ਮਨੀਸ਼ਾ ਗੁਲਾਟੀ ਨੇ ਕਰਤਾ ਵੱਡਾ ਐਲਾਨ, ਬੱਚੀ ਮਾਰਕੇ ਧਰਤੀ ਚ ਦੱਬਣ ਦਾ ਮਾਮਲਾ

ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਇਕ ਪੋਸਟ ਪਾਈ ਹੈ। ਇਸ ਪੋਸਟ ਵਿੱਚ ਉਨ੍ਹਾਂ ਨੇ ਪਿਛਲੇ ਦਿਨੀਂ ਲੁਧਿਆਣਾ ਦੀ ਢਾਈ ਸਾਲ ਦੀ ਬੱਚੀ ਦਿਲਰੋਜ਼ ਦੀ ਜਾਨ ਜਾਣ ਦੇ ਮਾਮਲੇ ਤੇ ਅਫ਼ਸੋਸ ਪ੍ਰਗਟ ਕੀਤਾ ਹੈ। ਮਨੀਸ਼ਾ ਗੁਲਾਟੀ ਕਹਿੰਦੇ ਹਨ ਕਿ ਇਕ ਹਫਤੇ ਤੋਂ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਸੀ। ਉਹ ਅੱਜ ਹੀ ਠੀਕ ਹੋ ਕੇ ਦਫ਼ਤਰ ਪਹੁੰਚੇ ਹਨ। ਬੱਚੀ ਦਿਲਰੋਜ਼ ਬਾਰੇ ਉਨ੍ਹਾਂ ਨੂੰ ਅਨੇਕਾਂ ਹੀ ਮੈਸੇਜ ਆਉਂਦੇ ਰਹੇ ਹਨ ਪਰ ਉਹ ਤੰਦਰੁਸਤ ਨਹੀਂ ਸਨ।

ਉਨ੍ਹਾਂ ਦੇ ਦੱਸਣ ਮੁਤਾਬਕ ਅਜੇ ਇਹ ਮਾਮਲਾ ਸ਼ੈਸ਼ਨ ਜੱਜ ਕੋਲ ਹੈ। ਕਮਿਸ਼ਨ ਵੱਲੋਂ ਉਨ੍ਹਾਂ ਨੂੰ ਜਲਦੀ ਜਲਦੀ ਟਰਾਇਲ ਕੀਤੇ ਜਾਣ ਦੀ ਸਿਫ਼ਾਰਸ਼ ਕੀਤੀ ਜਾਵੇਗੀ। ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਕਿਸੇ ਨੂੰ ਆਪਣੇ ਗਲੀ ਗੁਆਂਢ ਜਾਂ ਨੇੜੇ ਤੇੜੇ ਕੋਈ ਗ਼ਲਤ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਇਸ ਦੀ ਜਾਣਕਾਰੀ ਤੁਰੰਤ ਪ੍ਰਸ਼ਾਸਨ ਨੂੰ ਦਿੱਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਔਰਤ ਅਤੇ ਇਕ ਮਾਂ ਹੋਣ ਦੇ ਨਾਤੇ ਉਹ ਬੱਚੀ ਦਿਲਰੋਜ਼ ਦੀ ਮਾਂ ਦੀ ਹਾਲਤ ਨੂੰ ਸਮਝਦੇ ਹਨ।

ਉਹ ਜਲਦੀ ਹੀ ਉਨ੍ਹਾਂ ਨੂੰ ਮਿਲ ਕੇ ਹੌਸਲਾ ਦੇਣਗੇ। ਉਨ੍ਹਾਂ ਦੇ ਦੱਸਣ ਮੁਤਾਬਕ ਕਾ ਨੂੰ ਨ ਤੋਂ ਵਧ ਕੇ ਕੁਝ ਵੀ ਨਹੀਂ ਹੈ। ਕਾ ਨੂੰ ਨ ਆਪਣਾ ਕੰਮ ਕਰੇਗਾ ਅਤੇ ਦਿਲਰੋਜ਼ ਦੀ ਜਾਨ ਲੈਣ ਦੇ ਮਾਮਲੇ ਵਿਚ ਜ਼ਿੰਮੇਵਾਰ ਔਰਤ ਨੂੰ ਸਜ਼ਾ ਮਿਲੇਗੀ। ਮਨੀਸ਼ਾ ਗੁਲਾਟੀ ਕਹਿੰਦੇ ਹਨ ਕਿ ਜੋ ਬੱਚੀ ਇਸ ਔਰਤ ਨੂੰ ਭੂਆ ਕਹਿੰਦੀ ਸੀ, ਉਸ ਨੇ ਹੀ ਇਸ ਬੱਚੀ ਦੀ ਜਾਨ ਲੈ ਲਈ। ਇਸ ਔਰਤ ਨੇ ਔਰਤ ਦੇ ਨਾਮ ਨੂੰ ਵੀ ਕਲੰਕਿਤ ਕੀਤਾ ਹੈ।

ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਦਿਲਰੋਜ਼ ਦੀ ਮਾਂ ਨੂੰ ਇਨਸਾਫ਼ ਜ਼ਰੂਰ ਮਿਲੇਗਾ। ਇੱਥੇ ਦੱਸਣਾ ਬਣਦਾ ਹੈ ਕਿ ਲੁਧਿਆਣਾ ਵਿਚ ਵਾਪਰੀ ਇਸ ਘਟਨਾ ਦੀ ਹਰ ਕਿਸੇ ਨੇ ਨਿ ਖੇ ਧੀ ਕੀਤੀ ਹੈ ਅਤੇ ਹਰ ਕੋਈ ਇਸ ਮਾਮਲੇ ਵਿੱਚ ਜਲਦੀ ਇਨਸਾਫ ਦੀ ਮੰਗ ਕਰ ਰਿਹਾ ਹੈ। ਬੱਚੀ ਦਿਲਰੋਜ਼ ਨੂੰ ਇਨਸਾਫ ਦਿਵਾਉਣ ਲਈ ਲੋਕਾਂ ਨੇ ਕੈਂਡਲ ਮਾਰਚ ਵੀ ਕੱਢਿਆ ਸੀ। ਇਸ ਮਾਮਲੇ ਪਿੱਛੇ ਜ਼ਿੰਮੇਵਾਰ ਨੀਲਮ ਨਾਮ ਦੀ ਔਰਤ ਲਈ ਲੋਕ ਮਿਸਾਲੀ ਸ ਜ਼ਾ ਦੀ ਮੰਗ ਕਰ ਰਹੇ ਸਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.