ਕੱਪੜੇ ਉਤਾਰਕੇ ਵੱਢਿਆ ਮਾਂ ਦਾ ਲਾਡਲਾ ਪੁੱਤ, ਜਦ ਦੇਖਿਆ ਪੁੱਤ ਦੀ ਮੋਤ ਦਾ ਸਟੇਟਸ ਤਾਂ

ਗੁਰੂ ਕੀ ਨਗਰੀ ਅੰਮ੍ਰਿਤਸਰ ਦੀ ਰਹਿਣ ਵਾਲੀ ਇਕ ਔਰਤ ਰੋ ਰੋ ਕੇ ਆਪਣੇ ਪੁੱਤ ਲਈ ਇਨਸਾਫ਼ ਮੰਗ ਰਹੀ ਹੈ। ਕੁਝ ਨੌਜਵਾਨਾਂ ਨੇ ਮਿਲ ਕੇ ਉਸ ਦੇ ਪੁੱਤਰ ਦੀ ਇੰਨੀ ਖਿੱਚ ਧੂਹ ਕੀਤੀ ਕਿ ਉਹ ਹਸਪਤਾਲ ਵਿੱਚ ਅੱਖਾਂ ਮੀਟ ਗਿਆ। ਇਹ ਔਰਤ ਦੱਸਦੀ ਹੈ ਕਿ ਉਸ ਦਾ ਪੁੱਤਰ ਰਾਹੁਲ ਲਾਹੌਰੀ ਗੇਟ ਤੋਂ ਕੱਪੜੇ ਖਰੀਦਣ ਗਿਆ ਸੀ। ਉਸ ਦੀ ਕੁਝ ਮੁੰਡਿਆਂ ਨੇ ਮਿਲ ਕੇ ਖਿੱਚ ਧੂਹ ਕੀਤੀ ਅਤੇ ਫਿਰ ਗੱਡੀ ਵਿੱਚ ਚੁੱਕ ਕੇ ਰਣਜੀਤ ਐਵੇਨਿਊ ਲੈ ਗਏ। ਉੱਥੇ ਵੀ ਉਸ ਦੇ ਕੱਪੜੇ ਉਤਾਰ ਕੇ ਖਿੱਚ ਧੂਹ ਕੀਤੀ ਗਈ

ਅਤੇ ਵੀਡੀਓ ਵੀ ਬਣਾਈ ਗਈ। ਵੀਡੀਓ ਵਿੱਚ ਸਭ ਕੁਝ ਦੇਖਿਆ ਜਾ ਸਕਦਾ ਹੈ। ਔਰਤ ਦੱਸਦੀ ਹੈ ਕਿ ਉਨ੍ਹਾਂ ਦਾ ਪੁੱਤਰ ਹਸਪਤਾਲ ਵਿੱਚ ਕਹਿ ਰਿਹਾ ਸੀ ਕਿ ਪੀ.ਜੀ ਅਤੇ ਮਸਤ ਨੂੰ ਨਾ ਛੱਡਿਓ। ਔਰਤ ਦੇ ਦੱਸਣ ਮੁਤਾਬਕ ਪੀ.ਜੀ, ਸਾਹਿਲ ਮਸਤ, ਮੱਟੂ ਅਤੇ ਟਿੱਡੀ ਆਦਿ ਨੇ ਉਨ੍ਹਾਂ ਦੇ ਪੁੱਤਰ ਦੀ ਜਾਨ ਲਈ ਹੈ। ਉਹ ਰੋਂਦੀ ਹੋਈ ਕਹਿ ਰਹੀ ਹੈ ਕਿ ਉਸ ਤੋਂ ਆਪਣੇ ਪੁੱਤਰ ਦੀ ਹਾਲਤ ਦੇਖੀ ਨਹੀਂ ਗਈ। ਇਸ ਲਈ ਉਸ ਦੀ ਵੀ ਜਾਨ ਲੈ ਲਈ ਜਾਵੇ। ਉਹ ਰੋ ਰੋ ਕੇ ਇਨਸਾਫ਼ ਮੰਗ ਰਹੀ ਹੈ।

ਰਾਹੁਲ ਦੇ ਪਿਤਾ ਰਵਿੰਦਰ ਕੁਮਾਰ ਨੇ ਰੋਂਦੇ ਹੋਏ ਦੱਸਿਆ ਕਿ 20-25 ਮੁੰਡਿਆਂ ਨੇ ਕੱਪੜੇ ਖਰੀਦਣ ਗਏ ਰਾਹੁਲ ਨੂੰ ਚੁੱਕ ਲਿਆ ਅਤੇ ਗੱਡੀ ਵਿੱਚ ਰਣਜੀਤ ਐਵੇਨਿਊ ਲੈ ਗਏ। ਉਥੇ ਉਸ ਦੇ ਕੱਪੜੇ ਉਤਾਰ ਕੇ ਡੰਡਿਆਂ ਦਾਤਰਾਂ ਆਦਿ ਨਾਲ ਵਾਰ ਕਰਕੇ ਸੁੱਟ ਦਿੱਤਾ। ਰਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 11-30 ਵਜੇ ਰਣਜੀਤ ਐਵੇਨਿਊ ਪੁਲਿਸ ਨੇ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਰਣਜੀਤ ਐਵੀਨਿਊ ਵਿੱਚ ਕਿਸੇ ਲੜਕੇ ਦੀ ਖਿੱਚ ਧੂਹ ਹੋਣ ਦੀ ਇਤਲਾਹ ਮਿਲੀ ਸੀ। ਜਿਸ ਦੀ ਪਛਾਣ ਰਾਹੁਲ ਪੁੱਤਰ ਰਵਿੰਦਰ ਕੁਮਾਰ ਵਾਸੀ ਸੁੰਦਰ ਨਗਰ ਵਜੋਂ ਹੋਈ ਹੈ।

ਲੜਕੇ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਜਿੱਥੇ ਉਹ ਅੱਖਾਂ ਮੀਟ ਗਿਆ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਸੀ.ਸੀ.ਟੀ.ਵੀ ਦੀ ਫੁਟੇਜ ਵੀ ਪ੍ਰਾਪਤ ਹੋਈ ਹੈ। ਸੀਨੀਅਰ ਅਫ਼ਸਰਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰਾਹੁਲ ਦੇ ਪਰਿਵਾਰ ਨੇ ਕੁਝ ਲੜਕਿਆਂ ਦੇ ਨਾਮ ਲਿਖਵਾਏ ਹਨ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾਵੇਗਾ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.