25 ਹਜ਼ਾਰ ਰੁਪਏ ਨੇ ਚੱਕਰਾਂ ਚ ਪਾਇਆ ਪਰਿਵਾਰ, ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ

ਜ਼ਿਲ੍ਹਾ ਗੁਰਦਾਸਪੁਰ ਦਾ ਇੱਕ ਵਿਅਕਤੀ ਉਸ ਸਮੇਂ ਹੱਕਾ ਬੱਕਾ ਰਹਿ ਗਿਆ, ਜਦੋਂ ਉਸ ਨੂੰ ਕੋਆਪ੍ਰੇਟਿਵ ਬੈਂਕ ਵੱਲੋਂ ਨੋਟਿਸ ਆ ਗਿਆ। ਇਸ ਵਿਅਕਤੀ ਨੇ 2005 ਵਿੱਚ ਕਿਸੇ ਦੀ ਕਰਜ਼ਾ ਲੈਣ ਦੇ ਸਬੰਧ ਵਿੱਚ ਗਵਾਹੀ ਪਾਈ ਸੀ। ਇਸ ਵਿਅਕਤੀ ਨੇ ਦੱਸਿਆ ਹੈ ਕਿ ਜਿਸ ਵਿਅਕਤੀ ਨੇ 2005 ਵਿੱਚ 25 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਸੀ, ਉਹ ਵਿਅਕਤੀ 2012 ਵਿੱਚ ਅੱਖਾਂ ਮੀਟ ਗਿਆ। ਇਸ ਤੋਂ ਬਾਅਦ ਮ੍ਰਿਤਕ ਦੇ ਪੁੱਤਰ ਨੇ ਕਰਜ਼ਾ ਵਾਪਸ ਕਰ ਦਿੱਤਾ।

ਇਸ ਦੇ ਬਾਵਜੂਦ ਵੀ ਬੈਂਕ ਵੱਲੋਂ ਉਨ੍ਹਾਂ ਦੇ ਗਵਾਹੀ ਦਿੱਤੇ ਜਾਣ ਕਾਰਨ ਉਨ੍ਹਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ। ਉਸ ਵਿਅਕਤੀ ਨੇ ਪੰਜਾਬ ਸਰਕਾਰ ਅਤੇ ਸਹਿਕਾਰਤਾ ਮੰਤਰੀ ਤੋਂ ਕਰਜ਼ਾ ਮੁਆਫ਼ ਕੀਤੇ ਜਾਣ ਦੀ ਮੰਗ ਕੀਤੀ ਹੈ। ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਕੋਆਪਰੇਟਿਵ ਬੈਂਕ ਤੋਂ 25 ਹਜ਼ਾਰ ਰੁਪਏ ਦਾ 2005 ਵਿੱਚ ਕਰਜ਼ਾ ਲਿਆ ਸੀ। ਉਨ੍ਹਾਂ ਦੇ ਪਿਤਾ 2012 ਵਿੱਚ ਇਸ ਦੁਨੀਆਂ ਨੂੰ ਛੱਡ ਗਏ। ਇਸ ਤੋਂ ਬਾਅਦ 2016 ਵਿੱਚ ਉਨ੍ਹਾਂ ਨੂੰ ਬੈਂਕ ਵੱਲੋਂ ਨੋਟਿਸ ਆਇਆ।

ਉਨ੍ਹਾਂ ਨੇ ਬੈਂਕ ਵਿੱਚ ਜਾ ਕੇ ਗੱਲਬਾਤ ਕੀਤੀ ਤਾਂ ਬੈਂਕ ਅਧਿਕਾਰੀਆਂ ਨੇ ਉਨ੍ਹਾਂ ਨੂੰ 20 ਹਜ਼ਾਰ ਰੁਪਏ ਭਰਨ ਲਈ ਕਿਹਾ। ਮ੍ਰਿਤਕ ਦੇ ਪੁੱਤਰ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਕਿਸੇ ਤਰ੍ਹਾਂ 18 ਹਜ਼ਾਰ ਰੁਪਏ ਇਕੱਠੇ ਕਰ ਕੇ ਭਰ ਦਿੱਤੇ। ਹੁਣ ਉਨ੍ਹਾਂ ਨੂੰ ਹੋਰ ਰਕਮ ਭਰਨ ਲਈ ਕਿਹਾ ਜਾ ਰਿਹਾ ਹੈ। ਮ੍ਰਿਤਕ ਦੇ ਪੁੱਤਰ ਦਾ ਕਹਿਣਾ ਹੈ ਕਿ ਉਹ ਬਹੁਤ ਗ਼ ਰੀ ਬ ਹਨ ਅਤੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਹਨ। ਉਨ੍ਹਾਂ ਕੋਲ ਤਾਂ ਰਾਸ਼ਨ ਕਾਰਡ ਤੱਕ ਨਹੀਂ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇ।

ਉਨ੍ਹਾਂ ਨੂੰ ਸਰਕਾਰ ਵੱਲੋਂ ਪਲਾਟ ਦਿੱਤਾ ਜਾਵੇ ਅਤੇ ਉਨ੍ਹਾ ਦਾ ਰਾਸ਼ਨ ਕਾਰਡ ਬਣਾਇਆ ਜਾਵੇ। ਸਰਕਾਰੀ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਪਰਿਵਾਰ ਨੇ ਓ ਟੀ ਐੱਸ ਦੀ ਸਕੀਮ ਅਧੀਨ ਕਰਜ਼ਾ ਲਿਆ ਸੀ। ਇਨ੍ਹਾਂ ਨੇ ਪੂਰੀ ਰਕਮ ਨਹੀਂ ਭਰੀ। ਜਿਸ ਕਰਕੇ ਇਨ੍ਹਾਂ ਦਾ ਐਗਰੀਮੈਂਟ ਰੱਦ ਹੋ ਗਿਆ ਹੈ। ਹੁਣ ਪੰਜਾਬ ਸਰਕਾਰ ਵੱਲੋਂ ਦੁਬਾਰਾ 2020-21 ਦੀ ਓ ਟੀ ਐੱਸ ਆਈ ਹੈ। ਇਹ ਵਿਅਕਤੀ ਫਾਰਮ ਭਰ ਕੇ ਆਪਣਾ ਮਾਮਲਾ ਨਿਪਟਾ ਸਕਦੇ ਹਨ। ਅਧਿਕਾਰੀ ਨੇ ਹੋਰ ਡਿਫਾਲਟਰ ਵਿਅਕਤੀਆਂ ਨੂੰ ਵੀ ਓ ਟੀ ਐੱਸ ਸਕੀਮ ਦਾ ਲਾਭ ਲੈਣ ਦੀ ਸਲਾਹ ਦਿੱਤੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ

Leave a Reply

Your email address will not be published. Required fields are marked *