ਰੁਪਿੰਦਰ ਹਾਂਡਾ ਕਿਸ ਪਾਰਟੀ ਤੋਂ ਲੈਣਗੇ ਚੋਣਾਂ ਵਿਚ ਹਿੱਸਾ, ਪ੍ਰਧਾਨ ਮੰਤਰੀ ਬਾਜੇ ਕੇ ਨੇ ਕੀਤਾ ਖੁਲਾਸਾ

ਚੋਣਾਂ ਨੇੜੇ ਆਉਂਦੀਆਂ ਵੇਖ ਕੇ ਚੋਣਾਂ ਵਿੱਚ ਹਿੱਸਾ ਲੈਣ ਦੇ ਚਾਹਵਾਨ ਆਪਣੇ ਪਰ ਤੋਲਣ ਲੱਗੇ ਹਨ। ਪੁਰਾਣੇ ਚਿਹਰਿਆਂ ਤੋਂ ਬਿਨਾਂ ਕਈ ਨਵੇਂ ਚਿਹਰੇ ਵੀ ਰਾਜਨੀਤੀ ਵਿੱਚ ਆਉਣ ਨੂੰ ਤਿਆਰ ਬੈਠੇ ਹਨ। ਕਈ ਸਰਕਾਰੀ ਨੌਕਰੀ ਛੱਡ ਕੇ ਚੋਣਾਂ ਵਿੱਚ ਹਿੱਸਾ ਲੈ ਰਹੇ ਹਨ। ਕਈ ਕਲਾਕਾਰ ਇਸ ਪਾਸੇ ਆ ਰਹੇ ਹਨ। ਸਿੱਧੂ ਮੂਸੇ ਵਾਲਾ ਨੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ। ਇਸ ਵਾਰ ਚੋਣਾਂ ਵਿੱਚ ਕਿਸਾਨੀ ਅੰਦੋਲਨ ਦਾ ਅਸਰ ਵੀ ਦੇਖਿਆ ਜਾਵੇਗਾ। ਸੂਬੇ ਵਿੱਚ ਵੱਡੀ ਗਿਣਤੀ ਵਿਚ ਕਿਸਾਨ ਵੋਟ ਹੈ।

ਕਿਸਾਨੀ ਅੰਦੋਲਨ ਵਿੱਚ ਕਾਫ਼ੀ ਸਰਗਰਮ ਰਹੀ ਪੰਜਾਬੀ ਕਲਾਕਾਰ ਰੁਪਿੰਦਰ ਹਾਂਡਾ ਦੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਹਿੱਸਾ ਲੈਣ ਦੀਆਂ ਕਨਸੋਆਂ ਮਿਲ ਰਹੀਆਂ ਹਨ। ਰੁਪਿੰਦਰ ਹਾਂਡਾ ਨੇ ਲਗਪਗ 6 ਮਹੀਨੇ ਕਿਸਾਨੀ ਧਰਨੇ ਵਿੱਚ ਹੀ ਗੁਜ਼ਾਰੇ। ਉਨ੍ਹਾਂ ਨੂੰ ਉਥੇ ਲੰਗਰ ਵਿਚ ਸੇਵਾ ਕਰਦੇ ਦੇਖਿਆ ਗਿਆ। ਉਨ੍ਹਾ ਨੇ ਤੰਬੂਆਂ ਵਿੱਚ ਰਾਤਾਂ ਗੁਜ਼ਾਰੀਆਂ। ਜਿਸ ਕਰਕੇ ਉਨ੍ਹਾਂ ਨੂੰ ਉਮੀਦ ਹੈ ਕਿ ਕਿਸਾਨੀ ਵੋਟ ਉਨ੍ਹਾਂ ਦੇ ਹੱਕ ਵਿੱਚ ਭੁਗਤੇਗੀ। ਉਨ੍ਹਾਂ ਦੇ ਸਮਰਥਕਾਂ ਵੱਲੋਂ ਵੀ ਉਨ੍ਹਾਂ ਨੂੰ ਚੋਣਾਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਕੁਝ ਸਾਲ ਪਹਿਲਾਂ ਦੀਪ ਸਿੱਧੂ ਨੇ ਵੀ ਪੰਜਾਬ ਦੀਆਂ ਚੋਣਾਂ ਵਿੱਚ ਹਿੱਸਾ ਲੈਣ ਦੀ ਗੱਲ ਆਖੀ ਸੀ। ਇਸ ਲਈ ਉਮੀਦ ਕੀਤੀ ਜਾਂਦੀ ਹੈ ਕਿ ਕਿਸਾਨੀ ਧਰਨੇ ਨਾਲ ਜੁੜੇ ਹੋਏ ਕੁਝ ਵਿਅਕਤੀ ਵੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਹੋ ਸਕਦੇ ਹਨ। ਪਿਛਲੇ ਦਿਨੀਂ ਲੱਖਾ ਸਿਧਾਣਾ ਬਾਰੇ ਵੀ ਅਜਿਹੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਸਨ। ਰੁਪਿੰਦਰ ਹਾਂਡਾ ਕਿਸੇ ਪਾਰਟੀ ਵੱਲੋਂ ਉਮੀਦਵਾਰ ਹੋਣਗੇ ਜਾਂ ਆਜ਼ਾਦ ਤੌਰ ਤੇ ਚੋਣਾਂ ਵਿੱਚ ਹਿੱਸਾ ਲੈਣਗੇ,

ਇਹ ਤਾਂ ਸਮਾਂ ਹੀ ਦੱਸੇਗਾ ਪਰ ਇਹ ਕਨਸੋਆਂ ਜ਼ਰੂਰ ਮਿਲ ਰਹੀਆਂ ਹਨ ਕਿ ਉਨ੍ਹਾਂ ਦੇ ਚਾਹੁਣ ਵਾਲੇ ਉਨ੍ਹਾਂ ਦੀ ਕਿਸਾਨੀ ਅੰਦੋਲਨ ਵਿਚ ਕੀਤੀ ਗਈ ਸੇਵਾ ਨੂੰ ਦੇਖਕੇ, ਰੁਪਿੰਦਰ ਹਾਂਡਾ ਨੂੰ ਚੋਣਾਂ ਵਿਚ ਹਿੱਸਾ ਲੈਣ ਲਈ ਮਨਾ ਰਹੇ ਹਨ। ਇਸ ਦੀ ਇੱਕ ਵੀਡੀਓ ਪ੍ਰਧਾਨ ਮੰਤਰੀ ਬਾਜੇਕੇ ਨੇ ਆਪਣੇ ਪੇਜ ਤੇ ਵੀ ਸਾਂਝੀ ਕੀਤੀ ਹੈ। ਜਿਸ ਵਿਚ ਰੁਪਿੰਦਰ ਹਾਂਡਾ ਨੇ ਕਿਹਾ ਕਿ ਉਨ੍ਹਾਂ ਦਾ ਫਿਲਹਾਲ ਚੋਣਾਂ ਵਿਚ ਹਿੱਸਾ ਲੈਣ ਦਾ ਕੋਈ ਇਰਾਦਾ ਨਹੀਂ ਹੈ ਪਰ ਸਮਾਂ ਕੀ ਕਹਿੰਦਾ ਹੈ, ਆਉਣ ਵਾਲੇ ਸਮੇਂ ਵਿਚ ਜੋ ਹੋਵੇਗਾ ਦੇਖਿਆ ਜਾਵੇਗਾ।

ਰੁਪਿੰਦਰ ਹਾਂਡਾ ਚੰਡੀਗੜ੍ਹ ਵਿਚ ਰਹਿ ਰਹੇ ਹਨ। ਉਨ੍ਹਾਂ ਦੇ ਕਾਫੀ ਪ੍ਰਸ਼ੰਸਕ ਵੀ ਹਨ। ਇਸ ਤੋਂ ਬਿਨਾਂ ਉਹ ਪੰਜਾਬੀ ਲੋਕਾਂ ਵਿੱਚ ਗਾਇਕ ਦੇ ਤੌਰ ਤੇ ਜਾਣਿਆ ਪਛਾਣਿਆ ਚਿਹਰਾ ਹਨ। ਉਨ੍ਹਾਂ ਦੇ ਚੋਣਾਂ ਵਿੱਚ ਹਿੱਸਾ ਲੈਣ ਬਾਰੇ ਮਿਲ ਰਹੀਆਂ ਖਬਰਾਂ ਵਿਚ ਕਿੰਨੀ ਕੁ ਸੱਚਾਈ ਹੈ? ਇਸ ਬਾਰੇ ਆਉਣ ਵਾਲੇ ਦਿਨਾਂ ਵਿੱਚ ਸਪੱਸ਼ਟ ਹੋ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *