰੀ ਕਰਮਚਾਰੀ ਵੀ ਹਨ। ਜਦੋਂ ਮੁੱਖ ਮੰਤਰੀ ਬਾਹਰ ਗਲੀ ਵਿੱਚ ਆਉਂਦੇ ਹਨ ਤਾਂ ਉਥੇ ਕਾਫੀ ਔਰਤਾਂ ਖਡ਼੍ਹੀਆਂ ਹਨ। ਉਹ ਸਾਰੀਆਂ ਹੀ ਮੁੱਖ ਮੰਤਰੀ ਦਾ ਸੁਆਗਤ ਕਰਦੀਆਂ ਹਨ। ਮੁੱਖ ਮੰਤਰੀ ਬਜ਼ੁਰਗ ਔਰਤਾਂ ਦੇ ਪੈਰੀਂ ਹੱਥ ਲਾਉਂਦੇ ਹਨ।

ਇਸ ਤੋਂ ਬਾਅਦ ਇਕ ਹੋਰ ਔਰਤ ਮੁੱਖ ਮੰਤਰੀ ਨੂੰ ਆਪਣੇ ਘਰ ਲੈ ਕੇ ਜਾਂਦੀ ਹੈ। ਮੁੱਖ ਮੰਤਰੀ ਕਹਿੰਦੇ ਹਨ ਕਿ ਉਹ ਕੋਈ ਸੰਤ ਥੋੜ੍ਹਾ ਹਨ? ਪਿੰਡ ਵਾਸੀ ਬਹੁਤ ਖ਼ੁਸ਼ ਹੁੰਦੇ ਹਨ ਕਿ ਮੁੱਖ ਮੰਤਰੀ ਖ਼ੁਦ ਉਨ੍ਹਾਂ ਨੂੰ ਮਿਲਣ ਆਏ ਹਨ। ਮੁੱਖ ਮੰਤਰੀ ਨੂੰ ਲੋਕ ਬਹੁਤ ਸਤਿਕਾਰ ਨਾਲ ਮਿਲਦੇ ਹਨ। ਮੁੱਖ ਮੰਤਰੀ ਇਸ ਵੀਡੀਓ ਦੇ ਨਾਲ ਲਿਖਦੇ ਹਨ ਕਿ ਉਹ ਕਿਤੇ ਜਾ ਰਹੇ ਸਨ। ਰਸਤੇ ਵਿੱਚ ਇੱਕ ਪਿੰਡ ਵਿੱਚ ਰੁਕੇ। ਪਿੰਡ ਦੇ ਲੋਕਾਂ ਨੂੰ ਮਿਲੇ। ਲੋਕਾਂ ਨੂੰ ਮਿਲਣਾ ਅਤੇ ਉਨ੍ਹਾਂ ਦੇ ਮਸਲੇ ਹੱਲ ਕਰਵਾਉਣਾ ਉਨ੍ਹਾਂ ਨੂੰ ਚੰਗਾ ਲੱਗਦਾ ਹੈ।

ਇਹ ਕੋਈ ਪਹਿਲਾ ਮੌਕਾ ਨਹੀਂ ਹੈ। ਜਿਸ ਤਰ੍ਹਾਂ ਮੁੱਖ ਮੰਤਰੀ ਲੋਕਾਂ ਨੂੰ ਮਿਲਦੇ ਹਨ। ਇੱਕ ਵਾਰ ਤਾਂ ਉਹ ਰਾਤ ਸਮੇਂ ਵੀ ਕੰਧ ਤੇ ਬੈਠ ਕੇ ਲੋਕਾਂ ਦੇ ਮਸਲਿਆਂ ਬਾਰੇ ਜਾਣਕਾਰੀ ਹਾਸਲ ਕਰਦੇ ਦੇਖੇ ਗਏ। ਇਕ ਵੀਡੀਓ ਵਿਚ ਉਹ ਰਾਤ ਸਮੇਂ ਖੱਡੇ ਵਿੱਚ ਡਿੱਗੀ ਗਾਂ ਨੂੰ ਬਾਹਰ ਕਢਵਾਉਂਦੇ ਦੇਖੇ ਜਾ ਸਕਦੇ ਹਨ। ਮੁੱਖ ਮੰਤਰੀ ਵੱਲੋਂ ਲੋਕਾਂ ਵਿਚ ਵਿਚਰਨ ਦੀ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਲੋਕ ਉਨ੍ਹਾਂ ਨੂੰ ਆਪਣਾ ਸਮਝ ਸਕਣ। ਹੇਠਾਂ ਦੇਖੋ ਵਾਇਰਲ ਵੀਡੀਓ ਰਿਪੋਰਟ

Leave a Reply

Your email address will not be published. Required fields are marked *