ਦਾਦੀ ਤੇ ਪਿਓ ਨੂੰ ਪੋਤੇ ਨੇ ਉਤਾਰਿਆ ਮੋਤ ਦੇ ਘਾਟ, ਬੁਰੀ ਤਰ੍ਹਾਂ ਵੱਢਕੇ ਲਾਈ ਦੇਹਾਂ ਨੂੰ ਅੱਗ

ਜਿੱਥੇ ਸੀਟ ਉੱਤੇ ਕਾਬਲ ਪੁਲਿਸ ਅਫ਼ਸਰ ਬੈਠੇ ਹੋਣ, ਉਹ ਹਰ ਮਾਮਲੇ ਨੂੰ ਟਰੇਸ ਕਰਨ ਦੀ ਵਾਹ ਲਾਉਂਦੇ ਹਨ। ਜ਼ਿਲ੍ਹਾ ਕਪੂਰਥਲਾ ਦੀ ਪੁਲਿਸ ਨੇ ਥਾਣਾ ਸੁਭਾਨਪੁਰ ਅਧੀਨ ਪੈਂਦੇ ਪਿੰਡ ਜੈਰਾਮਪੁਰ ਵਿਖੇ 14 ਅਤੇ 15 ਮਾਰਚ ਦੀ ਦਰਮਿਆਨੀ ਰਾਤ ਮਾਂ ਪੁੱਤਰ ਹਰਭਜਨ ਕੌਰ ਪਤਨੀ ਪੂਰਨ ਸਿੰਘ ਅਤੇ ਹਰਵਿੰਦਰ ਸਿੰਘ ਪੁੱਤਰ ਪੂਰਨ ਸਿੰਘ ਦੀ ਅੱਗ ਨਾਲ ਸੜ ਕੇ ਜਾਨ ਜਾਣ ਦਾ ਮਾਮਲਾ ਸੁਲਝਾ ਲਿਆ ਹੈ। ਪੁਲਿਸ ਨੇ ਘਟਨਾ ਲਈ ਜ਼ਿੰਮੇਵਾਰ ਸਾਰੇ ਹੀ ਵਿਅਕਤੀਆਂ ਦੀ ਪਛਾਣ ਕਰ ਲਈ ਹੈ ਅਤੇ ਇਨ੍ਹਾਂ ਵਿਚੋਂ ਇਕ ਨੂੰ ਕਾਬੂ ਵੀ ਕਰ ਲਿਆ ਹੈ।

ਇਨ੍ਹਾਂ ਵਿੱਚ ਮ੍ਰਿਤਕ ਹਰਵਿੰਦਰ ਸਿੰਘ ਦੀ ਪਤਨੀ ਸੁਰਿੰਦਰ ਕੌਰ, ਹਰਵਿੰਦਰ ਸਿੰਘ ਦੇ 2 ਪੁੱਤਰ ਨਵਰੂਪ ਸਿੰਘ ਅਤੇ ਚੰਨਵੀਰ ਸਿੰਘ ਦੇ ਨਾਲ ਨਾਲ 3 ਮੈਂਬਰ ਹੋਰ ਸਨ। ਮਿਲੀ ਜਾਣਕਾਰੀ ਮੁਤਾਬਕ ਹਰਵਿੰਦਰ ਸਿੰਘ ਦਾ ਪਿੰਡ ਭਗਵਾਨਪੁਰ ਹੈ। ਇੱਥੇ ਹਰਵਿੰਦਰ ਸਿੰਘ ਅਤੇ ਉਸ ਦੀ ਮਾਂ ਹਰਭਜਨ ਕੌਰ ਦੀ ਹਰਵਿੰਦਰ ਸਿੰਘ ਦੀ ਪਤਨੀ ਸੁਰਿੰਦਰ ਕੌਰ ਨਾਲ ਅਣਬਣ ਹੋਣ ਕਰਕੇ ਪਰਿਵਾਰ ਵਿੱਚ ਤੂੰ ਤੂੰ ਮੈਂ ਮੈਂ ਰਹਿੰਦੀ ਸੀ। ਜਿਸ ਕਰਕੇ ਹਰਭਜਨ ਕੌਰ ਆਪਣੇ ਪੁੱਤਰ ਹਰਵਿੰਦਰ ਸਿੰਘ ਨੂੰ ਲੈ ਕੇ ਆਪਣੇ ਪੇਕੇ ਜੈਰਾਮਪੁਰ ਚਲੀ ਗਈ।

ਫਰਵਰੀ ਵਿੱਚ ਉਸ ਨੇ ਆਪਣੇ ਪੋਤਰਿਆਂ ਨੂੰ ਕਿਹਾ ਕਿ ਉਹ ਆਪਣੀ ਜ਼ਮੀਨ ਠੇਕੇ ਤੇ ਉਨ੍ਹਾਂ ਨੂੰ ਨਹੀਂ ਦੇਵੇਗੀ ਅਤੇ ਆਪਣੇ ਪਸ਼ੂ ਵੀ ਆਪਣੇ ਪੇਕੇ ਪਿੰਡ ਲੈ ਜਾਵੇਗੀ। ਇੰਨੀ ਗੱਲ ਸੁਣ ਕੇ ਉਸ ਦਾ ਪੋਤਰਾ ਨਵਰੂਪ ਸਿੰਘ ਭ ੜ ਕ ਗਿਆ ਅਤੇ ਆਪਣੀ ਦਾਦੀ ਦੇ ਚ ਪੇ ੜਾਂ ਤੱਕ ਲਾ ਦਿੱਤੀਆਂ। ਮਾਮਲਾ ਪਿੰਡ ਦੀ ਪੰਚਾਇਤ ਤੱਕ ਪਹੁੰਚ ਗਿਆ। ਇਸ ਤੋਂ ਬਾਅਦ ਨਵਰੂਪ ਸਿੰਘ ਨੇ ਆਪਣੀ ਦਾਦੀ ਤੋਂ ਮੁ ਆ ਫੀ ਮੰਗੀ ਅਤੇ ਦਾਦੀ ਨੇ ਉਸ ਦੇ ਜੁੱਤੀਆਂ ਲਾਈਆਂ। ਨਵਰੂਪ ਸਿੰਘ ਇਸ ਨੂੰ ਆਪਣੀ ਬੇ ਇੱ ਜ਼ ਤੀ ਸਮਝ ਰਿਹਾ ਸੀ।

ਉਸ ਨੇ ਆਪਣੇ ਦੋਸਤ ਹਰਜੋਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਭਗਵਾਨਪੁਰ ਅਤੇ 2 ਹੋਰ ਸਾਥੀਆਂ ਬਲਵਿੰਦਰ ਸਿੰਘ ਅਤੇ ਪਲਵਿੰਦਰ ਸਿੰਘ ਵਾਸੀ ਅੰਮ੍ਰਿਤਸਰ ਨੂੰ ਨਾਲ ਲੈ ਕੇ ਰਾਤ ਨੂੰ ਪਿੰਡ ਜੈਰਾਮਪੁਰ ਵਿਖੇ ਉਨ੍ਹਾਂ ਦੇ ਡੇਰੇ ਤੇ ਪਹੁੰਚ ਕੇ ਹਰਭਜਨ ਕੌਰ ਅਤੇ ਹਰਵਿੰਦਰ ਸਿੰਘ ਦੀ ਜਾਨ ਲੈ ਲਈ। ਇਨ੍ਹਾਂ ਨੇ ਗੈਸ ਸਿਲੰਡਰ ਮ੍ਰਿਤਕ ਦੇਹਾਂ ਉੱਤੇ ਰੱਖ ਦਿੱਤੇ। ਇਨ੍ਹਾਂ ਨੇ ਟਰੈਕਟਰ ਵਿੱਚੋਂ ਤੇਲ ਕੱਢ ਕੇ ਕਮਰੇ ਅੰਦਰ ਛਿੜਕ ਕੇ ਅੱਗ ਲਗਾ ਦਿੱਤੀ। ਇਨ੍ਹਾਂ ਦਾ ਉਦੇਸ਼ ਸੀ ਕਿ ਮਾਮਲਾ ਸਿਲੰਡਰ ਫਟਣ ਦਾ ਸਮਝਿਆ ਜਾਵੇਗਾ।

ਹਰਭਜਨ ਕੌਰ ਦੀ ਧੀ ਗੁਰਜੀਤ ਕੌਰ ਪਤਨੀ ਗੁਰਦੀਪ ਸਿੰਘ ਵਾਸੀ ਜੱਲੂਪੁਰ ਥਾਣਾ ਖਲਚੀਆਂ ਨੇ ਪੁਲਿਸ ਕੋਲ ਸ਼ੱਕ ਜਤਾਇਆ ਸੀ ਕਿ ਉਸ ਦੀ ਮਾਂ ਅਤੇ ਭਰਾ ਦੀ ਜਾਨ ਲਈ ਗਈ ਹੈ। ਇਹ ਹਾਦਸਾ ਨਹੀਂ ਹੈ। ਜਿਸ ਕਰਕੇ ਪੁਲਿਸ ਵੱਖ ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਸੀ। ਅਖੀਰ ਪੁਲਿਸ ਨੇ ਸੱਚਾਈ ਦਾ ਪਤਾ ਲਗਾ ਹੀ ਲਿਆ। ਪੁਲਿਸ ਨੇ ਇਸ ਮਾਮਲੇ ਵਿਚ 6 ਵਿਅਕਤੀ ਨਾਮਜ਼ਦ ਕੀਤੇ ਹਨ। ਉਨ੍ਹਾਂ ਤੇ 302, 120 ਬੀ ਅਤੇ 34 ਆਈ ਪੀ ਸੀ ਅਧੀਨ ਮਾਮਲਾ ਦਰਜ ਕੀਤਾ ਹੈ। ਹਰਜੋਤ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ। ਜਦਕਿ ਸੁਰਿੰਦਰ ਕੌਰ, ਨਵਰੂਪ ਸਿੰਘ, ਚੰਨਵੀਰ ਸਿੰਘ, ਬਲਵਿੰਦਰ ਸਿੰਘ ਅਤੇ ਪਲਵਿੰਦਰ ਸਿੰਘ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *