ਵਾਹ ਜੀ ਵਾਹ ਪੰਜਾਬੀਆਂ ਲਈ ਕਨੇਡਾ ਤੋਂ ਖੁਸ਼ਖਬਰੀ, ਲੁੱਟ ਲਵੋ ਨਜਾਰੇ, ਸਰਕਾਰ ਨੇ ਲਾਈਆਂ ਮੌਜਾਂ

ਕੋ ਰੋ ਨਾ ਦਾ ਦੌਰ ਲੰਘ ਜਾਣ ਤੋਂ ਬਾਅਦ ਜਿਉਂ ਜਿਉਂ ਹਾਲਾਤ ਸੁਖਾਵੇਂ ਹੋਏ ਤਾਂ ਕੈਨੇਡਾ ਵਿਚ ਰੁਜ਼ਗਾਰ ਦੇ ਮੌਕੇ ਵੀ ਵਧੇ। ਜਿੱਥੇ ਰੁਜ਼ਗਾਰ ਵਿਚ ਵਾਧਾ ਹੋਇਆ ਹੈ। ਉੱਥੇ ਹੀ ਕਿਰਤੀਆਂ ਦੀ ਕਮਾਈ ਵੀ ਵਧੀ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਮਹੀਨੇ ਪਹਿਲਾਂ ਦੇ ਮੁਕਾਬਲੇ 1 ਲੱਖ 54 ਹਜ਼ਾਰ ਨੌਕਰੀਆਂ ਦੇ ਨਵੇਂ ਮੌਕੇ ਪੈਦਾ ਹੋਏ ਹਨ। ਜੇਕਰ ਅੱਜ ਦਾ ਮੁਕਾਬਲਾ 2 ਸਾਲ ਪੁਰਾਣੇ ਹਾਲਾਤਾਂ ਨਾਲ ਕੀਤਾ ਜਾਵੇ ਤਾਂ ਅੱਜ ਦੇ ਹਾਲਾਤ ਬਹੁਤ ਬਿਹਤਰ ਹਨ।

ਕੋਰੋਨਾ ਕਾਲ ਤੋਂ ਪਹਿਲਾਂ ਮੁਲਕ ਵਿੱਚ 1 ਕਰੋੜ 91 ਲੱਖ 17 ਹਜ਼ਾਰ ਲੋਕਾਂ ਕੋਲ ਰੁਜ਼ਗਾਰ ਸੀ ਪਰ ਨਵੰਬਰ ਵਿੱਚ ਇਹ ਗਿਣਤੀ ਵਧ ਕੇ 1 ਕਰੋੜ 93 ਲੱਖ ਹੋ ਗਈ। ਭਾਵ ਇਸ ਗਿਣਤੀ ਵਿੱਚ 1 ਲੱਖ 83 ਹਜ਼ਾਰ ਕਿਰਤੀਆਂ ਦਾ ਵਾਧਾ ਹੋ ਗਿਆ। ਮਈ 2020 ਵਿਚ ਜਿਹੜੀ ਬੇ ਰੁ ਜ਼ ਗਾ ਰੀ ਲਗਭਗ 14 ਫ਼ੀਸਦੀ ਸੀ। ਉਹ ਨਵੰਬਰ 2021 ਵਿੱਚ 6 ਫ਼ੀਸਦੀ ਰਹਿ ਗਈ। ਜੇਕਰ ਕਮਾਈ ਦੀ ਗੱਲ ਕੀਤੀ ਜਾਵੇ ਤਾਂ 2019 ਦੇ ਮੁਕਾਬਲੇ ਕਮਾਈ ਵਿੱਚ ਵੀ ਵਾਧਾ ਹੋਇਆ ਹੈ।

ਇਸ ਸਮੇਂ ਸਿਰਫ਼ 1 ਲੱਖ 65 ਹਜ਼ਾਰ ਵਿਅਕਤੀ ਅਜਿਹੇ ਹਨ। ਜੋ 12 ਡਾਲਰ ਪ੍ਰਤੀ ਘੰਟਾ ਤੋਂ ਘੱਟ ਕਮਾਉਂਦੇ ਹੋਣ ਜਦਕਿ 2019 ਵਿੱਚ ਇਹ ਗਿਣਤੀ ਢਾਈ ਲੱਖ ਤੋਂ ਵੀ ਜ਼ਿਆਦਾ ਸੀ। ਇਸ ਤਰ੍ਹਾਂ ਹੀ ਹੁਣ 44 ਲੱਖ ਵਿਅਕਤੀ 12 ਡਾਲਰ ਤੋਂ 20 ਡਾਲਰ ਦੇ ਵਿਚਕਾਰ ਪ੍ਰਤੀ ਘੰਟਾ ਕਮਾਉਂਦੇ ਹਨ ਪਰ 2 ਸਾਲ ਪਹਿਲਾਂ ਇਹ ਗਿਣਤੀ 51 ਲੱਖ ਸੀ। 52 ਲੱਖ ਲੋਕ 20 ਡਾਲਰ ਤੋਂ 30 ਡਾਲਰ ਤਕ ਪ੍ਰਤੀ ਘੰਟਾ ਕਮਾਉਂਦੇ ਹਨ। ਇਸ ਵਿੱਚ ਵੀ ਪਹਿਲਾਂ ਦੇ ਮੁਕਾਬਲੇ 3 ਲੱਖ ਦਾ ਵਾਧਾ ਹੋਇਆ ਹੈ।

2 ਸਾਲ ਪਹਿਲਾਂ 58 ਲੱਖ ਕਿਰਤੀਆਂ ਦੀ ਕਮਾਈ 30 ਡਾਲਰ ਤੋਂ ਵੱਧ ਪ੍ਰਤੀ ਘੰਟਾ ਸੀ ਪਰ ਹੁਣ ਕਿਰਤੀਆਂ ਦੀ ਇਹ ਗਿਣਤੀ 10 ਲੱਖ ਵਧ ਕੇ 68 ਲੱਖ ਹੋ ਗਈ ਹੈ। ਇਸ ਤਰ੍ਹਾਂ ਜਿੱਥੇ ਰੁਜ਼ਗਾਰ ਦਰ ਵਿੱਚ ਵਾਧਾ ਹੋਇਆ ਹੈ। ਉਥੇ ਹੀ ਕਿਰਤੀਆਂ ਦੀ ਪ੍ਰਤੀ ਘੰਟਾ ਕਮਾਈ ਵਿੱਚ ਵੀ ਵਾਧਾ ਹੋਇਆ ਹੈ। ਭਾਵੇਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਦੇ ਮੁਕਾਬਲੇ ਮਹਿੰਗਾਈ ਵੀ ਵਧੀ ਹੈ ਪਰ ਫੇਰ ਵੀ ਕਿਰਤੀਆਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਹੋਇਆ ਹੈ।

Leave a Reply

Your email address will not be published. Required fields are marked *