ਮਨੀਸ਼ਾ ਗੁਲਾਟੀ ਪਹੁੰਚੇ ਦਿਲਰੋਜ ਦੇ ਘਰ, ਬੱਚੀ ਦੀ ਮਾਂ ਦੀ ਹਾਲਤ ਦੇਖ ਹੋਏ ਭਾਵੁਕ

ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮੈਡਮ ਮਨੀਸ਼ਾ ਗੁਲ੍ਹਾਟੀ ਲੁਧਿਆਣਾ ਵਿਖੇ ਉਸ ਦਿਲਰੋਜ਼ ਨਾਮ ਦੀ ਲੜਕੀ ਦੀ ਮਾਂ ਨੂੰ ਮਿਲਣ ਲਈ ਪਹੁੰਚੇ, ਜਿਸ ਦੀ ਪਿਛਲੇ ਦਿਨੀਂ ਨੀਲਮ ਨਾਮ ਦੀ ਗੁਆਂਢਣ ਨੇ ਸਿਰਫ਼ ਢਾਈ ਸਾਲ ਦੀ ਉਮਰ ਵਿੱਚ ਜਾਨ ਲੈ ਲਈ ਸੀ। ਸ਼ਿਮਲਾਪੁਰੀ ਦੀ ਇਸ ਲੜਕੀ ਦੀ ਮ੍ਰਿਤਕ ਦੇਹ ਜ਼ਮੀਨ ਵਿਚ ਦੱਬੀ ਹੋਈ ਮਿਲੀ ਸੀ। ਸੀ ਸੀ ਟੀ ਵੀ ਦੀ ਫੁਟੇਜ ਦੇ ਆਧਾਰ ਤੇ ਪੁਲਿਸ ਨੇ ਕੁਝ ਹੀ ਘੰਟੇ ਬਾਅਦ ਮ੍ਰਿਤਕ ਦੇਹ ਬਰਾਮਦ ਕਰ ਲਈ ਸੀ

ਅਤੇ ਇਸ ਕਰਤੂਤ ਲਈ ਜ਼ਿੰਮੇਵਾਰ ਨੀਲਮ ਨੂੰ ਵੀ ਕਾਬੂ ਕਰ ਲਿਆ ਸੀ। ਮ੍ਰਿਤਕ ਦੇਹ ਦਾ ਡੀ ਐਮ ਸੀ ਤੋਂ ਪੋ ਸ ਟ ਮਾ ਰ ਟ ਮ ਕਰਵਾਇਆ ਗਿਆ ਸੀ। ਅੱਜ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦਿਲ ਰੋਜ਼ ਦੇ ਘਰ ਪਹੁੰਚ ਕੇ ਉਸ ਦੀ ਮਾਂ ਦਾ ਹਾਲ ਚਾਲ ਪੁੱਛਿਆ। ਜੋ ਕਿ ਸਦਮੇ ਵਿਚ ਪਈ ਹੈ। ਉਸ ਦੀ ਹਾਲਤ ਬਹੁਤ ਖ਼ਰਾਬ ਹੈ। ਮਨੀਸ਼ਾ ਗੁਲਾਟੀ ਨੇ ਉਸ ਨੂੰ ਬੁੱਕਲ ਵਿੱਚ ਲੈ ਕੇ ਹੌ ਸ ਲਾ ਦਿੱਤਾ। ਉਨ੍ਹਾਂ ਨੇ ਮ੍ਰਿਤਕ ਬੱਚੀ ਦੀ ਤਸਵੀਰ ਨੂੰ ਚੁੰਮਿਆ ਅਤੇ ਬੱਚੀ ਦੇ ਭਰਾ ਨੂੰ ਵੀ ਪਿਆਰ ਕੀਤਾ।

ਇਸ ਸਮੇਂ ਮ੍ਰਿਤਕ ਬੱਚੀ ਦੇ ਦਾਦੇ ਨੇ ਮੈਡਮ ਮਨੀਸ਼ਾ ਗੁਲਾਟੀ ਨੂੰ ਦੱਸਿਆ ਕਿ ਦਿਲਰੋਜ਼ ਦੀ ਮਾਂ ਦੀ ਹਾਲਤ ਖ਼ ਰਾ ਬ ਹੈ। ਜੇਕਰ ਉਨ੍ਹਾ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਜਾਂਦਾ ਹੈ ਤਾਂ ਉਨ੍ਹਾਂ ਦੇ ਕੋਲ ਕੌਣ ਰਹੇ? ਉਨ੍ਹਾਂ ਨੇ ਦੱਸਿਆ ਕਿ ਦਿਲਰੋਜ਼ ਦੇ ਸਿਰ ਤੇ ਇੱਟਾਂ ਨਾਲ ਵਾਰ ਕੀਤੇ ਗਏ। ਉਸ ਦੇ ਮੂੰਹ ਵਿੱਚ ਰੇਤ ਭਰੀ ਗਈ। ਦਿਲਰੋਜ਼ ਦੇ ਦਾਦੇ ਨੇ ਇਹ ਵੀ ਦੱਸਿਆ ਕਿ ਨੀਲਮ ਤਾਂ ਦਿਲਰੋਜ਼ ਦੇ ਭਰਾ ਦੀ ਵੀ ਜਾਨ ਲੈਣਾ ਚਾਹੁੰਦੀ ਸੀ ਪਰ ਉਹ ਨੀਲਮ ਨਾਲ ਨਹੀਂ ਗਿਆ ਅਤੇ ਉਸ ਦਾ ਬਚਾਅ ਹੋ ਗਿਆ।

ਮੈਡਮ ਮਨੀਸ਼ਾ ਗੁਲਾਟੀ ਨੇ ਪਰਿਵਾਰ ਨੂੰ ਸਲਾਹ ਦਿੱਤੀ ਕਿ ਦਿਲਰੋਜ਼ ਦੀ ਮਾਂ ਨੂੰ ਵਧੀਆ ਡਾਕਟਰੀ ਸਹਾਇਤਾ ਦਿੱਤੀ ਜਾਵੇ। ਮਨੀਸ਼ਾ ਗੁਲਾਟੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਮਾਮਲਾ ਸੈਸ਼ਨ ਜੱਜ ਕੋਲ ਹੈ। ਕਮਿਸ਼ਨ ਵੱਲੋਂ ਉਨ੍ਹਾਂ ਨੂੰ ਜਲਦੀ ਜਲਦੀ ਜਾਂਚ ਅਤੇ ਟਰਾਇਲ ਕਰ ਕੇ ਘਟਨਾ ਲਈ ਜ਼ਿੰਮੇਵਾਰ ਔਰਤ ਦੀ ਜਾਨ ਲਏ ਜਾਣ ਦੀ ਸ ਜ਼ਾ ਸੁਣਾਏ ਜਾਣ ਦੀ ਸਿਫ਼ਾਰਸ਼ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.